ਪੰਜਾਬ ਪੁਲਿਸ ਵੱਲੋਂ ਬੰਬੀਹਾ ਗਿਰੋਹ ਦੇ ਮੇਨ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ

ਤਸਵੀਰ ਸਰੋਤ, RAUL ARBOLEDA/AFP/Getty Images
ਪੰਜਾਬ ਪੁਲਿਸ ਨੇ ਬੰਬੀਹਾ ਗਿਰੋਹ ਦੇ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਦਾ ਨਾਮ ਨੀਰਜ ਉਰਫ਼ ਚਸਕਾ ਦੱਸਿਆ ਜਾ ਰਿਹਾ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਜੰਮੂ ਤੋਂ ਦਵਿੰਦਰ ਬੰਬੀਹਾ ਗੈਂਗ ਦੇ ਟੌਪ ਮੋਸਟ ਵਾਂਟੇਡ ਸ਼ੂਟਰ ਨੀਰਜ ਚਸਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ, ਚਸਕਾ 'ਤੇ ਐੱਸਓਪੀਯੂ ਦੇ ਪ੍ਰਧਾਨ ਗੁਰਲਾਲ ਬਰਾੜ ਦਾ ਸਨਸਨੀਖੇਜ਼ ਕਤਲ ਸਣੇ ਕਈ ਕਤਲਾਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਹਨ।
ਗੁਰਲਾਲ ਬਰਾੜ ਨੂੰ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦਾ ਨਜ਼ਦੀਕੀ ਰਿਸ਼ਤੇਦਾਰ ਕਿਹਾ ਜਾਂਦਾ ਹੈ।
ਉਸ ਦੇ ਕਤਲ ਨੇ ਦਵਿੰਦਰ ਬੰਬੀਹਾ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਾਲੇ ਅੰਤਰ-ਗੈਂਗ ਦੁਸ਼ਮਣੀ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਕਤਲਾਂ ਦੀਆਂ ਘਟਨਾਵਾਂ ਵਾਪਰੀਆਂ ਸਨ।
ਕੌਣ ਸੀ ਗੁਰਲਾਲ ਬਰਾੜ
ਅਕਤੂਬਰ 2020 ਵਿੱਚ ਚੰਡੀਗੜ੍ਹ ਦੇ ਇੱਕ ਡਿਸਕੋ ਦੇ ਬਾਹਰ ਇੱਕ ਦੇਰ ਰਾਤ, ਇੱਕ ਵਿਅਕਤੀ ਗੁਰਲਾਲ ਬਰਾੜ ਆਪਣੀ ਗੱਡੀ ਵਿੱਚ ਬੈਠਾ ਆਪਣੇ ਦੋਸਤਾਂ ਦੀ ਉਡੀਕ ਕਰ ਰਿਹਾ ਸੀ।
ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ 'ਤੇ ਗੋਲੀ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।

ਤਸਵੀਰ ਸਰੋਤ, Getty Images
ਉਹ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਆਗੂ ਸੀ ਅਤੇ ਪੁਲਿਸ ਨੇ ਉਸ ਵੇਲੇ ਦੱਸਿਆ ਕਿ ਉਹ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜਾਣਕਾਰ ਵੀ ਸੀ।
ਬਾਅਦ ਵਿੱਚ ਪੁਲਿਸ ਸੂਤਰਾਂ ਨੇ ਉਸ ਦੀ ਪਛਾਣ ਗੋਲਡੀ ਬਰਾੜ ਦੇ ਰਿਸ਼ਤੇਦਾਰੀ ਵਿੱਚ ਲੱਗਦੇ ਭਰਾ ਵਜੋਂ ਵੀ ਕੀਤੀ।
ਕੁਝ ਮਹੀਨੇ ਮਗਰੋਂ ਫ਼ਰੀਦਕੋਟ ਵਿੱਚ ਗੁਰਲਾਲ ਪਹਿਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ ਇਹ ਦਾਅਵਾ ਕੀਤਾ ਕਿ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ 'ਤੇ ਗੁਰਲਾਲ ਪਹਿਲਵਾਨ ਨੂੰ ਮਾਰ ਕੇ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲਿਆ ਸੀ।

ਇਹ ਵੀ ਪੜ੍ਹੋ-

ਇਸ ਤੋਂ ਪਹਿਲਾਂ ਪੁਲਿਸ ਨੇ ਬਿਹਾਰ ਤੋਂ ਗੈਂਗਸਟਰ ਲੰਡਾ' ਦਾ ਸਾਥੀ ਗ੍ਰਿਫ਼ਤਾਰ ਕਰਨ ਦਾਅਵਾ ਕੀਤਾ ਸੀ
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ "ਗੈਂਗਸਟਰ" ਲਖਬੀਰ ਲੰਡਾ ਦੇ ਇੱਕ ਸਾਥੀ ਦੀ ਬਿਹਾਰ ਤੋਂ ਗ੍ਰਿਫ਼ਤਾਰੀ ਕੀਤੀ ਹੈ।
ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿਚ ਕੀਤੇ ਦਾਅਵੇ ਮੁਤਾਬਕ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਅੰਮ੍ਰਿਤਸਰ ਦੇ ਕਰਨ ਮਲਿਕ ਉਰਫ਼ ਕਰਨ ਮਾਨ ਵਜੋਂ ਹੋਈ ਹੈ।
ਇਸ ਉੱਤੇ ਪਿਛਲੇ ਦਿਨੀ ਅੰਮ੍ਰਿਤਸਰ ਐੱਸਆਈ ਦੀ ਕਾਰ ਹੇਠਾਂ ਆਈਈਡੀ ਲਗਾਉਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਅਤੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਲੰਡਾ ਦੇ ਸਾਥੀ ਯੁਵਰਾਜ ਸਭਰਵਾਲ ਉਰਫ਼ ਯਸ਼ ਦਾ ਕਰੀਬੀ ਦੱਸਿਆ ਜਾਂਦਾ ਹੈ।

ਤਸਵੀਰ ਸਰੋਤ, Punjab Police
ਡੀਜੀਪੀ ਮੁਤਾਬਕ ਉਸ ਨੂੰ ਕਤਲ, ਕਤਲ ਦੀ ਕੋਸ਼ਿਸ਼, ਹਮਲਾ ਕਰਨ ਅਤੇ ਲੁੱਟ-ਖੋਹ ਨਾਲ ਸਬੰਧਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਦਰਅਸਲ, ਇਸੇ ਸਾਲ ਅਗਸਤ ਵਿੱਚ ਅੰਮ੍ਰਿਤਸਰ ਵਿੱਚ ਸਬ ਇੰਸਪੈਕਟਰ ਦੀ ਗੱਡੀ ਹੇਠੋਂ ਵਿਸਫੋਟਕ ਸਮੱਗਰੀ ਮਿਲੀ ਸੀ।
ਇਸ ਦੌਰਾਨ ਵਿਸਫੋਟਕ ਪਲਾਂਟ ਕਰਨ ਵਾਲੇ ਸ਼ੱਕੀ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਸਨ।
ਪੰਜਾਬ ਪੁਲਿਸ ਦੇ ਏਡੀਜੀ ਐੱਨਆਰ ਡੋਕੇ ਨੇ ਉਸ ਵੇਲੇ ਕਿਹਾ ਸੀ ਆਈਈਡੀ 'ਚ 2 ਕਿਲੋ ਤੋਂ ਵੱਧ ਆਰਡੀਐੱਕਸ ਦੀ ਵਰਤੋਂ ਕੀਤੀ ਗਈ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜਾਬ ਪੁਲਿਸ ਨੂੰ ਲੋੜੀਂਦਾ ਸੀ ਕਰਨ ਮਲਿਕ
ਪੁਲਿਸ ਮੁਤਾਬਕ ਪੁਰਾਣੇ ਰਿਕਾਰਡਾਂ ਮੁਤਾਬਕ ਕਰਨ ਮਲਿਕ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ, "ਕਰਨ ਮਲਿਕ ਦੇ ਬਿਹਾਰ ਦੇ ਜ਼ਿਲ੍ਹਾ ਜਮੁਈ ਵਿੱਚ ਕਿਸੇ ਥਾਂ ਪਨਾਹ ਲੈਣ ਦੀ ਸੂਚਨਾ ਮਿਲੀ ਸੀ।"
"ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੀ ਟੀਮ ਨੇ ਕੇਂਦਰੀ ਏਜੰਸੀਆਂ ਅਤੇ ਬਿਹਾਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਤਲਾਸ਼ੀ ਸ਼ੁਰੂ ਕੀਤੀ ਅਤੇ ਜ਼ਿਲ੍ਹੇ ਦੇ ਪਿੰਡ ਦਰੀਮਾ ਵਿੱਚੋਂ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ।"

- ਪੰਜਾਬ ਪੁਲਿਸ ਨੇ "ਗੈਂਗਸਟਰ" ਲਖਬੀਰ ਲੰਡਾ ਦੇ ਇੱਕ ਸਾਥੀ ਦੀ ਬਿਹਾਰ ਤੋਂ ਗ੍ਰਿਫ਼ਤਾਰੀ ਕੀਤੀ ਹੈ।
- ਪੰਜਾਬ ਪੁਲਿਸ ਮੁਤਾਬਕ ਲਖਬੀਰ ਸਿੰਘ ਲੰਡਾ ਕੈਨੇਡਾ ਵਿੱਚ ਵਸਿਆ ਪੰਜਾਬ ਦਾ ਗੈਂਗਸਟਰ ਹੈ।
- ਨੌਜਵਾਨ ਦੀ ਪਛਾਣ ਅੰਮ੍ਰਿਤਸਰ ਦੇ ਕਰਨ ਮਲਿਕ ਉਰਫ਼ ਕਰਨ ਮਾਨ ਵਜੋਂ ਹੋਈ ਹੈ।
- ਪੁਲਿਸ ਮੁਤਾਬਕ ਪੁਰਾਣੇ ਰਿਕਾਰਡਾਂ ਮੁਤਾਬਕ ਕਰਨ ਮਲਿਕ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ।
- ਏਜੀਟੀਐੱਫ) ਦੀ ਟੀਮ ਨੇ ਕੇਂਦਰੀ ਏਜੰਸੀਆਂ ਅਤੇ ਬਿਹਾਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਨਾਲ ਗ੍ਰਿਫ਼ਤਾਰੀ ਕੀਤੀ ਹੈ।

ਕਰਨ ਮਾਨ ਉੱਤੇ ਪਹਿਲਾਂ ਕਿਹੜੇ ਮਾਮਲੇ ਦਰਜ
ਪੰਜਾਬ ਪੁਲਿਸ ਨੇ ਦੱਸਿਆ ਕਿ ਦੋਸ਼ੀ ਕਰਨ ਮਲਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੁਲਾਈ 2021 ਵਿੱਚ ਇੱਕ ਲੜਾਈ ਦੌਰਾਨ ਕਰਨ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ।
ਇਸ ਸਬੰਧੀ ਇੰਡੀਅਨ ਪੀਨਲ ਕੋਡ (ਆਈ.ਪੀ.ਸੀ.) ਦੀ ਧਾਰਾ 302, 148 ਅਤੇ 149 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਪੁਲਿਸ ਸਟੇਸ਼ਨ ਬੀ-ਡਵੀਜ਼ਨ ਅੰਮ੍ਰਿਤਸਰ ਸਿਟੀ ਵਿਖੇ ਐਫ.ਆਈ.ਆਰ. ਨੰਬਰ 184 ਮਿਤੀ 18.07.21 ਦਰਜ ਹੈ।
ਡੀਜੀਪੀ ਮੁਤਾਬਕ ਕਰਨ ਮਲਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਗਸਤ 2021 ਵਿਚ ਅੰਮ੍ਰਿਤਸਰ ਦੀ ਫੇਅਰਲੈਂਡ ਕਲੋਨੀ ਵਿਖੇ ਲਾਲ ਚੰਦ ਜਵੈਲਰਜ਼ ਤੋਂ 530 ਗ੍ਰਾਮ ਸੋਨਾ, 6 ਕਿਲੋ ਚਾਂਦੀ ਅਤੇ 1 ਲੱਖ ਰੁਪਏ ਦੀ ਨਕਦੀ ਲੁੱਟ ਲਈ ਸੀ, ਜਿਸ ਸਬੰਧੀ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਨੰਬਰ 149/2021 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਕਰਨ ਮਲਿਕ ਨੇ ਸਾਹਿਲ ਨਾਮੀ ਹਥਿਆਰਾਂ ਦੇ ਤਸਕਰ ਕੋਲੋਂ 40,000 ਰੁਪਏ ਪ੍ਰਤੀ ਹਥਿਆਰ ਦੇ ਹਿਸਾਬ .32 ਬੋਰ ਦੇ ਹਥਿਆਰ ਖਰੀਦੇ ਸਨ।
ਕੌਣ ਹੈ ਲਖਬੀਰ ਸਿੰਘ ਲੱਖਾ
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਦੱਸਿਆ ਪੰਜਾਬ ਪੁਲਿਸ ਮੁਤਾਬਕ ਲਖਬੀਰ ਸਿੰਘ ਲੰਡਾ ਕੈਨੇਡਾ ਵਿੱਚ ਵਸਿਆ ਪੰਜਾਬ ਦਾ ਗੈਂਗਸਟਰ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇੱਕ ਗੈਂਗਸਟਰ ਹੈ ਅਤੇ ਇੱਕ ਕੱਟੜਪੰਥੀ ਵੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਸ ਨੇ 9 ਮਈ ਨੂੰ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈੱਡ ਕੁਆਰਟਰ 'ਤੇ ਹਮਲੇ ਦੀ ਯੋਜਨਾ ਬਣਾਈ ਸੀ।
ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਨਿਸ਼ਾਨੇ ਦੀ ਚੋਣ ਰਹੇ ਖ਼ੁਫ਼ੀਆ ਹੈੱਡ ਕੁਆਰਟਰ, ਨੇ ਨਾ ਸਿਰਫ਼ ਪੰਜਾਬ ਵਿੱਚ ਬਲਕਿ ਦਿੱਲੀ ਵਿੱਚ ਵੀ ਸੁਰੱਖਿਆ ਬਲਾਂ ਨੂੰ ਹੈਰਾਨ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images
ਇਸ ਹਮਲੇ ਵਿੱਚ ਰਾਕੇਟ ਪ੍ਰੋਪੇਲਡ ਗ੍ਰੇਨੇਡ ਦੀ ਵਰਤੋਂ ਨੇ ਪੁਲਿਸ ਨੂੰ ਹੋਰ ਵੀ ਹੈਰਾਨ ਕਰ ਦਿੱਤਾ ਕਿਉਂਕਿ ਪਿਛਲੇ ਸਮੇਂ ਵਿੱਚ ਇਸ ਖੇਤਰ ਵਿੱਚ ਅਜਿਹਾ ਨਹੀਂ ਹੋਇਆ ਹੈ।
ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਨ੍ਹਾਂ ਕੋਲ ਇਸ ਤਰਾਂ ਦੇ ਆਧੁਨਿਕ ਹਥਿਆਰਾਂ ਤੱਕ ਪਹੁੰਚ ਹੈ।
ਪੰਜਾਬ ਵਿਚ ਗੈਂਗਸਟਰ ਕਿਹੜੇ ਅਪਰਾਧ ਕਰਦੇ ਹਨ
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਗੈਂਗਸਟਰਾਂ, ਖਾੜਕੂ ਅਤੇ ਨਸ਼ਾ ਤਸਕਰਾਂ ਦੇ ਹੱਥ ਮਿਲਾਉਣ ਨਾਲ ਇੱਕ ਖ਼ਤਰਨਾਕ ਰਲਿਆ ਮਿਲਿਆ ਕੰਮ ਚੱਲ ਰਿਹਾ ਹੈ।
ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਦੀ ਜ਼ਿਆਦਾਤਰ ਸਰਗਰਮੀ "ਅੰਤਰ-ਗੈਂਗ ਰੰਜਿਸ਼ਾਂ ਤੱਕ ਸੀਮਤ" ਹੈ।
ਇਸ ਤੋਂ ਲੁੱਟਾ-ਖੋਹਾਂ ਤੇ ਜ਼ਬਰਨ ਵਸੂਲੀਆਂ ਕਰਦੇ ਹਨ, ਭਾਵੇਂ ਉਹ ਲੋਕ ਫਿਲਮ ਇੰਡਸਟਰੀ, ਸੰਗੀਤ ਜਗਤ ਜਾਂ ਹੋਰ ਅਮੀਰ ਲੋਕ ਹੋਣ।
ਪੰਜਾਬ ਦਾ ਸੰਗੀਤ ਜਗਤ ਭਾਰਤ ਵਿੱਚ ਮਸ਼ਹੂਰ ਹੈ। ਇਸ ਲਈ ਇਸ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ।
ਗਿਰੋਹ ਉਨ੍ਹਾਂ ਕੋਲੋਂ ਜਬਰਨ ਵਸੂਲੀ ਅਤੇ ਫਰੌਤੀਆਂ ਦੀ ਮੰਗ ਕਰਦੇ ਹਨ ਅਤੇ ਇਨਕਾਰ ਕਰਨ 'ਤੇ ਅਗਵਾ ਜਾਂ ਹਮਲਾ ਵੀ ਕਰ ਦਿੰਦੇ ਹਨ, ਜਿਵੇਂ ਪਰਮੀਸ਼ ਵਰਮਾ 'ਤੇ ਹਮਲਾ ਕੀਤਾ ਸੀ ਅਤੇ ਮਨਕੀਰਤ ਔਲਖ ਵੱਲੋਂ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਸੀ।
ਇਸ ਤੋਂ ਗਿਰੋਹ ਹੋਰ ਮਸ਼ਹੂਰ ਹਸਤੀਆਂ, ਅਮੀਰ ਲੋਕਾਂ, ਵਪਾਰੀਆਂ, ਸ਼ਰਾਬ ਦੇ ਕਾਰੋਬਾਰੀਆਂ, ਸੱਟੇਬਾਜ਼ਾਂ ਆਦਿ ਕੋਲੋਂ ਵੀ ਵਸੂਲੀ ਕਰਦੇ ਹਨ।
ਪਰ ਕਈ ਸਿਆਸੀ ਤੇ ਕਾਰੋਬਾਰੀ ਲੋਕ ਇਨ੍ਹਾਂ ਗਿਰੋਹਾਂ ਦੀ ਵਰਤੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਕਰਦੇ ਹਨ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰ ਕਤਲ, ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ, ਆਦਿ ਵਿੱਚ ਵੀ ਸ਼ਾਮਲ ਰਹਿੰਦੇ ਹਨ।
ਇਹ ਦੋ ਨੰਬਰ ਦੇ ਪੈਸੇ ਨੂੰ ਆਪਣੇ ਹਿਸਾਬ ਨਾਲ ਇੰਡਸਟਰੀ ਵਿੱਚ ਇਨਵੈਸਟ ਵੀ ਕਰਦੇ ਹਨ, ਭਾਵੇਂ ਉਹ ਫਿਲਮ ਹੋਵੇ ਜਾਂ ਕੋਈ ਕਾਰੋਬਾਰ ਹੋਵੇ।

ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












