ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਪੱਕਾ ਮੋਰਚਾ: 'ਸਰਕਾਰ ਨਾਲ ਨਰਾਜ਼ਗੀ ਨਹੀਂ, ਸਰਕਾਰ ਦੀਆਂ ਨੀਤੀਆਂ ਨਾਲ ਰੌਲਾ ਹੈ'
ਪ੍ਰਕਾਸ਼ਿਤ
ਭਾਰਤੀ ਕਿਸਾਨ ਯੂਨੀਅਨ (ਏਕਤਾ – ਉਗਰਾਹਾਂ) ਵੱਲੋਂ ਸੈਕੜੇ ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਪੱਕਾ ਮੋਰਚਾ ਲਗਾ ਲਿਆ ਗਿਆ ਹੈ।
ਬੀਕੇਯੂ(ਏਕਤਾ – ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਵਿੱਚ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਸਨ ਪਰ ਇਹਨਾਂ ਨੂੰ ਲਾਗੂ ਨਹੀਂ ਕੀਤੀ ਗਿਆ।
ਉਗਰਾਹਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨਾਲ ਨਰਾਜ਼ਗੀ ਨਹੀਂ ਪਰ ਸਰਕਾਰੀ ਦੀਆਂ ਨੀਤੀਆਂ ਨਾਲ ਰੌਲਾ ਹੈ।
ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਉਪਰ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਕਰੀਬ ਇੱਕ ਸਾਲ ਤੱਕ ਪੱਕਾ ਮੋਰਚਾ ਲਗਾਉਂਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਪੱਕਾ ਧਰਨਾ ਲਗਾਇਆ ਗਿਆ ਹੈ।
ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਕੁਦਰਤੀ ਕਾਰਨਾਂ ਕਰਕੇ ਮਰੀਆਂ ਫ਼ਸਲਾਂ ਦਾ ਮੁਆਵਜਾ, ਜੀਰਾ ਫੈਕਟਰੀ, ਭਾਰਤ ਮਾਲਾ ਪ੍ਰੋਜੈਕਟ ਦੀਆਂ ਕੀਮਤਾਂ ਅਤੇ ਪਰਾਲੀ ਦਾ ਮਸਲਾ ਸ਼ਾਮਿਲ ਹੈ।