ਚੀਨ ’ਚ ਘੱਟ ਗਿਣਤੀ ਵੀਗਰ ਮੁਸਲਮਾਨਾਂ ਦੇ ਬੱਚਿਆਂ ਨੂੰ ਕੀਤਾ ਜਾ ਰਿਹਾ ਮਾਪਿਆਂ ਤੋਂ ਵੱਖ
ਪ੍ਰਕਾਸ਼ਿਤ
ਚੀਨ ਦੇ ਇੱਕ ਸੂਬੇ ਤੋਂ ਮੁਸਲਮਾਨਾ ’ਤੇ ਜ਼ੁਲਮ ਢਾਹੁਣ ਦੀਆਂ ਗੱਲਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਮੁਸਲਮਾਨ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰਕੇ ਅਜਿਹੇ ਬੋਰਡਿੰਗ ਸਕੂਲ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਸਰਕਾਰ ਚਲਾਉਂਦੀ ਹੈ।
ਕਈ ਮਾਮਲਿਆਂ ਵਿੱਚ ਤਾਂ ਦੋ ਸਾਲ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰਨ ਦੀਆਂ ਗੱਲਾਂ ਸਾਹਮਣੇ ਆਈਆਂ ਹਨ।
ਆਲੋਚਕਾ ਮੁਤਾਬਕ ਇਹ ਸਰਕਾਰ ਦੀ ਸੋਚੀ ਸਮਝੀ ਨੀਤੀ ਦਾ ਹਿੱਸਾ ਹੈ ਜਿਸ ਵਿੱਚ ਘੱਟ ਗਿਣਤੀ ਵੀਗਰ ਮੁਸਲਮਨਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਭਾਈਚਾਰੇ ਤੋਂ ਦੂਰ ਰੱਖਿਆ ਜਾ ਰਿਹਾ ਹੈ।