ਅਫ਼ਗ਼ਾਨਿਸਤਾਨ 'ਚ ਹਿੰਦੂ-ਸਿੱਖਾਂ ਨੂੰ ਵਧੇ ਖ਼ਤਰੇ ਵਿਚਾਲੇ ਭਾਰਤ ਦੀ ਪੇਸ਼ਕਸ਼
ਪ੍ਰਕਾਸ਼ਿਤ
ਅਫ਼ਗਾਨਿਸਤਾਨ ਵਿੱਚ ਹਾਲ 'ਚ ਹੀ ਇੱਕ ਸਿੱਖ ਆਗੂ ਨਿਦਾਨ ਸਿੰਘ ਨੂੰ ਲਗਭਗ ਇੱਕ ਮਹੀਨਾ ਨਜ਼ਰਬੰਦ ਰੱਖ ਕੇ 18 ਜੁਲਾਈ ਨੂੰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੂੰ ਅਗਵਾ ਕਰਨ ਦਾ ਆਰੋਪ ਤਾਲਿਬਾਨ ਦੇ ਮੱਥੇ ਮੜਿਆ ਗਿਆ ਸੀ ਪਰ ਦੂਜੇ ਪਾਸੇ ਤਾਲਿਬਾਨ ਨੇ ਇਸ ਆਰੋਪ ਨੂੰ ਸਿਰੇ ਤੋਂ ਨਕਾਰਿਆ।
ਪਿਛਲੇ ਕੁਝ ਅਰਸੇ ਤੋਂ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ 'ਤੇ ਹੋ ਰਹੇ ਹਮਲਿਆਂ 'ਚ ਵਾਧਾ ਹੋਇਆ ਹੈ, ਜਿਸ ਕਰਕੇ ਉਨ੍ਹਾਂ ਦੀ ਗਿਣਤੀ 'ਚ ਖਾਸੀ ਗਿਰਾਵਟ ਦਰਜ ਕੀਤੀ ਗਈ ਹੈ।