ਆਸਟਰੇਲੀਆ 'ਚ ਜੰਗਲੀ ਜੀਵ ਕੁਆਲਾ ਦੇ ਮਾਰੇ ਜਾਣ ਤੋਂ ਬਾਅਦ ਭਾਵੁਕ ਵੀਡੀਓ ਵਾਇਰਲ
ਪ੍ਰਕਾਸ਼ਿਤ
ਆਸਟਰੇਲੀਆ ਵਿੱਚ ਜ਼ਿੰਦਾ ਮਿਲੇ 120 ਕੁਆਲਿਆਂ ’ਚੋਂ ਵੀ 25 ਨੂੰ ਮਾਰਨਾ ਪਿਆ। ਇਸ ਤੋਂ ਪਹਿਲਾਂ ਹਜ਼ਾਰਾਂ ਕੁਆਲਾ ਜੰਗਲਾਂ ਦੀ ਅੱਗ ਵਿੱਚ ਮਾਰੇ ਗਏ ਸਨ।
ਆਸਟਰੇਲੀਆ ਵਿੱਚ ਰੁੱਖ਼ਾਂ ਦੀ ਲੁਆਈ ਦੌਰਾਨ ਦਰਜਨਾਂ ਕੁਆਲਾ ਮਾਰੇ ਗਏ ਹਨ। 2019 ਦੇ ਆਖ਼ਰ ’ਚ ਇਨ੍ਹਾਂ ਦੇ ਵਸੇਬੇ ਦੇ ਬਲੂ ਗਮ ਦੇ ਰੁੱਖ਼ਾਂ ਨੂੰ ਕੱਟਿਆ ਗਿਆ।
ਆਸਟਰੇਲੀਆ ਵਿੱਚ ਜੰਗਲੀ ਜੀਵਾਂ ਨੂੰ ਕਾਨੂੰਨੀ ਸੁਰੱਖਿਆ ਹਾਸਿਲ ਹੈ। ਵਿਕਟੋਰੀਆ ਸੂਬੇ ਦੀ ਸਰਕਾਰ ਮੁਤਾਬਕ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।