ਵਲਾਦੀਮੀਰ ਪੁਤਿਨ: ਖੁਫੀਆ ਏਜੰਸੀ 'ਚ ਕੰਮ ਕਰਨ ਤੋਂ ਲੈ ਕੇ ਰੂਸ ਦੀ ਸੱਤਾ ਤੱਕ ਪੁਤਿਨ ਦਾ ਸਫ਼ਰ, 2036 ਤੱਕ ਪੁਤਿਨ ਬਣੇ ਰਹਿਣ ਰਾਸ਼ਟਰਪਤੀ ਇਸ ਲਈ ਹੋ ਰਹੀ ਤਿਆਰੀ
ਪ੍ਰਕਾਸ਼ਿਤ
ਰੂਸ ਦੇ ਸੰਵਿਧਾਨ ਨੂੰ ਬਦਲ ਕੇ ਪੁਤਿਨ ਲਈ ਰਾਹ ਬਣਾਇਆ ਜਾ ਰਿਹਾ ਹੈ ਕਿ ਉਹ 2036 ਤੱਕ ਰੂਸ ਦੀ ਸੱਤਾ 'ਤੇ ਕਾਬਿਜ਼ ਰਹਿ ਸਕਣ।
ਵਲਾਦੀਮੀਰ ਪੁਤਿਨ ਪਿਛਲੇ 20 ਸਾਲਾਂ ਤੋਂ ਰੂਸ ਵਿੱਚ ਸੱਤਾ 'ਤੇ ਕਾਬਜ਼ ਹਨ। ਰੂਸ ਵਿੱਚ ਗੁਮਨਾਮੀ ਤੋਂ ਵਿਸ਼ਵ ਪੱਧਰ ਤੱਕ ਪਛਾਣ ਦਾ ਸਫ਼ਰ ਕਿਵੇਂ ਤੈਅ ਹੋਇਆ?
ਜਦੋਂ ਪੁਤਿਨ ਸਾਲ 2000 ਵਿੱਚ ਰਾਸ਼ਟਰਪਤੀ ਬਣੇ ਤਾਂ ਉਸ ਤੋਂ ਇੱਕ ਸਾਲ ਪਹਿਲਾਂ ਤਕ ਰੂਸ ਵਿੱਚ ਹੀ ਘਟ ਹੀ ਲੋਕ ਉਨ੍ਹਾਂ ਬਾਰੇ ਜਾਣਦੇ ਸੀI ਸੋਵੀਅਤ ਰੂਸ ਦੀ ਖੁਫ਼ੀਆ ਏਜੰਸੀ 'ਚ ਕੰਮ ਕਰ ਚੁੱਕੇ ਪੁਤਿਨ ਅਚਾਨਕ ਸਿਆਸੀ ਉਥਲ-ਪੁਥਲ ਵਿਚਾਲੇ ਅਗਸਤ 1999 ਵਿੱਚ ਪ੍ਰਧਾਨ ਮੰਤਰੀ ਬਣੇ ਸਨ।
ਇਮੇਜ ਨੂੰ ਸਰਕਾਰੀ ਮੀਡੀਆ ਨੇ ਚਮਕਾਇਆ; ਮੀਡੀਆ ਨੂੰ ਆਪਣੀ ਮੁੱਠੀ 'ਚ ਕਰਨ ਦਾ ਕੰਮ ਪੁਤਿਨ ਨੇ ਮੁੱਖ ਰੱਖ ਕੇ ਕੀਤਾ।
ਕਈ ਆਲੋਚਕਾਂ ਨੂੰ ਮੁਲਕ ਛੱਡਣਾ ਪਿਆ ਤੇ ਕਈ ਮਾਰੇ ਗਏI