WhatsApp 'ਤੇ ਟੈਕਸ ਲਗਾਉਣਾ ਲਿਬਨਾਨ ਸਰਕਾਰ ਨੂੰ ਪਿਆ ਮਹਿੰਗਾ

ਵੀਡੀਓ ਕੈਪਸ਼ਨ, WhatsApp 'ਤੇ ਟੈਕਸ ਕਾਰਨ ਸੜਕਾਂ ’ਤੇ ਉਤਰੇ ਲੋਕ
ਪ੍ਰਕਾਸ਼ਿਤ

ਲਿਬਨਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਵਟਸਐਪ, ਫੇਸਬੁੱਕ ਮੈਸੇਂਜਰ ਅਤੇ ਐਪਲ ਫੇਸ ਟਾਈਮ ਵਰਗੇ ਐਪ ਰਾਹੀਂ ਕੀਤੇ ਜਾਣ ਵਾਲੇ ਕਾਲ 'ਤੇ ਰੋਜ਼ਾਨਾ ਟੈਕਸ ਲੱਗੇਗਾ।

ਇਨ੍ਹਾਂ ਐਪਸ ਰਾਹੀਂ ਕਾਲਿੰਗ ਕਰਨ ਵਾਲਿਆਂ ਨੂੰ ਰੋਜ਼ਾਨਾ ਕਰੀਬ ਸਾਢੇ 14 ਰੁਪਏ ਦਾ ਟੈਕਸ ਦੇਣਾ ਪੈਂਦਾ।

ਪਰ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੇ ਕੁਝ ਘੰਟਿਆਂ ਬਾਅਦ ਸਰਕਾਰ ਨੇ ਇਸ ਫ਼ੈਸਲੇ ਨੂੰ ਵਾਪਸ ਲੈ ਲਿਆ।

ਪਰ ਫਿਰ ਵੀ ਇੱਕ ਹਫ਼ਤੇ ਤੋਂ ਲਿਬਨਾਨ ਦੇ ਲੋਕ ਆਪਣੇ ਸਿਆਸਤਦਾਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)