ਕਸ਼ਮੀਰ ਲਈ ਲੰਡਨ 'ਚ ਹਿੰਸਕ ਪ੍ਰਦਰਸ਼ਨ

ਵੀਡੀਓ ਕੈਪਸ਼ਨ, ਕਸ਼ਮੀਰ ਲਈ ਲੰਡਨ 'ਚ ਹਿੰਸਕ ਪ੍ਰਦਰਸ਼ਨ
ਪ੍ਰਕਾਸ਼ਿਤ

ਲੰਡਨ ’ਚ ਫਿਰ ਹੋਇਆ ਕਸ਼ਮੀਰ ਨੂੰ ਲੈ ਕੇ ਮੁਜ਼ਾਹਰਾ। ਮੁਜ਼ਾਹਰਾਕਾਰੀ ਕਸ਼ਮੀਰ ’ਚੋਂ ਪਾਬੰਦੀਆਂ ਹਟਾਉਣ ਦੀ ਮੰਗ ਕਰ ਰਹੇ ਸਨ। ਇਹ ਵਿਰੋਧ ਪ੍ਰਦਰਸ਼ਨ ਮਾਰਚ ਦੇ ਰੂਪ ਵਿੱਚ ਪਾਰਲੀਆਮੈਂਟ ਸਕੁਏਰ ਤੋਂ ਸ਼ੁਰੂ ਹੋ ਕੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਤੱਕ ਪਹੁੰਚਿਆ।

ਮੁਜ਼ਾਹਰਾਕਾਰੀਆਂ ਨੇ ਹਾਈ ਕਮਿਸ਼ਨ ਦੇ ਇਮਾਰਤ ’ਤੇ ਬੋਤਲਾਂ, ਆਂਡੇ ਅਤੇ ਟਮਾਟਰ ਸੁੱਟੇ। ਹਿੰਸਕ ਮੁਜ਼ਾਹਰੇ ਦੇ ਸਬੰਧ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ।

ਭਾਰਤ ਸਰਕਾਰ ਵੱਲੋਂ ਧਾਰਾ 370 ਖ਼ਤਮ ਕੀਤੇ ਜਾਣ ਦੇ ਵਿਰੋਧ ਵਿੱਚ ਯੂਕੇ ’ਚ ਇਹ ਪਹਿਲਾ ਮੁਜ਼ਾਹਰਾ ਨਹੀਂ ਹੈ

ਰਿਪੋਰਟ- ਗਗਨ ਸਭਰਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)