ਇਮਰਾਨ ਖ਼ਾਨ ਨੇ ਕਿਹਾ 'ਮੋਦੀ ਸਰਕਾਰ ਦੀ ਵਿਸਥਾਰਵਾਦੀ ਨੀਤੀ ਗੁਆਂਢੀ ਮੁਲਕਾਂ ਲਈ ਖ਼ਤਰਾ'

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਭਾਰਤ ਤੇ ਨੇਪਾਲ ਵਿਚਾਲੇ ਪੈਦਾ ਹੋਏ ਵਿਵਾਦ ਵਿਚਾਲੇ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨੂੰ ਗੁਆਂਢੀ ਮੁਲਕਾਂ ਲਈ ਖ਼ਤਰਾ ਦੱਸਿਆ ਹੈ।

ਇਮਰਾਨ ਖ਼ਾਨ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਮੁੜ ਇੱਕ ਵਾਰ ਹਿੰਦੂਵਾਦੀ ਫਾਸੀਵਾਦੀ ਸਰਕਾਰ ਦੱਸਿਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ, "ਹਿੰਦੂਵਾਦੀ ਫਾਸੀਵਾਦੀ ਮੋਦੀ ਸਰਕਾਰ ਆਪਣੀਆਂ ਮਾਣ ਨਾਲ ਭਰੀਆਂ ਵਿਸਥਾਰਵਾਦੀ ਨੀਤੀਆਂ ਜੋ ਨਾਜ਼ੀਵਾਦ ਦੀ ਲੇਬੇਨਸੋਹੋਮ ਨੀਤੀ ਦੇ ਸਾਮਾਨ ਹੈ, ਉਹ ਭਾਰਤ ਦੇ ਗੁਆਂਢੀ ਮੁਲਕਾਂ ਲਈ ਖ਼ਤਰਾ ਬਣੀ ਹੋਈ ਹੈ।"

ਲੋਬੇਨਸੋਹੋਮ ਦਾ ਮਤਲਬ ਉਹ ਨੀਤੀ ਨਾਲ ਹੈ, ਜੋ ਇੱਕ ਮੁਲਕ ਆਪਣੇ ਖੇਤਰ ਨੂੰ ਵਧਾਉਣ ਵਾਸਤੇ ਅਪਣਾਉਂਦਾ ਹੈ। ਇਸ ਨੀਤੀ ਤਹਿਤ ਉਹ ਉਨ੍ਹਾਂ ਖੇਤਰਾਂ ਨੂੰ ਸ਼ਾਮਿਲ ਕਰਨਾ ਚਾਹੁੰਦਾ ਹੈ ਜੋ ਉਸ ਮੁਤਾਬਕ ਮੁਲਕ ਦੇ ਵਿਕਾਸ ਲਈ ਜ਼ਰੂਰੀ ਹਨ।

ਇਮਰਾਨ ਖ਼ਾਨ ਨੇ ਇਸ ਦੇ ਨਾਲ ਇਹ ਵੀ ਲਿਖਿਆ ਕਿ ਬੰਗਲਾਦੇਸ਼ ਨੂੰ ਨਾਗਰਿਕਤਾ ਕਾਨੂੰਨ, ਨੇਪਾਲ ਅਤੇ ਚੀਨ ਨਾਲ ਸਰਹੱਦ ਵਿਵਾਦ ਅਤੇ ਪਾਕਿਸਤਾਨ ਖ਼ਿਲਾਫ਼ ਝੂਠੀ ਮੁਹਿੰਮ ਚਲਾ ਕੇ ਇਹ ਧਮਕੀ ਦਿੱਤੀ ਹੈ।

ਇਸ ਤੋਂ ਬਾਅਦ ਕੀਤੇ ਗਏ ਟਵੀਟ ਵਿੱਚ ਇਮਰਾਨ ਖ਼ਾਨ ਨੇ ਭਾਰਤ-ਸ਼ਾਸਿਤ ਕਸ਼ਮੀਰ ਦਾ ਮੁੱਦਾ ਵੀ ਚੁੱਕਿਆ ਹੈ।

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ, ''ਇਹ ਸਭ ਭਾਰਤ-ਸ਼ਾਸਿਤ ਕਸ਼ਮੀਰ 'ਤੇ ਗ਼ਲਤ ਕਬਜ਼ੇ ਤੋਂ ਬਾਅਦ ਹੈ, ਜੋ ਚੌਥੇ ਜੇਨੇਵਾ ਸੰਮੇਲਨ ਤਹਿਤ ਇੱਕ ਅਪਰਾਧ ਹੈ ਅਤੇ ਉਹ ਪਾਕਿਸਤਾਨ-ਸ਼ਾਸਿਤ ਕਸ਼ਮੀਰ 'ਤੇ ਵੀ ਦਾਅਵਾ ਕਰ ਰਿਹਾ ਹੈ।''

ਇਮਰਾਨ ਖ਼ਾਨ ਨੇ ਅੱਗੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਉਹ ਹਮੇਸ਼ਾ ਇਸ ਗੱਲ 'ਤੇ ਕਾਇਮ ਰਹੇ ਹਨ ਕਿ ਫਾਸੀਵਾਦੀ ਮੋਦੀ ਸਰਕਾਰ ਨੇ ਘੱਟ ਗਿਣਤੀ ਭਾਈਚਾਰੇ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਇਹ ਕੇਵਲ ਉਨ੍ਹਾਂ ਦੇ ਲਈ ਨਹੀਂ ਸਗੋਂ ਖੇਤਰੀ ਅਮਨ ਲਈ ਵੀ ਖ਼ਤਰਾ ਹੈ।

ਭਾਰਤ ਦਾ ਕਸ਼ਮੀਰ ਅਤੇ ਨੇਪਾਲ 'ਤੇ ਸਟੈਂਡ

ਭਾਰਤ ਸ਼ਾਸਿਤ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਐਲਾਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਸੀ, ਇਸ਼ ਤੋਂ ਬਾਅਦ ਇਮਰਾਨ ਖਾਨ ਲਗਾਤਾਰ ਬਾਰਤ ਵਿਰੁੱਧ ਹਮਲਾਵਰ ਰੁਖ ਅਪਣਾ ਰਹੇ ਹਨ।

ਉਨ੍ਹਾਂ ਕਸ਼ਮੀਰੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਕਗੱਲ ਕਹੀ ਤਾਂ ਭਾਰਤ ਨੇ ਬਲੋਚਿਸਤਾਨ ਅਤੇ ਬਾਲਤਿਸਤਾਨ ਵੱਲ ਵੀ ਪਾਕਿਸਤਾਨ ਦਾ ਧਿਆਨ ਦੁਆਇਆ।

ਲਿਪੁਲੇਖ ਨੇਪਾਲ ਦੇ ਉੱਤਰ-ਪੱਛਮੀ ਇਲਾਕੇ ਵਿੱਚ ਹੈ। ਇਹ ਭਾਰਤ, ਨੇਪਾਲ ਅਤੇ ਚੀਨ ਦੀ ਸਰਹੱਦ ਨਾਲ ਲਗਦਾ ਹੈ। ਭਾਰਤ ਇਸ ਨੂੰ ਉੱਤਰਾਖੰਡ ਦਾ ਹਿੱਸਾ ਮੰਨਦਾ ਹੈ ਅਤੇ ਨੇਪਾਲ ਆਪਣਾ ਹਿੱਸਾ।

ਨੇਪਾਲ ਵੱਲੋਂ ਕੁਝ ਦਿਨ ਪਹਿਲਾਂ ਆਪਣਾ ਨਵਾਂ ਨਕਸ਼ਾ ਜਾਰੀ ਕੀਤਾ ਸੀ ਜਿਸ ਵਿੱਚ ਇਹ ਇਲਾਕੇ ਨੇਪਾਲ ਵਿੱਚ ਦਿਖਾਏ ਗਏ ਸਨ।

ਭਾਰਤ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਤਵ ਨੇ ਪਿਛਲੇ ਹਫਤੇ ਕਿਹਾ ਸੀ, ''ਅਜਿਹੇ ਮਨੁੱਖੀ ਵਿਸਥਾਰਵਾਦੀ ਦਾਅਵਿਆਂ ਨੂੰ ਭਾਰਤ ਸਵੀਕਾਰ ਨਹੀਂ ਕਰੇਗਾ।''

ਭਾਰਤ ਨੇਪਾਲ ਵਿਵਾਦ ਕੀ ਹੈ?

ਦਰਅਸਲ ਭਾਰਤ ਤੇ ਨੇਪਾਲ ਵਿਚਾਲੇ ਤਣਾਅ ਭਾਰਤ ਵੱਲੋਂ ਲਿਪੁਲੇਖ ਇਲਾਕੇ ਵਿੱਚ ਇੱਕ ਸੜਕ ਦੇ ਉਦਘਾਟਨ ਮਗਰੋਂ ਸ਼ੁਰੂ ਹੋਇਆ ਸੀ।

ਲਿਪੁਲਲੇਖ ਤੋਂ ਹੋ ਕੇ ਹੀ ਤਿੱਬਤ ਚੀਨ ਦੇ ਮਾਨਸਰੋਵਰ ਜਾਣ ਦਾ ਰਸਤਾ ਹੈ। ਇਸ ਸੜਕ ਦੇ ਬਣਾਏ ਜਾਣ ਤੋਂ ਬਾਅਦ ਨੇਪਾਨ ਨੇ ਸਖ਼ਤ ਸ਼ਬਦਾਂ ਵਿੱਚ ਭਾਰਤ ਦੇ ਕਦਮ ਦਾ ਵਿਰੋਧ ਕੀਤਾ ਸੀ।

ਨੇਪਾਲ ਦੀ ਕੈਬਨਿਟ ਨੇ ਇਸ 'ਤੇ ਆਪਣਾ ਦਾਅਵਾ ਕਰਾਰ ਦਿੰਦੇ ਹੋਏ ਕਿਹਾ ਕਿ ਮਹਾਕਾਲੀ (ਸ਼ਾਰਦਾ) ਨਦੀ ਦਾ ਸਰੋਤ ਲਿਮਪਿਆਧੁਰਾ ਹੀ ਹੈ, ਜੋ ਫ਼ਿਲਹਾਲ ਭਾਰਤ ਦੇ ਉੱਤਰਾਖੰਡ ਦਾ ਹਿੱਸਾ ਹੈ।

ਛੇ ਮਹੀਨੇ ਪਹਿਲਾਂ ਭਾਰਤ ਨੇ ਆਪਣਾ ਨਵਾਂ ਪੌਲਟਿਕਲ ਨਕਸ਼ਾ ਜਾਰੀ ਕੀਤਾ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਨੂੰ ਦੋ ਕੇਂਦਰ-ਸ਼ਾਸਿਤ ਸੂਬਿਆਂ, ਜੰਮੂ-ਕਸ਼ਮੀਰ ਤੇ ਲਦਾਖ ਵਜੋਂ ਦਿਖਾਇਆ ਸੀ।

ਇਸ ਮੈਪ ਵਿੱਚ ਲਿਮਪਿਯਾਧੁਰਾ, ਕਾਲਾਪਾਣੀ ਅਤੇ ਲਿਪੁਲੇਖ ਨੂੰ ਭਾਰਤ ਦਾ ਹਿੱਸਾ ਦੱਸਿਆ ਗਿਆ ਸੀ। ਨੇਪਾਲ ਇਨ੍ਹਾਂ ਇਲਾਕਿਆਂ 'ਤੇ ਲੰਬੇ ਵਕਤ ਤੋਂ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)