UK : ਸਿੱਖ ਧਰਮ ਤੇ ਰਵਾਇਤਾਂ ਬਾਰੇ ਜਾਗਰੂਕ ਕਰਦੀ ਕਿਤਾਬ ਦੇ ਚਰਚੇ

ਵੀਡੀਓ ਕੈਪਸ਼ਨ, UK ’ਚ ਸਿੱਖੀ ਬਾਰੇ ਜਾਗਰੂਕ ਕਰਦੀ ਕਿਤਾਬ ’ਚ ਖ਼ਾਸ ਕੀ?
ਪ੍ਰਕਾਸ਼ਿਤ

UK ਵਿੱਚ ਨਸਲਵਾਦ ਨਾਲ ਲੜਨ ਵਿੱਚ ਮਦਦ ਕਰਨ ਅਤੇ ਲੋਕਾਂ ਨੂੰ ਸਿੱਖੀ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਕਿਤਾਬ The Gurus Song Adventure ਤਿਆਰ ਕੀਤੀ ਗਈ ਹੈ।

ਕਿਤਾਬ ਦੇ ਤਿੰਨ ਲੇਖਕ ਹਨ, ਜਿਨ੍ਹਾਂ ਵਿੱਚੋਂ ਇੱਕ ਲੇਖਕ ਪ੍ਰੀਤਪਾਲ ਸਿੰਘ ਨਾਲ ਅਸੀਂ ਗੱਲ ਕੀਤੀ। ਜੂਨ 2020 ’ਚ ਰਿਲੀਜ਼ ਹੋਈ ਇਸ ਕਿਤਾਬ ਦੀਆਂ ਹਜ਼ਾਰਾਂ ਕਾਪੀਆਂ ਦੁਨੀਆਂ ਭਰ ’ਚ ਵਿੱਕ ਚੁੱਕੀਆਂ ਹਨ।

ਪ੍ਰੀਤਪਾਲ ਮੁਤਾਬਕ, ‘’ਕਿਤਾਬ ਦਾ ਮਕਸਦ ਸਿਰਫ਼ ਇਹ ਨਹੀਂ ਕਿ ਤੁਸੀਂ ਗੁਰੂਆਂ ਦੇ ਨਾਮ ਸਿਖਦੇ ਹੋ, ਪਰ ਕਿਤਾਬ ਦੇ ਹੀਰੋ ਸਿਮਰਨ ਨੂੰ ਲੱਗਿਆ ਕਿ ਵਾਹਿਗੁਰੂ ਹਰ ਇੱਕ ਚੀਜ਼ ਵਿੱਚ ਹੈ।‘’

ਕਿਤਾਬ ਵਿੱਚ ਸਿੱਖੀ ਅਤੇ ਸਿੱਖ ਧਰਮ ਦੀਆਂ ਰਵਾਇਤਾਂ ਬਾਰੇ ਜਾਣੂ ਕਰਵਾਇਆ ਗਿਆ ਹੈ। ਇਸ ਕਿਤਾਬ ਨੂੰ ਬਣਾਉਣ ਵਾਲੇ ਪ੍ਰੀਤਪਾਲ, ਪ੍ਰੀਤੇਸ਼ ਅਤੇ ਹਰਨੇਕ ਹਨ, ਜਿਨ੍ਹਾਂ ਵਿੱਚੋਂ ਪ੍ਰੀਤਪਾਲ ਨਾਲ ਬੀਬੀਸੀ ਪੱਤਰਕਾਰ ਗਗਨ ਸੱਭਰਵਾਲ ਨੇ ਗੱਲ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)