You’re viewing a text-only version of this website that uses less data. View the main version of the website including all images and videos.
ਮੁਹਾਲੀ ਦੀ ਇੱਕ ਇਮਾਰਤ ਵਿੱਚ ਮਿੱਟੀ ਦੀਆਂ ਢਿਗਾਂ ਡਿੱਗੀਆਂ, 2 ਮਜ਼ਦੂਰਾਂ ਦੀ ਮੌਤ
ਮੁਹਾਲੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ।
ਮੁਹਾਲੀ ਏਅਰਪੋਰਟ ਰੋਡ ਉੱਤੇ ਮੁਹਾਲੀ ਸਿਟੀ ਸੈਂਟਰ ਦੀ ਇਮਾਰਤ ਬਣ ਰਹੀ ਹੈ।
ਉੱਥੇ ਮਿੱਟੀ ਦੀਆਂ ਢਿਗਾਂ ਡਿੱਗ ਗਈਆਂ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਮੌਕੇ ਉੱਤੇ ਮੌਜੂਦ ਰੋਪੜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਿੱਟੀ ਦੀਆਂ ਢਿਗਾਂ ਡਿੱਗਣ ਕਰਕੇ 5 ਮਜ਼ਦੂਰ ਦੱਬੇ ਗਏ ਸਨ।
''ਜਿਨ੍ਹਾਂ ਵਿੱਚੋਂ ਇੱਕ ਸ਼ੁਰੂਆਤ ਵਿੱਚ ਹੀ ਬਚਾ ਲਿਆ ਗਿਆ, ਦੋ ਮਜ਼ਦੂਰਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦੋ ਮਜ਼ਦੂਰਾਂ ਨੂੰ ਰੈਸਕਿਊ ਆਪ੍ਰੇਸ਼ਨ ਚਲਾ ਕੇ ਬਾਹਰ ਕੱਢਿਆ ਗਿਆ।''
ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।''
ਡੀਆਈਜੀ ਭੁੱਲਰ ਮੁਤਾਬਕ ਸਾਰੀਆਂ ਤਕਨੀਕਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਸੇ ਆਧਾਰ ਉੱਤੇ ਜਾਂਚ ਰਿਪੋਰਟ ਤਿਆਰ ਕੀਤੀ ਜਾਵੇਗੀ।
''ਅਜੇ ਤੱਕ ਕਿਸੇ ਦੀ ਵੀ ਗਲਤੀ ਸਾਹਮਣੇ ਨਹੀਂ ਆਈ, ਪਰ ਇਸ ਮਾਮਲੇ ਵਿੱਚ ਬਿਆਨ ਲੈ ਕੇ ਐਫਆਈਆਰ ਦਰਜ ਕੀਤੀ ਜਾ ਰਹੀ ਹੈ।''
ਹਾਦਸਾ ਕਰੀਬ 8 ਵਜੇ ਵਾਪਰਿਆ ਹੈ, ਜਿਸ ਤੋਂ ਬਾਅਦ ਪੁਲਿਸ ਅਤੇ ਆਲੇ-ਦੁਆਲੇ ਦੇ ਲੋਕ ਮੌਕੇ ਉੱਤੇ ਇਕੱਠੇ ਹੋ ਗਏ।
ਕਿੱਥੇ ਸਥਿਤ ਹੈ ਇਹ ਬਿਲਡਿੰਗ
ਚੰਡੀਗੜ੍ਹ ਏਅਰਪੋਰਟ ਨੂੰ ਜਾਂਦੇ ਰੋਡ ਮੁਹਾਲੀ ਏਅਰਪੋਰਟ ਰੋਡ ਉੱਤੇ ਸਥਿਤ ਹੈ ਇਹ ਇਮਾਰਤ।
ਜੋ ਮੁਹਾਲੀ ਸਿਟੀ ਸੈਂਟਰ ਦੇ ਨਾਮ ਉੱਤੇ ਬਣ ਰਹੀ ਹੈ। ਜੋ ਕਿ ਇੱਕ ਮਾਲ ਹੈ, ਇਸੇ ਦੇ ਅੰਦਰ ਦੁਕਾਨਾਂ ਦੀ ਉਸਾਰੀ ਚੱਲ ਰਹੀ ਹੈ।
ਇਸ ਇਲਾਕੇ ਵਿੱਚ ਹੋਰ ਵੀ ਕਈ ਬਿਲਡਿੰਗਾ ਨਿਰਮਾਣ ਅਧੀਨ ਹਨ।
ਸ਼ੁਰੂਆਤ ਵਿੱਚ ਇਹ ਵੀ ਖ਼ਬਰਾਂ ਆਈਆਂ ਕਿ ਕਈ ਮਜ਼ਦੂਰ ਫਸੇ ਹੋ ਸਕਦੇ ਹਨ ਪਰ ਡੀਆਈਜੀ ਭੁੱਲਰ ਨੇ ਇਸ ਤੋਂ ਇਨਕਾਰ ਕੀਤਾ।
ਹਾਦਸਾ ਵਾਪਰਨ ਤੋਂ ਬਾਅਦ ਮੌਕੇ ਉੱਤੇ ਕਾਫ਼ੀ ਲੋਕ ਇਕੱਠੇ ਹੋ ਕੇ ਵਿਰੋਧ ਜਤਾਉਣ ਲੱਗੇ ਸਨ।
ਵਿਰੋਧ ਜਤਾ ਰਹੇ ਲੋਕਾਂ ਨੇ ਰਸਤਾ ਵੀ ਬਲਾਕ ਕਰ ਦਿੱਤਾ ਸੀ, ਪਰ ਮੌਕੇ ਉੱਤੇ ਪਹੁੰਚੇ ਅਫਸਰਾਂ ਨੇ ਮਾਹੌਲ ਕਾਬੂ ਕੀਤਾ।
ਘਟਨਾ ਨਾਲ ਸਬੰਧਤ ਕੁਝ ਹੋਰ ਤਸਵੀਰਾਂ
ਇਹ ਵੀ ਪੜ੍ਹੋ-