ਕੋਰੋਨਾਵਾਇਰਸ: ਦੁਨੀਆਂ ਚ ਲੋਕ ਕੋਰੋਨਾ ਨਾਲ ਜੂਝ ਰਹੇ ਨੇ ਤੇ ਵੂਹਾਨ ਵਾਲੇ ਪਾਰਟੀਆਂ ਕਰ ਰਹੇ ਹਨ
ਪ੍ਰਕਾਸ਼ਿਤ
ਚੀਨ ਦੇ ਸ਼ਹਿਰ ਵੁਹਾਨ ਨੇ ਹੁਣ ਜ਼ੋਰਦਾਰ ਵਾਪਸੀ ਕੀਤੀ ਹੈ ਅਤੇ ਪਾਰਟੀ ਕਰ ਰਹੇ ਇਨ੍ਹਾਂ ਲੋਕਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਵੁਹਾਨ ਵਿੱਚ ਸਭ ਤੋਂ ਪਹਿਲਾਂ ਜਨਵਰੀ ‘ਚ ਲੌਕਡਾਊਨ ਲਗਾਇਆ ਗਿਆ ਸੀ। ਇਸ ਨੂੰ ਅਪ੍ਰੈਲ ਵਿੱਚ ਹਟਾਇਆ ਗਿਆ ਅਤੇ ਅੱਧਾ ਮਈ ਲੰਘ ਜਾਣ ਤੱਕ ਮਹਾਂਮਾਰੀ ਤੇ ਕਾਬੂ ਪਾ ਲਿਆ ਗਿਆ।
ਇੱਕ ਕਰੋੜ 10 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਹੁਣ ਜ਼ਿੰਦਗੀ ਆਮ ਹੋ ਰਹੀ ਹੈ।