ਅਫ਼ਗਾਨਿਸਤਾਨ ਜੰਗ 'ਚ ਇੱਕ ਮਹੀਨੇ ਦੌਰਾਨ 2307 ਮੌਤਾਂ
ਪ੍ਰਕਾਸ਼ਿਤ
ਪਿਛਲੇ 18 ਸਾਲਾਂ ਤੋਂ ਅਫ਼ਗਾਨਿਸਤਾਨ ਵਿੱਚ ਖੂਨੀ ਜੰਗ ਹੋ ਰਹੀ ਹੈ। ਅਫ਼ਗਾਨਿਸਤਾਨ ’ਚ ਕਿੰਨੇ ਬੁਰੇ ਤਰੀਕੇ ਦੇ ਨਾਲ ਲੜਾਈ ਚੱਲ ਰਹੀ ਹੈ ਇਸ ਲਈ
ਬੀਬੀਸੀ ਨੇ ਅਗਸਤ 2019 ਵਿੱਚ ਹੋਣ ਵਾਲੇ ਹਿੰਸੇ ਬਾਰੇ ਪਤਾ ਲਗਾਇਆ। ਕੁੱਲ 2307 ਲੋਕ ਮਾਰੇ ਗਏ। ਮਾਰੇ ਜਾਣ ਵਾਲੇ ਹਰ ਪੰਜ ਲੋਕਾਂ ਵਿੱਚੋਂ ਇੱਕ ਆਮ ਨਾਗਰਿਕ ਸੀ।
ਇਸ ਵਿੱਚ ਸਰਕਾਰੀ ਫੋਰਸਾਂ ’ਚ ਕੰਮ ਕਰਨ ਵਾਲੇ 675 ਲੋਕ ਵੀ ਮਾਰੇ ਗਏ। ਪਰ ਤਾਲੀਬਾਨ ਦੇ ਸਭ ਤੋਂ ਵੱਧ- 974 ਲੋਕ ਮਰੇ। ਇਹ ਅਫ਼ਗਾਨ ਯੁੱਧ ਦੇ ਸਿਰਫ਼ ਇੱਕ ਮਹੀਨੇ ਦਾ ਵਰਨਣ ਹੈ।