ਕੈਨੇਡਾ 'ਚ ਪਹਿਲੇ ਪ੍ਰਧਾਨ ਮੰਤਰੀ ਦਾ ਬੁੱਤ ਕਿਉਂ ਤੋੜਿਆ ਗਿਆ
ਪ੍ਰਕਾਸ਼ਿਤ
ਕੈਨੇਡਾ ਦੇ ਮੌਂਟ੍ਰੀਅਲ ਵਿੱਚ ਨਸਲਵਾਦ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਨ ਅਲੈਗਜ਼ੈਂਡਰ ਮੌਕਡੌਨਲਡ ਦਾ ਬੁੱਤ ਤੋੜ ਦਿੱਤਾ।
ਮੈਕਡੋਨਲਡ ਨੂੰ 19ਵੀਂ ਸਦੀ ਵਿੱਚ ਉਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਿਸ ਤਹਿਤ ਬਹੁਤ ਸਾਰੇ ਮੂਲ ਨਿਵਾਸੀ ਮਾਰੇ ਗਏ।
ਬੁੱਤ ਨੂੰ ਰੱਸੀ ਨਾਲ ਖਿੱਚ ਕੇ ਸੜਕ ਤੇ ਸੁੱਟਣ ਅਤੇ ਬੁੱਤ ਦਾ ਸਿਰ ਸੜਕ ’ਤੇ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਊਬੇਕ ਸਰਕਾਰ ਦੇ ਮੁਖੀ ਫਰੈਂਕੋਇਸ ਲਿਗੌਲਟ ਨੇ ਇਸ ਨੂੰ ਮੰਦਭਾਗਾ ਕਿਹਾ ਹੈ ਅਤੇ ਇਹ ਵੀ ਕਿਹਾ ਹੈ ਕਿ ਇਤਿਹਾਸ ਦੇ ਇੱਕ ਹਿੱਸੇ ਦੀ ਇੰਝ ਬਰਬਾਦੀ ਮਸਲੇ ਦਾ ਹੱਲ ਨਹੀਂ ਹੈ
ਕੈਨੇਡੀਅਨ ਬ੍ਰੌਡਕਾਸਟਿੰਗ ਅਦਾਰੇ ਸੀਬੀਸੀ ਮੁਤਾਬਕ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।