ਹਾਂਗਕਾਂਗ ਪ੍ਰਦਰਸ਼ਨ 'ਤੇ ਪੁਲਿਸ ਨੇ ਪਹਿਲੀ ਵਾਰ ਚਲਾਈ ਗੋਲੀ, ਜਾਣੋ ਹਵਾਲਗੀ ਬਿੱਲ ਹੈ ਕੀ
ਹਵਾਲਗੀ ਬਿੱਲ ਦੇ ਵਿਰੋਧ ਵਿੱਚ ਹਾਂਗਕਾਂਗ 'ਚ ਜੂਨ ਮਹੀਨੇ ਤੋਂ ਹੀ ਪ੍ਰਦਰਸ਼ਨ ਚੱਲ ਰਹੇ ਹਨ। ਰੋਸ ਮੁਜ਼ਾਹਰੇ ਹੁਣ ਵੱਡੇ ਪੱਧਰ 'ਤੇ ਹੋਣ ਲੱਗੇ ਹਨ। ਪ੍ਰਦਰਸ਼ਨਕਾਰੀਆਂ ਦੇ ਹਮਲਾਵਰ ਰੁਖ ਨੂੰ ਦੇਖਦਿਆਂ ਪੁਲਿਸ ਨੇ ਗੋਲੀਆਂ ਚਲੀਆਂ ਹਨ।
ਕੀ ਹੈ ਹਵਾਲਗੀ ਬਿੱਲ?
ਹਾਂਗਕਾਂਗ 'ਤੇ ਪਹਿਲਾਂ ਬ੍ਰਿਟੇਨ ਦਾ ਕਬਜ਼ਾ ਸੀ ਪਰ ਚੀਨ ਨੂੰ ਸੌਂਪਣ ਤੋਂ ਬਾਅਦ 'ਇੱਕ ਦੇਸ ਦੋ ਤੰਤਰ' ਦੇ ਤਹਿਤ ਇਸ ਨੂੰ ਸੀਮਤ ਖੁਦਮੁਖਤਿਆਰੀ ਦਾ ਅਧਿਕਾਰ ਦਿੱਤਾ ਗਿਆ।
ਇਸਦਾ ਆਪਣਾ ਨਿਆਂ ਪ੍ਰਬੰਧ ਅਤੇ ਕਾਨੂੰਨੀ ਤੰਤਰ ਹੈ ਜੋ ਮੁੱਖ ਚੀਨ ਤੋਂ ਸੁਤੰਤਰ ਹੈ।
ਹਾਂਗਕਾਂਗ ਦੀ ਸਰਕਾਰ ਫਰਵਰੀ ਮਹੀਨੇ ਵਿੱਚ ਮੌਜੂਦਾ ਹਵਾਲਗੀ ਕਾਨੂੰਨ ਵਿੱਚ ਸੋਧ ਲੈ ਕੇ ਆਉਣ ਦਾ ਮਤਾ ਲੈ ਕੇ ਆਈ ਸੀ।
ਹਾਂਗਕਾਂਗ ਚੀਨ ਦਾ ਇੱਕ ਖ਼ੁਦਮੁਖ਼ਤਿਆਰ ਦੀਪ ਹੈ ਅਤੇ ਚੀਨ ਇਸ ਨੂੰ ਆਪਣੇ ਦੇਸ ਦਾ ਹਿੱਸਾ ਮੰਨਦਾ ਹੈ।
ਹਾਂਗਕਾਂਗ ਦਾ ਤਾਈਵਾਨ ਦੇ ਨਾਲ ਹਵਾਲਗੀ ਸਮਝੌਤਾ ਨਹੀਂ ਹੈ ਜਿਸ ਕਰਕੇ ਉਸ ਵਿਅਕਤੀ ਨੂੰ ਕਤਲ ਦੇ ਮੁਕੱਦਮੇ ਕਰਕੇ ਤਾਈਵਾਨ ਭੇਜਣਾ ਔਖਾ ਹੈ।
ਇਹ ਕਾਨੂੰਨ ਚੀਨ ਨੂੰ ਉਨ੍ਹਾਂ ਖੇਤਰਾਂ ਵਿੱਚੋਂ ਦੋਸ਼ੀਆਂ ਨੂੰ ਹਵਾਲਗੀ ਕਰਨ ਦੀ ਇਜਾਜ਼ਤ ਦੇਵੇਗਾ ਜਿਨ੍ਹਾਂ ਨਾਲ ਹਾਂਗਕਾਂਗ ਦੇ ਸਮਝੌਤੇ ਨਹੀਂ ਹਨ।
ਇਹ ਵਿਵਾਦ ਵਿੱਚ ਕਿਉਂ ਹੈ ?
ਸਾਲ 1997 ਵਿੱਚ ਜਦੋਂ ਹਾਂਗਕਾਂਗ ਨੂੰ ਚੀਨ ਦੇ ਹਵਾਲੇ ਕੀਤਾ ਗਿਆ ਤਾਂ ਬੀਜਿੰਗ ਨੇ 'ਇੱਕ ਦੇਸ਼-ਦੋ ਸਥਿਤੀਆਂ' ਦੀ ਧਾਰਨਾ ਹੇਠ ਘੱਟੋ-ਘੱਟ 2047 ਤੱਕ ਲੋਕਾਂ ਦੀ ਆਜ਼ਾਦੀ ਅਤੇ ਆਪਣੀ ਕਾਨੂੰਨੀ ਸਥਿਤੀ ਨੂੰ ਬਣਾਏ ਰੱਖਣ ਦੀ ਗਰੰਟੀ ਦਿੱਤੀ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਹਾਂਗਕਾਂਗ ਦੇ ਲੋਕਾਂ 'ਤੇ ਚੀਨ ਦਾ ਕਾਨੂੰਨ ਲਾਗੂ ਹੋ ਜਾਵੇਗਾ ਅਤੇ ਲੋਕਾਂ ਨੂੰ ਮਨਮਾਨੀ ਕਰਕੇ ਹਿਰਾਸਤ ਵਿੱਚ ਲੈ ਲਿਆ ਜਾਵੇਗਾ ਅਤੇ ਉਨ੍ਹਾਂ ਨਾਲ ਤਸ਼ੱਦਦ ਕੀਤਾ ਜਾਵੇਗਾ।