ਕ੍ਰਿਕਟਰ ਸੈਮੀ ਦੇ ਵੀਡੀਓ ਨੇ ਭਾਰਤੀ ਸਮਾਜ ਸਾਹਮਣੇ ਰੱਖਿਆ ਸ਼ੀਸ਼ਾ

ਵੀਡੀਓ ਕੈਪਸ਼ਨ, ਕ੍ਰਿਕਟਰ ਸੈਮੀ ਦੇ ਵੀਡੀਓ ਨੇ ਭਾਰਤੀ ਸਮਾਜ ਸਾਹਮਣੇ ਰੱਖਿਆ ਸ਼ੀਸ਼ਾ
ਪ੍ਰਕਾਸ਼ਿਤ

ਖੇਡ ਦੇ ਮੈਦਾਨ ਸਮਾਜ ਦੀਆਂ ਸੱਚਾਈਆਂ ਤੋਂ ਦੂਰ ਨਹੀਂ ਰਹਿੰਦੇ, ਕਿਸੇ ਸਾਥੀ ਨੂੰ ਰੰਗ, ਜਾਤ ਜਾਂ ਫਿਰਕੇ ਨਾਲ ਜੋੜਿਆ ਕੋਈ ਨਾਂ ਰੱਖ ਕੇ ਛੇੜਨਾ ਇੱਥੇ ਵੀ ਵੇਖਿਆ ਜਾਂਦਾ ਹੈI

ਲਹਿਜੇ ਨਾਲ ਕੁਝ ਲੋਕ 'ਕਾਲਾ' ਸ਼ਬਦ ਨੂੰ ਵੀ ਹਿਕਾਰਤ ਵਜੋਂ ਵਰਤਦੇ ਹਨI

ਹੁਣ ਜਦੋਂ ਅਮਰੀਕਾ ਵਿੱਚ ਇੱਕ ਇੱਕ ਕਾਲੇ ਰੰਗ ਵਾਲੇ ਨਾਗਰਿਕ ਦੇ ਪੁਲਿਸ ਹਿਰਾਸਤ 'ਚ ਹੋਏ ਕਥਿਤ ਕਤਲ ਨੇ ਪੂਰੀ ਦੁਨੀਆਂ ਵਿੱਚ ਨਸਲਵਾਦ ਖ਼ਿਲਾਫ਼ ਨਵੀਂ ਮੁਹਿੰਮ ਨੂੰ ਹੁੰਗਾਰਾ ਦਿੱਤਾ ਹੈ, ਇਸ ਰੋਸ ਵਿਚਾਲੇ ਉੰਗਲ ਭਾਰਤ ਵੱਲ ਵੀ ਉਠੀ ਹੈ, ਉਹ ਵੀ ਕ੍ਰਿਕਟ ਦੇ ਮੈਦਾਨ ਤੋਂ: ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਅਤੇ ਹਰਫਨਮੌਲਾ ਖਿਡਾਰੀ ਡੈਰਨ ਸੈਮੀ, ਜੋ ਕਦੇ ਆਈਪੀਐੱਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਖੇਡਦੇ ਸਨ, ਨੇ ਆਪਣਾ ਤਜਰਬਾ ਸਾਂਝਾ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)