'ਪੁੱਠੇ ਵਹਿੰਦੇ ਝਰਨੇ' ਪਿੱਛੇ ਕੀ ਹੈ ਕਹਾਣੀ?

ਵੀਡੀਓ ਕੈਪਸ਼ਨ, 'ਪੁੱਠੇ ਵਹਿੰਦੇ ਝਰਨੇ' ਪਿੱਛੇ ਕੀ ਹੈ ਕਹਾਣੀ?
ਪ੍ਰਕਾਸ਼ਿਤ

ਆਸਟਰੇਲੀਆ ਦੇ ਸਿਡਨੀ ਵਿੱਚ ਇੱਕ ਝਰਨਾ ‘ਪੁੱਠਾ’ ਵੀ ਵਹਿੰਦਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਤੇਜ਼ ਸਮੁੰਦਰੀ ਹਵਾਵਾਂ ਚੱਟਾਨਾਂ ਨਾਲ ਟਕਰਾਅ ਕੇ ਪਾਣੀ ਨੂੰ ਪਿੱਛੇ ਮੋੜ ਦਿੰਦੀਆਂ ਹਨ।

ਰੌਇਲ ਨੈਸ਼ਨਲ ਪਾਰਕ ਵਿੱਚ 47 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਨੇਰੀਆਂ ਹਨ।

ਝੱਖੜਾਂ ਅਤੇ ਤੇਜ਼ ਮੀਂਹ ਨੇ ਸਿਡਨੀ ਅਤੇ ਨਿਊ ਸਾਊਥ ਵੇਲਜ਼ ਦੇ ਤੱਟਾਂ ਨੂੰ ਘੇਰਿਆ ਹੋਇਆ ਹੈ।

ਇਹ ਮੌਸਮ ਦੀ ਵਜ੍ਹਾ ਕਰਕੇ ਸਾਲ ਵਿੱਚ ਕਦੇ ਕਦਾਈਂ ਦਿਖਣ ਵਾਲਾ ਨਜ਼ਾਰਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)