ਬੈਰੂਤ ਧਮਾਕਾ: ਲਿਬਨਾਨ ਦੀ ਰਾਜਾਧਾਨੀ ਵਿੱਚ ਧਮਾਕਾ, ਕਈ ਲੋਕਾਂ ਦੀ ਮੌਤ

ਵੀਡੀਓ ਕੈਪਸ਼ਨ, ਬੈਰੂਤ ਧਮਾਕਾ: ਲਿਬਨਾਨ ਦੀ ਰਾਜਾਧਾਨੀ ਵਿੱਚ ਧਮਾਕਾ, ਕਈ ਲੋਕਾਂ ਦੀ ਮੌਤ
ਪ੍ਰਕਾਸ਼ਿਤ

ਪੱਛਮੀ ਏਸ਼ੀਆ ਦੇ ਮੁਲਕ ਲਿਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਇਹ ਧਮਾਕਾ ਸਾਬਕਾ ਪ੍ਰਧਾਨ ਮੰਤਰੀ ਰਾਫੀਕ ਹਰੀਰੀ ਦੇ ਕਤਲ ਕੇਸ ਵਿੱਚ ਫੈਸਲਾ ਆਉਣ ਤੋਂ ਠੀਕ ਪਹਿਲਾਂ ਹੋਇਆ ਹੈ।

ਰਿਪੋਰਟਾਂ ਅਨੁਸਾਰ ਧਮਾਕਾ ਸ਼ਹਿਰ ਦੇ ਤੱਟੀ ਇਲਾਕੇ ਵਿੱਚ ਹੋਇਆ ਹੈ। ਦੂਜੇ ਧਮਾਕੇ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਧਮਾਕੇ ਦੇ ਕਾਰਨਾਂ ਬਾਰੇ ਖ਼ਬਰ ਲਿਖੇ ਜਾਣ ਤੱਕ ਕੋਈ ਪੁਸ਼ਟ ਜਾਣਕਾਰੀ ਨਹੀਂ ਹੈ। ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਹਾਦਸਾ ਵੀ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)