ਅੰਡਰ-17 ਫੁੱਟਬਾਲ ਵਰਲਡ ਕੱਪ- ਪੋਤੀ ਜੰਮਣ 'ਤੇ ਦਾਦੀ ਦੁਖੀ ਹੋਈ ਸੀ, ਹੁਣ ਉਹੀ ਵਰਲਡ ਕੱਪ 'ਚ ਨਾਂ ਰੌਸ਼ਨ ਕਰ ਰਹੀ ਹੈ
ਪ੍ਰਕਾਸ਼ਿਤ
ਹਰਿਆਣਾ ਦਾ ਕਾਜਲ ਆਪਣੇ ਪਿਤਾ ਨਾਲ ਖੇਤ ਵਿੱਚ ਕੰਮ ਕਰਵਾਉਂਦੀ ਹੈ ਪਰ ਸ਼ਾਮ ਹੁੰਦੇ ਹੀ ਇਹ ਕੌਮੀ ਪੱਧਰ ਦੀ ਇਹ ਫੁੱਟਬਾਲ ਖਿਡਾਰਨ ਖੇਡ ਦੇ ਮੈਦਾਨ 'ਚ ਉਤਰ ਜਾਂਦੀ ਹੈ।
ਉਨ੍ਹਾਂ ਦੀ ਛੋਟੀ ਭੈਣ ਵਰਸ਼ਿਕਾ ਵੀ ਫੁੱਟਬਾਲ ਖੇਡਦੀ ਹੈ, ਜਿਸ ਦੀ ਚੋਣ ਅੰਡਰ-17 ਫੁੱਟਬਾਲ ਵਰਲਡ ਕੱਪ ਟੀਮ ਲਈ ਹੋ ਗਈ ਹੈ।
ਮਾਂ ਦੇ ਸਾਏ ਤੋਂ ਬਗ਼ੈਰ ਵੱਡੀਆਂ ਹੋਈਆਂ ਇਨ੍ਹਾਂ ਦੋਵਾਂ ਭੈਣਾਂ ਦੇ ਜੰਮ 'ਤੇ ਜਿਹੜੇ ਪਰਿਵਾਰ ਵਾਲੇ ਦੁਖੀ ਸਨ, ਹੁਣ ਉਹੀ ਪਰਿਵਾਰ ਆਪਣੀਆਂ ਕੁੜੀਆਂ 'ਤੇ ਮਾਣ ਕਰਦਾ ਨਹੀਂ ਥੱਕਦਾ।
ਇਨ੍ਹਾਂ ਦੋਵਾਂ ਵਾਂਗ ਹੀ ਹਰਿਆਣਾ ਦੀ ਸ਼ੈਲਜਾ ਵੀ ਵਿਸ਼ਵ ਕੱਪ ਵਿੱਚ ਖੇਡਣ ਜਾ ਰਹੀ ਹੈ। ਉਨ੍ਹਾਂ ਦੇ ਮਾਪੇ ਮਜ਼ਦੂਰੀ ਕਰਦੇ ਹਨ ਪਰ ਪੈਸਿਆਂ ਦੀ ਕਮੀ ਦੇ ਬਾਵਜੂਦ ਵੀ ਸ਼ੈਲਜਾ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ।
ਵਰਸ਼ਿਕਾ ਅਤੇ ਸ਼ੈਲਜਾ ਸਮੇਤ ਅੰਡਰ-17 ਫੁੱਟਬਾਲ ਵਰਲਡ ਕੱਪ ਲਈ ਹਰਿਆਣਾ ਦੀਆਂ 5 ਕੁੜੀਆਂ ਦੀ ਚੋਣ ਹੋਈ ਹੈ।
ਰਿਪੋਰਟ - ਸਤ ਸਿੰਘ, ਪ੍ਰੋਡਿਊਸਰ - ਵੰਦਨਾ, ਕੈਮਰਾ - ਨੀਰਜ ਕੇ, ਐਡੀਟਿੰਗ - ਅਤੁਲ ਗੌਤਮ