ਕੋਰੋਨਾਵਾਇਰਸ ਟੀਕੇ ਦਾ ਹੋਇਆ ਪਹਿਲਾ ਮਨੁੱਖੀ ਟੈਸਟ
ਪ੍ਰਕਾਸ਼ਿਤ
ਸੋਮਵਾਰ ਨੂੰ ਪਹਿਲੇ ਮਰੀਜ਼ ਨੂੰ ਟੀਕਾ ਲਗਾਇਆ ਗਿਆ। ਇਹ ਸਿਆਟਲ ਦੀ ਇੱਕ 43 ਸਾਲਾ ਔਰਤ ਹੈ। ਇਹ ਟੈਸਟ ਕੁੱਲ 4 ਮਰੀਜ਼ਾਂ 'ਤੇ ਹੋਇਆ ਹੈ।
ਵਲੰਟੀਅਰ ਮਰੀਜ਼ਾਂ ਨੂੰ ਪਰੀਖਣ ਵਾਲੇ ਟੀਕੇ ਦੇ ਵੱਖ-ਵੱਖ ਡੋਜ਼ ਦਿੱਤੇ ਜਾ ਰਹੇ ਹਨ। 28 ਦਿਨਾਂ ਵਿੱਚ ਹਰੇਕ ਨੂੰ ਬਾਂਹ ਦੇ ਉਪਰੀ ਹਿੱਸੇ ਵਿੱਚ ਦੋ ਟੀਕੇ ਲਗਾਏ ਜਾਣਗੇ।
ਪਰ ਜੇਕਰ ਇਹ ਸ਼ੁਰੂਆਤੀ ਬਚਾਅ ਟੈਸਟ ਸਫ਼ਲ ਹੁੰਦਾ ਹੈ ਤਾਂ ਵੀ ਇਸ ਨੂੰ ਆਮ ਲੋਕਾਂ ਲਈ ਮੁਹੱਈਆ ਕਰਵਾਉਣ ਵਿੱਚ ਕਰੀਬ 18 ਮਹੀਨੇ ਲੱਗ ਸਕਦੇ ਹਨ।