ਕੈਂਸਰ ਨੂੰ ਮਾਤ ਦੇਣ ਵਾਲੀ 6 ਸਾਲਾਂ ਕੁੜੀ ਨੂੰ ਮਿਲੀ ਨਵੀਂ ਅੱਖ
ਪ੍ਰਕਾਸ਼ਿਤ
ਯੂਸਰਾ ਨੂੰ ਕੈਂਸਰ ਸੀ ਅਤੇ ਉਹ ਯਮਨ ਵਿੱਚ ਉਸ ਦਾ ਇਲਾਜ ਨਹੀਂ ਹੋ ਸਕਦਾ ਸੀ ਤੇ ਨਾ ਹੀ ਨਾਗਰਿਕ ਉਡਾਣਾਂ ’ਤੇ ਪਾਬੰਦੀ ਕਾਰਨ ਉਹ ਦੇਸ ਤੋਂ ਬਾਹਰ ਵੀ ਨਹੀਂ ਜਾ ਸਕਦੀ ਸੀ।
ਪਰ ਬੀਬੀਸੀ ਵੱਲੋਂ ਯੂਸਰਾ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਕਈ ਸੰਗਠਨਾਂ ਨੇ ਉਸ ਨੂੰ ਜੋਰਡਨ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ।
ਹੁਣ ਉਹ ਪੂਰੀ ਤਰ੍ਹਾਂ ਠੀਕ ਹੈ ਅਤੇ ਡਾਕਟਰ ਇਸ ਲਈ ਚਿੰਤਤ ਹਨ ਕਿ ਯਮਨ ਵਿੱਚ ਹਰ ਰੋਜ਼ ਜ਼ਿੰਦਗੀ ਲਈ ਜੰਗ ਜਾਰੀ ਹੈ।