ਹਾਗੀਆ ਸੋਫੀਆ: ਤੁਰਕੀ ’ਚ ਕਦੇ ਚਰਚ ਰਹੀ ਇਮਾਰਤ ਦੇ ਮਸਜਿਦ ਬਣਨ ਪਿੱਛੇ ਦਾ ਇਤਿਹਾਸ
ਪ੍ਰਕਾਸ਼ਿਤ
ਹਾਗੀਆ ਸੋਫੀਆ ਦੀ ਇਮਾਰਤ ਕਰੀਬ 1500 ਸਾਲ ਪਹਿਲਾਂ ਬਣੀ ਸੀ। ਪਹਿਲਾਂ ਇਸ ਨੂੰ ਚਰਚ ਵਜੋਂ ਬਣਾਇਆ ਗਿਆ ਸੀ। ਉਸ ਮਗਰੋਂ ਇਸ ਨੂੰ ਮਸਜਿਦ ਵਿੱਚ ਬਦਲ ਦਿੱਤਾ ਗਿਆ ਸੀ। 1930 ਦੇ ਦਹਾਕੇ ਵਿੱਚ ਇਸ ਨੂੰ ਮਿਊਜ਼ੀਅਮ ਬਣਾ ਦਿੱਤਾ ਗਿਆ ਸੀ। ਹੁਣ ਤੁਰਕੀ ਵਿੱਚ ਮੁੜ ਤੋਂ ਇਸ ਨੂੰ ਮਸਜਿਦ ਬਣਾ ਦਿੱਤਾ ਗਿਆ ਹੈ। ਤੁਰਕੀ ਦੇ ਇਸ ਕਦਮ ਦਾ ਵਿਰੋਧ ਹੋ ਰਿਹਾ ਹੈ ਤੇ ਕੌਮਾਂਤਰੀ ਭਾਈਚਾਰੇ ਵਿੱਚ ਵੀ ਇਸ ਬਾਰੇ ਰੋਸ ਹੈ।