ਇਨਸਾਨ ਨੂੰ 'ਆਦਤਾਂ ਬਦਲਣ ਦੀ ਲੋੜ': ਚੂਹੇ ਦਾ ਮਾਸ, ਪੈਂਗੋਲਿਨ ਦੀ ਤਸਕਰੀ ਤੇ ਵਾਇਰਸਾਂ ਦਾ ਖ਼ਤਰਾ
ਪ੍ਰਕਾਸ਼ਿਤ
ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਏਸ਼ੀਆ ਦੇ ਕਈ ਬਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਚੂਹਿਆਂ ਵਿੱਚ ਕਈ ਕਿਸਮ ਦੇ ਕੋਰੋਨਾਵਾਇਰਸ ਹਨ।
ਇਨ੍ਹਾਂ ਜੀਵਾਂ ਵਿੱਚ ਵਾਇਰਸ ਪ੍ਰੋਸੈਸਿੰਗ ਦੌਰਾਨ ਆ ਰਿਹਾ ਸੀ।
ਵਾਇਰਸ ਦੇ ਜਿਹੜੇ ਸਟਰੇਨ ਇਨ੍ਹਾਂ ਜੀਵਾਂ ਵਿੱਚ ਮਿਲੇ ਹਨ, ਉਹ ਕੋਵਿਡ-19 ਤੋਂ ਵੱਖਰੇ ਹਨ ਅਤੇ ਉਨ੍ਹਾਂ ਨੂੰ ਮਨੁੱਖੀ ਸਿਹਤ ਲਈ ਨੁਕਸਾਨਦੇਹ ਨਹੀਂ ਸਮਝਿਆ ਜਾ ਰਿਹਾ, ਹਾਲਾਂਕਿ ਸਾਇੰਸਦਾਨ ਲੰਮੇ ਸਮੇਂ ਤੋਂ ਸੁਚੇਤ ਕਰਦੇ ਆ ਰਹੇ ਹਨ ਕਿ ਜੰਗਲੀ ਜੀਵਾਂ ਦੇ ਕਾਰੋਬਾਰ ਤੋਂ ਲਾਗ (ਇਨਫ਼ੈਕਸ਼ਨ) ਫ਼ੈਲ ਸਕਦੀ ਹੈ।