ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ਵਿੱਚ ਮੀਂਹ ਨੇ ਰੋਕੀ ਜ਼ਿੰਦਗੀ
ਪ੍ਰਕਾਸ਼ਿਤ
ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ਵਿੱਚ ਭਾਰੀ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਬਣਾ ਦਿੱਤੇ।
ਮੌਸਮ ਵਿਭਾਗ ਮੁਤਾਬਕ ਇਸ ਭਾਰੀ ਮੀਂਹ ਨਾਲ ਹੀ ਸ਼ਹਿਰ ਵਿੱਚ 89 ਸਾਲਾਂ ਦਾ ਰਿਕਾਰਡ ਟੁੱਟ ਗਿਆ।
ਵੀਰਵਾਰ 27 ਅਗਸਤ ਨੂੰ ਹਫ਼ਤੇ ਵਿੱਚ ਤੀਜੀ ਵਾਰ ਇਸ ਤਰ੍ਹਾਂ ਦਾ ਮੀਂਹ ਪਿਆ ਅਤੇ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ।
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸ਼ਹਿਰ ਵਿੱਚ ਰਹਿੰਦੇ ਵਸਨੀਕਾਂ ਨੂੰ ਆਪਣੇ ਤੱਕ ਘਰ ਛੱਡਣ ਨੂੰ ਮਜਬੂਰ ਹੋਣਾ ਪਿਆ।
(ਰਿਪੋਰਟ: ਆਮਿਰ ਸਲੀਮੀ)