ਕੋਰੋਨਾਵਾਇਰਸ: ਲੌਕਡਾਊਨ ਕਰਕੇ ਅਮਰੀਕਾ ਫਸੇ ਭਾਰਤੀਆਂ 'ਤੇ ਕੀ ਬੀਤ ਰਹੀ ਹੈ?
ਪ੍ਰਕਾਸ਼ਿਤ
ਅਮਰੀਕਾ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਮੋਦੀ ਸਰਕਾਰ ਨੇ ਕਈ ਉਡਾਨਾਂ ਦਾ ਇੰਤਜ਼ਾਮ ਕੀਤਾ ਅਤੇ ਫਲਾਈਟ ਦੀ ਯੋਜਨਾ ਵੀ ਹੈ। ਪਰ ਅਮਰੀਕਾ ਵਿੱਚ ਫਸੇ ਹਜ਼ਾਰਾਂ ਭਾਰਤੀਆਂ ਨੇ ਇਨ੍ਹਾ ਉਡਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਵਧਾਉਣ ਦੀ ਮੰਗ ਕੀਤੀ ਹੈ।
ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੇ ਓਸੀਆਈ ਕਾਰਡ ਸਸਪੈਂਡ ਕੀਤੇ ਜਾਣ ਤੇ ਨਾਖੁਸ਼ੀ ਜਤਾਈ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਬਾਰੇ ਭਵਿੱਖ ਵਿੱਚ ਬਦਲਾਅ ਲਿਆਉਣ ਲਈ ਛੇਤੀ ਹੀ ਕੋਈ ਫੈਸਲਾ ਲਿਆ ਜਾਵੇਗਾ।
(ਰਿਪੋਰਟ: ਵਿਨੀਤ ਖਰੇ)