Lahore Diary 9: ਰਣਜੀਤ ਸਿੰਘ ਵੇਲੇ ਦਾ ‘ਦਾਸ ਕੁਲਚਾ’ ਲਾਹੌਰ ’ਚ ਆਪਣੀ ਹੋਂਦ ਲਈ ਕਿਵੇਂ ਲੜ ਰਿਹਾ

ਵੀਡੀਓ ਕੈਪਸ਼ਨ, Lahore Diary: ਲਾਹੌਰੀ ਨਾਸ਼ਤੇ ਦੀ ਪਛਾਣ ‘ਦਾਸ ਕੁਲਚਾ’ ਆਪਣੀ ਹੋਂਦ ਲਈ ਕਿਵੇਂ ਲੜ ਰਿਹਾ
ਪ੍ਰਕਾਸ਼ਿਤ

ਲਾਹੌਰ ਡਾਇਰੀ ਦੇ 9ਵੇਂ ਐਪੀਸੋਡ ਵਿੱਚ ਗੱਲ ਉਸ ਨਾਸ਼ਤੇ ਦੀ ਜੋ ਲਾਹੌਰੀਆਂ ਦੀ ਪਛਾਣ ਹੋਇਆ ਕਰਦਾ ਸੀ। ਦਾਸ ਕੁਲਚਾ ਦੇ ਨਾਮ ਨਾਲ ਮਸ਼ਹੂਰ ਇਸ ਕੁਲਚੇ ਨੂੰ ਬਣਾਉਣ ਵਾਲੇ ਕਾਰੀਗਰ ਹੁਣ ਇੱਕਾ-ਦੁੱਕਾ ਹੀ ਰਹਿ ਗਏ ਹਨ।

ਦਾਸ ਕੁਲਚੇ ਨੂੰ ਤਿਆਰ ਕਰਨ ਲਈ ਕਾਰੀਗਰ ਰਾਤ 1 ਵਜੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਦਾਸ ਕੁਲਚੇ ਦਾ ਨਾਮ ਇੱਕ ਕਾਰੀਗਰ ਰਾਮ ਦਾਸ ਦੇ ਨਾਮ ਉੱਤੇ ਪਿਆ। ਕਈ ਪੀੜ੍ਹੀਆਂ ਦਾ ਪਸੰਦੀਦਾ ਨਾਸ਼ਤਾ ਬਣ ਚੁੱਕਿਆ ਦਾਸ ਕੁਲਚਾ ਹੁਣ ਆਪਣੇ ਆਖ਼ਰੀ ਦੌਰ ਵਿੱਚ ਜਾਪਦਾ ਹੈ।

ਵੰਡ ਤੋਂ ਬਾਅਦ ਦਾਸ ਕੁਲਚਾ ਬਣਾਉਣ ਵਾਲੇ ਕਾਰੀਗਰ ਹੁਣ 1-2 ਹੀ ਰਹਿ ਗਏ ਹਨ।

(ਰਿਪੋਰਟ- ਲਾਹੌਰ ਤੋਂ ਅਲੀ ਕਾਜ਼ਮੀ)