ਅਫ਼ਗਾਨਿਸਤਾਨ: ਕਾਬੁਲ 'ਚ ਗੁਰਦੁਆਰੇ 'ਤੇ ਹੋਇਆ ਹਮਲਾ, 25 ਲੋਕਾਂ ਦੀ ਮੌਤ

ਤਸਵੀਰ ਸਰੋਤ, Reuters
ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਇੱਕ ਗੁਰਦੁਆਰੇ 'ਤੇ ਹੋਏ ਹਮਲੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ।
ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਬੰਦੂਕ ਲਈ ਇੱਕ ਸ਼ਖ਼ਸ ਗੁਰਦੁਆਰੇ ਵਿੱਚ ਵੜਿਆ ਤੇ ਗੋਲੀਆਂ ਚਲਾਉਣ ਲੱਗਾ।
ਸੁਰੱਖਿਆ ਬਲਾਂ ਦੇ ਨਾਲ ਛੇ ਘੰਟੇ ਚੱਲ ਮੁਠਭੇੜ ਤੋਂ ਬਾਅਦ ਉਹ ਮਾਰਿਆ ਗਿਆ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਕੀ ਲਈ ਹੈ।
150 ਦੇ ਕਰੀਬ ਲੋਕ ਉਸ ਹਮਲੇ ਦੌਰਾਨ ਗੁਰਦੁਆਰੇ ਵਿੱਚ ਫਸੇ ਹੋਏ ਸਨ।
ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਧਮਾਕੇ ਅਤੇ ਗੋਲੀਆਂ ਚਲਣ ਦੀਆਂ ਅਵਾਜ਼ਾਂ ਸੁਣੀਆਂ।
ਅਫ਼ਗਾਨਿਸਤਾਨ ਦੀ ਸਿੱਖ ਐੱਮਪੀ ਅਨਾਰਕਲੀ ਕੌਰ ਹੋਨੀਆਰ ਨੇ ਕਿਹਾ ਕਿ ਲੋਕ ਅੰਦਰ ਛੁਪ ਗਏ ਸਨ ਤੇ ਉਨ੍ਹਾਂ ਨੇ ਆਪਣੇ ਫੋਨ ਬੰਦ ਕਰ ਲਏ।
ਉਨ੍ਹਾਂ ਨੇ ਕਿਹਾ, "ਮੈਨੂੰ ਬਹੁਤ ਫਿਕਰ ਹੈ। 150 ਦੇ ਕਰੀਬ ਲੋਕ ਅੰਦਰ ਫਸੇ ਹੋਏ ਹਨ। ਕੁਝ ਪਰਿਵਾਰ ਇੱਥੇ ਰਹਿ ਰਹੇ ਹਨ ਤੇ ਪਾਠ ਕਰਨ ਲਈ ਇਕੱਠੇ ਹੁੰਦੇ ਹਨ।"
ਕਿਸੇ ਵੀ ਰਰੁਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਕਿਸ ਨੇ ਕੀ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨਾਲ ਚੁੱਕਣ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਹ ਵੀ ਦੇਖੋ:












