ਮੋਹਾਲੀ ਰਾਕੇਟ ਹਮਲੇ ਵਿੱਚ ਗ੍ਰਿਫ਼ਤਾਰ ਇੱਕ ਸ਼ਖਸ ਤੇ ਨਾਬਾਲਿਗ ਮੁੰਡੇ ਬਾਰੇ ਪੁਲਿਸ ਨੇ ਇਹ ਕਿਹਾ

ਵੀਡੀਓ ਕੈਪਸ਼ਨ, ਮੋਹਾਲੀ ਰਾਕੇਟ ਹਮਲੇ ਵਿੱਚ ਗ੍ਰਿਫ਼ਤਾਰ ਇੱਕ ਸ਼ਖਸ ਤੇ ਨਾਬਾਲਿਗ ਮੁੰਡੇ ਬਾਰੇ ਪੁਲਿਸ ਨੇ ਇਹ ਕਿਹਾ ਹੈ
ਪ੍ਰਕਾਸ਼ਿਤ

ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਟਰ ’ਤੇ ਰਾਕੇਟ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਵਿੱਚ ਇੱਕ ਨਾਬਾਲਿਗ ਹੈ।

9 ਮਈ 2022 ਦੀ ਦੇਰ ਸ਼ਾਮ ਦਫ਼ਤਰ ’ਤੇ ਰਾਕੇਟ ਹਮਲਾ ਹੋਇਆ ਸੀ। ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਇਸ ਹਮਲੇ ਦੇ ਸਬੰਧ ’ਚ ਪੰਜਾਬ ਪੁਲਿਸ ਨੇ ਤਰਨ ਤਾਰਨ ਦੇ ਨਿਸ਼ਾਨ ਸਿੰਘ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਨਿਸ਼ਾਨ ਸਿੰਘ ’ਤੇ ਹਮਲਾਵਰਾਂ ਦੀ ਮਦਦ ਦਾ ਇਲਜ਼ਾਮ ਲਗਾਇਆ ਗਿਆ ਸੀ। ਨਿਸ਼ਾਨ ਸਿੰਘ ’ਤੇ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਚੱਲ ਰਹੇ ਸੀ।

ਵੀਡੀਓ- ANI

ਐਡਿਟ- ਰੋਹਿਤ ਲੋਹੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)