ਹੈਦਰਾਬਾਦ ਨਿਜ਼ਾਮ ਦੇ 35 ਮਿਲੀਅਨ ਪਾਊਂਡ ’ਤੇ ਪਾਕ ਦਾ ਦਾਅਵਾ ਖ਼ਾਰਿਜ
ਪ੍ਰਕਾਸ਼ਿਤ
ਲੰਡਨ ਦੀ ਇੱਕ ਅਦਾਲਤ ਵਿੱਚ 70 ਸਾਲ ਤੋਂ ਇੱਕ ਵੱਡੀ ਰਕਮ ਦੇ ਮਾਮਲੇ ਵਿੱਚ ਫੈਸਲਾ ਭਾਰਤ ਅਤੇ ਹੈਦਰਾਬਾਦ ਦੇ ਆਖਰੀ ਨਿਜ਼ਾਮ ਦੇ ਹੱਕ ਵਿੱਚ ਸੁਣਾਇਆ ਗਿਆ।
ਇਹ ਮੁਕੱਦਮਾ ਪਾਕਿਸਤਾਨ ਤੇ ਭਾਰਤ ਅਤੇ ਹੈਦਰਾਬਾਦ ਦੇ ਆਖਰੀ ਨਿਜ਼ਾਮ ਵਿਚਾਲੇ ਜਾਰੀ ਸੀ। ਅਦਾਲਤ ਨੇ ਕਿਹਾ ਕਿ ਰਕਮ ’ਤੇ ਨਿਜ਼ਾਮ ਦੇ ਵਾਰਿਸਾਂ ਅਤੇ ਭਾਰਤ ਦਾ ਹੱਕ ਹੈ।
1948 ਵਿੱਚ ਨਿਜ਼ਾਮ ਦੇ ਤਤਕਾਲੀ ਵਿੱਤ ਮੰਤਰੀ ਨੇ 10 ਲੱਖ ਪਾਊਂਡ ਤਤਕਾਲੀ ਪਾਕਿਸਤਾਨੀ ਹਾਈ ਕਮਿਸ਼ਨਰ ਦੇ ਖਾਤੇ ਵਿੱਚ ਜਮਾ ਕਰਵਾਏ ਸੀ। ਹੁਣ ਵੀ ਉਸੇ ਖਾਤੇ ਵਿੱਚ ਪੈਸੇ ਜਮਾ ਹਨ ਜੋ ਹੁਣ 3 ਕਰੋੜ ਪੰਜਾਹ ਲੱਖ ਪਾਊਂਡ ਹੋ ਚੁੱਕੇ ਹਨ।
ਰਿਪੋਰਟ: ਲੰਡਨ ਤੋਂ ਗਗਨ ਸੱਭਰਵਾਲ