ਪਾਕਿਸਤਾਨੀ ਔਰਤਾਂ ਦੀ ਫੇਅਰਨੈੱਸ ਕਰੀਮ ਖ਼ਿਲਾਫ਼ ਮੁਹਿੰਮ- 'ਹੁਸਨ ਸਿਰਫ਼ ਗੋਰਾ ਰੰਗ ਨਹੀਂ'

ਵੀਡੀਓ ਕੈਪਸ਼ਨ, ਪਾਕਿਸਤਾਨੀ ਕੁਡ਼ੀਆਂ ਦੀ ਫੇਅਰਨੈੱਸ ਕਰਮੀ ਖ਼ਿਲਾਫ਼ ਮੁਹਿੰਮ- 'ਹੁਸਨ ਸਿਰਫ਼ ਗੋਰਾ ਰੰਗ ਨਹੀਂ'
ਪ੍ਰਕਾਸ਼ਿਤ

ਪਾਕਿਸਤਾਨ ਵਿੱਚ 3 ਔਰਤਾਂ ਨੇ ਦੱਖਣ-ਏਸ਼ੀਆ ਵਿੱਚ ਨਸਲਵਾਦ ਖ਼ਿਲਾਫ਼ ਲੜਾਈ ਲਈ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ। ਇਨ੍ਹਾਂ ਔਰਤਾਂ ਦੀ ਮੰਗ ਸੀ ਕਿ ਮਲਟੀਨੈਸ਼ਨਲ ਯੂਨੀਲੀਵਰ ਕੰਪਨੀ ਆਪਣੀ ਮਸ਼ਹੂਰ ਕਰੀਮ ਨੂੰ ਬੈਨ ਕਰ ਦੇਵੇ।

ਦੋ ਹਫ਼ਤਿਆਂ ਵਿੱਚ ਉਨ੍ਹਾਂ ਨੂੰ 94 ਦੇਸਾਂ ਤੋਂ 13 ਹਜ਼ਾਰ ਹਮਾਇਤ ਕਰਨ ਵਾਲੀਆਂ ਪਟੀਸ਼ਨਾਂ ਮਿਲੀਆਂ। ਨਤੀਜੇ ਵਜੋਂ ਯੂਨੀਲੀਵਰ ਕੰਪਨੀ ਨੇ ਆਪਣੀ ਫੇਅਰਨੈੱਸ ਕਰੀਮ ਦਾ ਨਾਮ ਬਦਲ ਦਿੱਤਾ।

ਪੂਰੇ ਖੇਤਰ ਵਿੱਚ ਔਰਤਾਂ ਨੇ ਇਸ ਮੁਹਿੰਮ ਦਾ ਸਮਰਥਨ ਕੀਤਾ ਉਨ੍ਹਾਂ ਨੇ ਯੂਨੀਲੀਵਰ ਵੱਲੋਂ ਲਏ ਗਏ ਫ਼ੈਸਲੇ ਦੀ ਹਮਾਇਤ ਕੀਤੀ ਅਤੇ ਕਿਹਾ ਇਸ ਨਾਲ ਰੰਗ ਅਤੇ ਨਸਲਵਾਦ ਖ਼ਿਲਾਫ਼ ਲਡ਼ਨ ਵਿੱਚ ਮਦਦ ਮਿਲੇਗੀ। ਪਰ ਕੁਝ ਔਰਤਾਂ ਦਾ ਮੰਨਣਾ ਹੈ ਕਿ ਸਿਰਫ਼ ਕਰੀਮ ਦਾ ਨਾਮ ਬਦਲਣਾ ਹੀ ਕਾਫ਼ੀ ਨਹੀਂ ਹੈ, ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)