ਕੋਰੋਨਾਵਾਇਰਸ: 'R' ਕੀ ਹੈ ਅਤੇ ਇਸ ਨੂੰ ਸਮਝਣਾ ਕਿੰਨਾ ਜ਼ਰੂਰੀ ਹੈ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: 'R' ਕੀ ਹੈ ਅਤੇ ਇਸ ਨੂੰ ਸਮਝਣਾ ਕਿੰਨਾਂ ਜ਼ਰੂਰੀ ਹੈ?
ਪ੍ਰਕਾਸ਼ਿਤ

ਜਦੋਂ ਮਹਾਂਮਾਰੀ ਫ਼ੈਲੀ ਤਾਂ ਲਾਗ ਦਰ (R) ਲਗਭਗ 3 ਸੀ। ਭਾਵ ਜੇ 1 ਇਨਸਾਨ ਨੂੰ ਲਾਗ ਲੱਗੀ ਤਾਂ ਉਹ 3 ਹੋਰਾਂ ਨੂੰ ਲਾਗ ਲਗਾ ਸਕਦਾ ਹੈ।

ਜਿਹੜੇ ਮੁਲਕਾਂ 'ਚ ਲੌਕਡਾਊਨ ਹੋਇਆ ਉਨ੍ਹਾਂ ਵਿੱਚ ਲਾਗ ਦਰ (R) 1 ਤੋਂ ਹੇਠਾਂ ਗਈ। ਇਸ ਤੋਂ ਭਾਵ ਇਹ ਹੈ ਕਿ ਨਵੇਂ ਕੇਸਾਂ ਦਾ ਅੰਕੜਾ ਹੇਠਾਂ ਜਾਵੇਗਾ। ਪਰ ਜਦੋਂ ਲੌਕਡਾਊਨ 'ਚ ਢਿੱਲ ਦਿੱਤੀ ਜਾਂਦੀ ਹੈ ਤਾਂ ਲਾਗ ਦਰ ਥੋੜ੍ਹੀ ਵੱਧ ਸਕਦੀ ਹੈ। ਜਦੋਂ ਇਹ ਦਰ 1 ਤੋਂ ਉੱਤੇ ਜਾਂਦੀ ਹੈ ਤਾਂ ਵਾਇਰਸ ਦਾ ਖ਼ਤਰਾ ਵੱਧ ਜਾਂਦਾ ਹੈ।

ਲਾਗ (R) ਨੂੰ 1 ਤੋਂ ਹੇਠਾਂ ਰੱਖਣ ਦਾ ਮਤਲਬ ਹੈ ਕਿ ਵਾਇਰਸ ਕਾਬੂ ਵਿੱਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)