ਮੋਰਬੀ ਹਾਦਸਾ: ਪਰਿਵਾਰ ਦੇ 7 ਜੀਅ ਅੱਖਾਂ ਮੂਹਰੇ ਚਲੇ ਗਏ, ਰਾਤ ਤਿੰਨ ਵਜੇ ਤੱਕ ਘਰ ਲਾਸ਼ਾਂ ਆਉਂਦੀਆਂ ਰਹੀਆਂ

ਵੀਡੀਓ ਕੈਪਸ਼ਨ, ਮੋਰਬੀ ਹਾਦਸਾ: 'ਮੈਂ ਆਪਣੇ 7 ਜੀਆਂ ਨੂੰ ਗੁਆਉਣ ਦਾ ਦਰਦ ਕਿਵੇਂ ਸਹਿਣ ਕਰਾਂਗੀ'
ਪ੍ਰਕਾਸ਼ਿਤ

ਮੋਰਬੀ ਹਾਦਸੇ ਨੇ ਕਈ ਪਰਿਵਾਰਾਂ ਤੋਂ ਉਨ੍ਹਾਂ ਦੇ ਆਪਣੇ ਖੋਹ ਲਏ ਹਨ। ਮੋਰਬੀ ਕਸਬੇ ਦਾ ਸਾਹਮਦਾਰ ਪਰਿਵਾਰ ਵੀ ਅਜਿਹੇ ਹੀ ਪਰਿਵਾਰਾਂ ਵਿੱਚੋਂ ਇੱਕ ਹੈ।

ਇਸ ਪਰਿਵਾਰ ਨੇ ਪੁਲ਼ ਹਾਦਸੇ ਵਿੱਚ ਆਪਣੇ 7 ਜੀਆਂ ਨੂੰ ਗੁਆਇਆ ਹੈ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਿਲ ਹਨ।

ਡੂੰਘਾ ਸਦਮਾ ਝੱਲ ਰਹੇ ਪਰਿਵਾਰ ਨੂੰ 31 ਅਕਤੂਬਰ ਦੀ ਸਵੇਰੇ, ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਇੱਕ-ਇੱਕ ਕਰ ਕੇ ਮਿਲਦੀਆਂ ਰਹੀਆਂ। ਹੁਣ ਪਰਿਵਾਰ ਦੀ ਮੰਗ ਹੈ ਕਿ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਫਿਲਹਾਲ ਪਰਿਵਾਰ ਖ਼ੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਉਨ੍ਹਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)