ਪੰਜਾਬੀ ਭੈਣਾ-ਭਰਾਵਾਂ ਨੂੰ ਹਨੀਫ਼ ਦੀ ਹੱਥ ਬੰਨ੍ਹ ਕੇ ਗੁਜ਼ਾਰਿਸ਼....
ਪ੍ਰਕਾਸ਼ਿਤ
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਮੋਬਾਈਲ 'ਤੇ ਇੱਕ ਵੀਡਿਓ ਬਣਾਈ ਗਈ। ਇੱਕ ਔਰਤ ਨੂੰ ਕਾਰ ਚਲਾਉਂਦੇ ਹੋਏ ਕਥਿਤ ਤੌਰ 'ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ 'ਤੇ ਪੁਲਿਸ ਪੋਸਟ 'ਤੇ ਰੋਕਿਆ ਗਿਆ।
ਇੱਕ ਪੁਲਿਸ ਵਾਲੇ ਵਲੋਂ ਪੰਜਾਬੀ 'ਚ ਗੱਲ ਕਰਨ 'ਤੇ ਉਸ ਔਰਤ ਨੇ ਇਤਰਾਜ਼ ਜਤਾਇਆ ਅਤੇ ਇਹ ਵੀਡਿਓ ਸੋਸ਼ਲ ਮੀਡਿਆ 'ਤੇ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ।
ਚਰਚਾ ਛਿੜ ਗਈ ਹੈ ਕਿ ਪੰਜਾਬੀ 'ਚ ਗੱਲ ਕਰਨਾ ਕੀ ਮਾੜਾ ਹੈ ਤੇ ਕੀ ਪੰਜਾਬੀ ਬੋਲਣ ਨੂੰ ਸਮਾਜਿਕ ਤੌਰ 'ਤੇ ਉਚਿਤ ਨਹੀਂ ਸਮਝਿਆ ਜਾਵੇਗਾ?
ਇਸ ਦੇ ਨਾਲ ਹੀ ਇਹ ਵੀ ਚਰਚਾ ਹੋ ਰਹੀ ਹੈ ਕਿ ਕੀ ਪੰਜਾਬੀ ਬੋਲਣ ਵਾਲਿਆਂ ਨੂੰ ਆਪਣੀ ਮਾਂ ਬੋਲੀ 'ਤੇ ਮਾਣ ਨਹੀਂ ਮਹਿਸੂਸ ਹੁੰਦਾ?
ਪਾਕਿਸਤਾਨ ਦੇ ਉੱਘੇ ਲੇਖਕ ਤੇ ਪੱਤਰਕਾਰ ਹਨੀਫ਼ ਮੁਹੰਮਦ ਨੇ ਪਾਕਿਸਤਾਨ ’ਚ ਪੰਜਾਬੀ ਜ਼ਬਾਨ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ’ਤੇ ਆਪਣੀ ਰਾਏ ਰੱਖੀ ਹੈ।