ਰਾਜਪਥ ਦਾ ਨਾਂ ਬਦਲ ਕੇ ‘ਕਰਤੱਵਿਆ ਪਥ’ ਰੱਖਿਆ ਗਿਆ, ਕੀ ਰਿਹਾ ਹੈ ਰਾਜਪਥ ਦਾ ਇਤਿਹਾਸ

ਰਾਜਪਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਂਟਰਲ ਵਿਸਟਾ ਨੂੰ ਰੀ-ਡਿਵੈਲਪ ਕਰਨ ਦੇ ਕ੍ਰਮ ਵਿੱਚ ਲਗਭਗ ਸਾਢੇ ਤਿੰਨ ਕਿਲੋਮੀਟਰ ਲੰਬੇ ਰਾਜਪਥ ਦੀ ਸ਼ਕਲ ਵੀ ਬਦਲ ਦਿੱਤੀ ਗਈ ਹੈ
    • ਲੇਖਕ, ਵਿਵੇਕ ਸ਼ੁਕਲਾ
    • ਰੋਲ, ਸੀਨੀਅਰ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਜਿਸ ਰਾਜਪਥ ਤੋਂ ਭਾਰਤ ਦੀ ਗਣਤੰਤਰ ਦਿਵਸ ਪਰੇਡ ਦਾ ਆਗਾਜ਼ ਹੁੰਦਾ ਹੈ, ਭਾਰਤੀਆਂ ਲਈ ਉਸ ਤੋਂ ਖਾਸ ਸੜਕ ਕਿਹੜੀ ਹੋ ਸਕਦੀ ਹੈ। ਇਸ ਨਾਂ ਨੂੰ ਸੁਣ-ਸੁਣ ਕੇ ਆਜ਼ਾਦ ਭਾਰਤ ਦੀਆਂ ਕਈ ਪੀੜ੍ਹੀਆਂ ਵੱਡੀਆਂ ਹੋਈਆਂ ਹਨ।

ਗਣਤੰਤਰ ਦਿਵਸ ਪਰੇਡ ਨੂੰ ਭਾਰਤ ਵਿਚ ਕੌਮੀ ਤਿਓਹਾਰ ਵਜੋਂ ਦੇਖਿਆ ਜਾਂਦਾ ਹੈ, ਹੁਣ ਉਸੇ ਰਾਜਪਥ ਦਾ ਨਾਂ ਬਦਲ ਕੇ 'ਕਰਤੱਵਿਆ ਪਥ' ਰੱਖ ਦਿੱਤਾ ਗਿਆ ਹੈ।

ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਬਾਬਤ ਸਰਬਸੰਮਤੀ ਨਾਲ ਨਵੀਂ ਦਿੱਲੀ ਨਗਰ ਨਿਗਮ ਨੇ ਮਤਾ ਪਾਸ ਕੀਤਾ ਹੈ।

ਸੈਂਟਰਲ ਵਿਸਟਾ ਨੂੰ ਰੀ-ਡਿਵੈਲਪ ਕਰਨ ਦੇ ਕ੍ਰਮ ਵਿੱਚ ਲਗਭਗ ਸਾਢੇ ਤਿੰਨ ਕਿਲੋਮੀਟਰ ਲੰਬੇ ਰਾਜਪਥ ਦੀ ਸ਼ਕਲ ਵੀ ਬਦਲ ਦਿੱਤੀ ਗਈ ਹੈ।

ਨਵੀਂ ਦਿੱਲੀ ਜਦੋਂ ਬਣ ਕੇ ਤਿਆਰ ਹੋਈ ਤਾਂ ਜਿਸ ਸੜਕ ਨੂੰ ਹੁਣ ਤੱਕ ਰਾਜਪਥ ਕਿਹਾ ਜਾਂਦਾ ਰਿਹਾ ਹੈ, ਉਸ ਨੂੰ ਕਿੰਗਜ਼ ਵੇਅ ਨਾਂ ਨਾਲ ਜਾਣਿਆਂ ਜਾਂਦਾ ਸੀ।

ਰਾਜਪਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿੰਗਜ਼ ਵੇਅ ਨਾਂ ਸੇਂਟ ਸਟੀਫਨਜ਼ ਕਾਲਜ ਦੇ ਇਤਿਹਾਸ ਦੇ ਪ੍ਰੋਫੈਸਰ ਪਰਸਿਵਲ ਸਪੀਅਰ ਨੇ ਦਿੱਤਾ ਸੀ।

ਨਵੀਂ ਦਿੱਲੀ ਨਗਰ ਪ੍ਰੀਸ਼ਦ (ਐੱਨਡੀਐੱਮਸੀ) ਦੇ ਸਾਬਕਾ ਨਿਰਦੇਸ਼ਕ ਮਦਨ ਥਪਲਿਆਲ ਦੱਸਦੇ ਹਨ ਕਿ ਇਹ ਨਾਂ ਦੇਸ਼ ਦੇ ਆਜ਼ਾਦ ਹੋਣ ਦੇ ਬਾਅਦ 1961 ਵਿੱਚ ਬਦਲ ਦਿੱਤਾ ਗਿਆ ਸੀ।

ਕਿਸ ਦੀ ਸਲਾਹ 'ਤੇ ਰੱਖਿਆ ਨਾਂ

ਕਿੰਗਜ਼ ਵੇਅ ਨਾਂ ਸੇਂਟ ਸਟੀਫਨਜ਼ ਕਾਲਜ ਦੇ ਇਤਿਹਾਸ ਦੇ ਪ੍ਰੋਫੈਸਰ ਪਰਸਿਵਲ ਸਪੀਅਰ ਨੇ ਦਿੱਤਾ ਸੀ। ਦਰਅਸਲ, ਨਵੀਂ ਦਿੱਲੀ ਦੀਆਂ ਤਮਾਮ ਸੜਕਾਂ ਦੇ ਨਾਂ ਉਨ੍ਹਾਂ ਦੀ ਸਲਾਹ 'ਤੇ ਅੰਗਰੇਜ਼ਾਂ ਦੀ ਸਰਕਾਰ ਨੇ ਰੱਖੇ ਸਨ।

ਇਤਿਹਾਸਕਾਰ ਪਰਸਿਵਲ ਸਪੀਅਰ ਸੇਂਟ ਸਟੀਫਨਜ਼ ਕਾਲਜ ਵਿੱਚ 1924-1940 ਤੱਕ ਪੜ੍ਹਾਉਂਦੇ ਰਹੇ।

ਜਦੋਂ ਨਵੀਂ ਦਿੱਲੀ ਬਣ ਗਈ ਤਾਂ ਅੰਗਰੇਜ਼ਾਂ ਦੀ ਸਰਕਾਰ ਨੇ ਉਨ੍ਹਾਂ ਦੀ ਸਲਾਹ 'ਤੇ ਇੱਥੋਂ ਦੀਆਂ ਸੜਕਾਂ ਦੇ ਨਾਂ ਰੱਖੇ ਸਨ, ਯਾਨੀ ਅਕਬਰ ਰੋਡ, ਪ੍ਰਿਥਵੀਰਾਜ ਰੋਡ, ਸ਼ਾਹਜਹਾਂ ਰੋਡ ਆਦਿ ਨਾਂ ਉਨ੍ਹਾਂ ਦੀ ਸਲਾਹ 'ਤੇ ਰੱਖੇ ਗਏ ਸਨ।

ਸਪੀਅਰ ਸਾਹਬ ਨੇ ਭਾਰਤ ਦੇ ਇਤਿਹਾਸ 'ਤੇ ਅਨੇਕ ਮਹੱਤਵਪੂਰਨ ਕਿਤਾਬਾਂ ਲਿਖੀਆਂ। ਉਹ ਸਿਰੜੀ ਅਧਿਆਪਕ ਅਤੇ ਰਿਸਰਚਰ ਸਨ। ਉਹ ਭਾਰਤ ਦੇ ਆਜ਼ਾਦੀ ਅੰਦੋਲਨ ਨੂੰ ਕਰੀਬ ਤੋਂ ਦੇਖ ਰਹੇ ਸਨ।

ਰਾਜਪਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, • ਰਾਜਪਥ ਸ਼ੁਰੂ ਹੁੰਦਾ ਹੈ ਰਾਇਸੀਨਾ ਹਿਲ 'ਤੇ ਸਥਿਤ ਰਾਸ਼ਟਰਪਤੀ ਭਵਨ ਤੋਂ।

ਪਰ ਉਹ ਉਸ ਦੇ ਨਾਲ ਜਾਂ ਵਿਰੋਧ ਵਿੱਚ ਨਹੀਂ ਖੜ੍ਹੇ ਸਨ। ਸੇਂਟ ਸਟੀਫਨਜ਼ ਕਾਲਜ ਛੱਡਣ ਦੇ ਬਾਅਦ ਉਹ ਬ੍ਰਿਟਿਸ਼ ਸਰਕਾਰ ਦੇ ਭਾਰਤ ਮਾਮਲਿਆਂ ਦੇ ਉਪ ਸਕੱਤਰ ਬਣ ਗਏ ਸਨ।

ਉਨ੍ਹਾਂ ਨੇ ਭਾਰਤ ਨੂੰ ਛੱਡਣ ਦੇ ਬਾਅਦ ਇੰਡੀਆ, ਪਾਕਿਸਤਾਨ ਐਂਡ ਦਿ ਵੈਸਟ (1949), ਟਵਾਈਲਾਈਟ ਆਫ ਦਿ ਮੁਗਲਜ਼ (1951), ਦਿ ਹਿਸਟਰੀ ਆਫ ਇੰਡੀਆ (1966) ਸਮੇਤ ਕਈ ਮਹੱਤਵਪੂਰਨ ਕਿਤਾਬਾਂ ਲਿਖੀਆਂ। ਜੋ ਅੱਜ ਵੀ ਮਹੱਤਵਪੂਰਨ ਹਨ।

ਬੀਬੀਸੀ
  • ਜਿਸ ਰਾਜਪਥ ਤੋਂ ਗਣਤੰਤਰ ਦਿਵਸ ਪਰੇਡ ਦਾ ਆਗਾਜ਼ ਹੁੰਦਾ ਹੈ
  • ਹੁਣ ਰਾਜਪਥ ਦਾ ਨਾਂ ਕਰਤੱਵਪਥ ਕੀਤੇ ਜਾਣ ਦੀ ਚਰਚਾ ਹੋ ਰਹੀ ਹੈ
  • ਰਾਜਪਥ ਸ਼ੁਰੂ ਹੁੰਦਾ ਹੈ ਰਾਇਸੀਨਾ ਹਿਲ 'ਤੇ ਸਥਿਤ ਰਾਸ਼ਟਰਪਤੀ ਭਵਨ ਤੋਂ।
  • ਨਵੀਂ ਦਿੱਲੀ ਜਦੋਂ ਬਣ ਕੇ ਤਿਆਰ ਹੋਈ ਤਾਂ ਜਿਸ ਸੜਕ ਨੂੰ ਹੁਣ ਤੱਕ ਰਾਜਪਥ ਕਿਹਾ ਜਾਂਦਾ ਰਿਹਾ ਹੈ, ਉਸ ਨੂੰ ਕਿੰਗਸਵੇ ਨਾਂ ਮਿਲਿਆ ਸੀ
  • ਫਿਰ ਇਹ ਨਾਂ ਦੇਸ਼ ਦੇ ਆਜ਼ਾਦ ਹੋਣ ਦੇ ਬਾਅਦ 1961 ਵਿੱਚ ਬਦਲ ਦਿੱਤਾ ਗਿਆ
  • ਸਰਦਾਰ ਨਾਰਾਇਣ ਸਿੰਘ ਨੂੰ ਰਾਜਪਥ ਦੇ ਨਿਰਮਾਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਸੀ
ਬੀਬੀਸੀ

ਕਿੱਥੇ ਤੋਂ ਕਿੱਥੋਂ ਤੱਕ ਰਾਜਪਥ

ਰਾਜਪਥ ਸ਼ੁਰੂ ਹੁੰਦਾ ਹੈ ਰਾਇਸੀਨਾ ਹਿਲ 'ਤੇ ਸਥਿਤ ਰਾਸ਼ਟਰਪਤੀ ਭਵਨ ਤੋਂ। ਰਾਜਪਥ ਤੋਂ ਇੰਡੀਆ ਗੇਟ ਦੇ ਵਿਚਕਾਰ ਵਿਜੇ ਚੌਕ ਆਉਂਦਾ ਹੈ।

ਇਹ ਗਣਤੰਤਰ ਦਿਵਸ ਪਰੇਡ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ। ਇਸ ਦੇ ਵਿਚਕਾਰ ਪਰੇਡ ਰਾਸ਼ਟਰਪਤੀ ਨੂੰ ਸਲਾਮੀ ਦਿੰਦੇ ਹੋਏ ਨਵੀਂ ਦਿੱਲੀ ਦੀਆਂ ਸੜਕਾਂ ਤੋਂ ਹੁੰਦੇ ਹੋਏ ਲਾਲ ਕਿਲੇ 'ਤੇ ਖਤਮ ਹੁੰਦੀ ਹੈ।

ਆਮਤੌਰ 'ਤੇ ਨਵੀਂ ਦਿੱਲੀ ਦੀਆਂ ਖਾਸਮਖਾਸ ਇਮਾਰਤਾਂ ਦੇ ਡਿਜ਼ਾਇਨਰਾਂ ਦੀ ਗੱਲ ਹੋ ਜਾਂਦੀ ਹੈ, ਪਰ ਕਿਸੇ ਨੂੰ ਯਾਦ ਨਹੀਂ ਰਹਿੰਦਾ ਉਸ ਅਨਾਮ ਸ਼ਖ਼ਸ ਦਾ ਨਾਮ ਜਿਸ ਦੀ ਨਿਗਰਾਨੀ ਵਿੱਚ ਰਾਜਪਥ ਸਮੇਤ ਨਵੀਂ ਦਿੱਲੀ ਦੀਆਂ ਚੌੜੀਆਂ-ਚੌੜੀਆਂ ਸੁੰਦਰ ਸੜਕਾਂ ਨੂੰ ਤਿਆਰ ਕੀਤਾ ਗਿਆ ਸੀ।

ਉਸ ਦਾ ਨਾਂ ਸੀ ਸਰਦਾਰ ਨਾਰਾਇਣ ਸਿੰਘ। ਜਦੋਂ ਨਵੀਂ ਦਿੱਲੀ ਦੀਆਂ ਪ੍ਰਮੁੱਖ ਇਮਾਰਤਾਂ ਦੇ ਡਿਜ਼ਾਇਨ ਬਣਨ ਲੱਗੇ ਤਾਂ ਸਵਾਲ ਆਇਆ ਕਿ ਇੱਥੇ ਬਣਨ ਵਾਲੀਆਂ ਇਮਾਰਤਾਂ ਅਤੇ ਸੜਕਾਂ ਦੇ ਨਿਰਮਾਣ ਲਈ ਠੇਕੇਦਾਰ ਕਿੱਥੋਂ ਆਉਣਗੇ?

ਇਹ ਗੱਲਾਂ 1920 ਦੇ ਦਹਾਕੇ ਦੀਆਂ ਹਨ। ਉਦੋਂ ਸਾਰੇ ਦੇਸ਼ ਵਿੱਚ ਸਰਕਾਰ ਨੇ ਠੇਕੇਦਾਰੀ ਦਾ ਕੰਮ ਕਰਨ ਵਾਲੇ ਪ੍ਰਮੁੱਖ ਠੇਕੇਦਾਰਾਂ ਨਾਲ ਸੰਪਰਕ ਕੀਤਾ।

ਰਾਜਪਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਣਤੰਤਰ ਦਿਵਸ ਪਰੇਡ ਵਿੱਚ ਘੋੜੇ, ਹਾਥੀ, ਮੋਟਰ ਸਾਈਕਲ, ਸੈਨਾ ਦੇ ਟਰੱਕ ਤੋਂ ਲੈ ਕੇ ਭਾਰੀ-ਭਰਕਮ ਟੈਂਕ ਤੱਕ ਨਿਕਲਦੇ ਹਨ।

ਸਰਦਾਰ ਨਾਰਾਇਣ ਸਿੰਘ ਨੇ ਨਵੀਂ ਦਿੱਲੀ ਦੀਆਂ ਸੜਕਾਂ ਨੂੰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

ਉਨ੍ਹਾਂ ਦੇ ਦਾਅਵੇ ਨੂੰ ਸਹੀ ਮੰਨਿਆ ਗਿਆ। ਨਵੀਂ ਦਿੱਲੀ ਦੇ ਚੀਫ਼ ਡਿਜ਼ਾਇਨਰ ਐਡਵਿਨ ਲੁਟੀਅਨਜ਼ ਅਤੇ ਉਨ੍ਹਾਂ ਦੇ ਸਾਥੀ ਹਰਬਰਟ ਬੇਕਰ ਨੇ ਹੀ ਸਰਦਾਰ ਨਾਰਾਇਣ ਸਿੰਘ ਨੂੰ ਰਾਜਪਥ ਦੇ ਨਿਰਮਾਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਸੀ।

ਉਸ ਸਮੇਂ ਦੇ ਲਿਹਾਜ ਨਾਲ ਉਨ੍ਹਾਂ ਨੇ ਨਵੀਂ ਦਿੱਲੀ ਨੂੰ ਬੋਜੋੜ ਸੜਕਾਂ ਦਿੱਤੀਆਂ। ਉਦੋਂ ਸੜਕਾਂ ਦੇ ਹੇਠ ਭਾਰੀ ਪੱਥਰ ਪਾ ਦਿੱਤੇ ਜਾਂਦੇ ਸਨ।

ਫਿਰ ਰੋੜੀ ਅਤੇ ਤਾਰਕੋਲ ਨਾਲ ਸੜਕਾਂ ਬਣਦੀਆਂ ਸਨ। ਨਾਰਾਇਣ ਸਿੰਘ ਦੇ ਹਿਸਾਬ ਨਾਲ ਸੜਕਾਂ ਲੰਘੇ ਵੀਹ ਕੁ ਸਾਲ ਤੱਕ ਬਣਦੀਆਂ ਰਹੀਆਂ।

ਹੁਣ ਨਾ ਕੇਵਲ ਰਾਜਪਥ ਦੀ ਬਲਕਿ ਸਾਰੇ ਦੇਸ਼ ਦੇ ਸ਼ਹਿਰੀ ਇਲਾਕਿਆਂ ਵਿੱਚ ਬਿਟੁਮਿਨਸ ਤਕਨੀਕ ਨਾਲ ਸੜਕਾਂ ਬਣ ਰਹੀਆਂ ਹਨ।

ਇਸ ਤਕਨੀਕ ਦੇ ਇਸਤੇਮਾਲ ਨਾਲ ਸੜਕਾਂ ਸਸਤੀਆਂ ਅਤੇ ਟਿਕਾਊ ਬਣ ਜਾਂਦੀਆਂ ਹਨ ਅਤੇ ਸ਼ੋਰ ਪ੍ਰਦੂਸ਼ਣ ਵੀ ਨਹੀਂ ਫੈਲਾਉਂਦੀਆਂ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਰਾਜਪਥ ਦੀ ਅਹਿਮੀਅਤ

ਗਣਤੰਤਰ ਦਿਵਸ ਪਰੇਡ ਵਿੱਚ ਘੋੜੇ, ਹਾਥੀ, ਮੋਟਰ ਸਾਈਕਲ, ਸੈਨਾ ਦੇ ਟਰੱਕ ਤੋਂ ਲੈ ਕੇ ਭਾਰੀ-ਭਰਕਮ ਟੈਂਕ ਤੱਕ ਨਿਕਲਦੇ ਹਨ।

ਪਰ ਮਜ਼ਾਲ ਹੈ ਕਿ ਰਾਜਪਥ ਨੂੰ ਕੋਈ ਵੱਡਾ ਨੁਕਸਾਨ ਹੁੰਦਾ ਹੋਵੇ। ਜਿੱਥੋਂ ਰਾਜਪਥ ਸ਼ੁਰੂ ਹੁੰਦਾ ਹੈ, ਉਸ ਦੇ ਦੋਵੇਂ ਪਾਸੇ ਹਰਬਰਟ ਬੇਕਰ ਦੇ ਡਿਜ਼ਾਇਨ ਕੀਤੇ ਹੋਏ ਵਿਸ਼ਾਲ ਅਤੇ ਰਾਜਸੀ ਸਾਊਥ ਬਲਾਕ ਅਤੇ ਨਾਰਥ ਬਲਾਕ ਹਨ।

ਜੰਤਰ-ਮੰਤਰ ਦਾ ਜ਼ਿਕਰ ਆਉਂਦੇ ਹੀ ਜ਼ਿਹਨ ਵਿੱਚ ਦੋ ਤਸਵੀਰਾਂ ਉੱਭਰਦੀਆਂ ਹਨ।

ਪਹਿਲੀ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਦੀ, ਦੂਜੀ, ਉਸ ਜੰਤਰ-ਮੰਤਰ ਦੀ ਖਗੋਲੀ ਆਬਜ਼ਰਵੇਟਰੀ ਦੀ ਜਿਸ ਦਾ ਨਿਰਮਾਣ ਮਹਾਰਾਜਾ ਜੈਸਿੰਘ ਦੂਜੇ ਨੇ 1724 ਵਿੱਚ ਕਰਵਾਇਆ ਸੀ।

ਪਰ ਜੰਤਰ-ਮੰਤਰ ਦੀ ਇਹੀ ਪਛਾਣ ਨਹੀਂ ਹੈ। ਇਸ ਛੋਟੀ ਜਿਹੀ ਸੜਕ ਦੇ ਆਹਮਣੇ-ਸਾਹਮਣੇ ਵਿਸ਼ਾਲ ਬੰਗਲੇ ਬਣਵਾਏ ਸਨ, ਉਨ੍ਹਾਂ ਨੂੰ ਮੁੱਖ ਰੂਪ ਨਾਲ ਪੰਜ ਠੇਕੇਦਾਰਾਂ ਨੇ ਜੋ ਨਵੀਂ ਦਿੱਲੀ ਦੀਆਂ ਅਹਿਮ ਇਮਾਰਤਾਂ ਦੇ ਨਿਰਮਾਣ ਲਈ ਪਿਛਲੀ ਸਦੀ ਦੀ ਸ਼ੁਰੂਆਤ ਵਿੱਚ ਰਾਜਧਾਨੀ ਵਿੱਚ ਆਏ ਸਨ।

ਉਨ੍ਹਾਂ ਵਿੱਚ ਧਰਮ ਸਿੰਘ ਸੇਠੀ, ਸੋਭਾ ਸਿੰਘ, ਬੈਸਾਖਾ ਸਿੰਘ, ਨਾਰਾਇਣ ਸਿੰਘ ਵੀ ਸਨ।

ਨਾਰਾਇਣ ਸਿੰਘ ਦਾ ਪਰਿਵਾਰ ਹੁਣ ਵੀ ਉੱਥੇ ਰਹਿੰਦਾ ਹੈ। ਧਰਮ ਸਿੰਘ ਨੇ ਆਪਣੇ ਲਈ ਜਿਸ ਘਰ ਨੂੰ ਬਣਵਾਇਆ ਸੀ, ਉਹ ਅੱਗੇ ਚੱਲ ਕੇ ਕਾਂਗਰਸ ਦਾ ਹੈੱਡਕੁਆਰਟਰ ਬਣਿਆ।

ਹਾਲਾਂਕਿ ਉੱਥੇ ਵੀ ਕਾਂਗਰਸ ਦਾ ਹੈੱਡਕੁਆਰਟਰ 1970 ਦੇ ਦਹਾਕੇ ਵਿੱਚ ਅਕਬਰ ਰੋਡ 'ਤੇ ਚਲਾ ਗਿਆ ਸੀ।

ਧਰਮ ਸਿੰਘ ਨੂੰ ਠੇਕਾ ਮਿਲਿਆ ਸੀ ਕਿ ਉਹ ਰਾਸ਼ਟਰਪਤੀ ਭਵਨ, ਸਾਊਥ ਅਤੇ ਨਾਰਥ ਬਲਾਕ ਲਈ ਰਾਜਸਥਾਨ ਦੇ ਧੌਲਪੁਰ ਅਤੇ ਯੂਪੀ ਦੇ ਆਗਰਾ ਤੋਂ ਪੱਥਰਾਂ ਦੀ ਨਿਯਮਤ ਸਪਲਾਈ ਰੱਖਣ।

ਰਾਜਪਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਪਥ ਦੇ ਆਸ-ਪਾਸ ਦੀ ਹਰੀ-ਹਰੀ ਮਖਮਲੀ ਘਾਹ 'ਤੇ ਬੈਠ ਕੇ ਦਿੱਲੀ ਦੀਆਂ ਕਿੰਨੀਆਂ ਹੀ ਪੀੜ੍ਹੀਆਂ ਨੇ ਸਰਦੀਆਂ ਦੀ ਧੁੱਪ ਦਾ ਆਨੰਦ ਲਿਆ ਹੈ।

ਸੋਭਾ ਸਿੰਘ ਨੇ ਧਰਮ ਸਿੰਘ ਦੇ ਨਾਲ ਵਾਲੇ ਪਲਾਟ 'ਤੇ ਆਪਣਾ ਬੰਗਲਾ ਬਣਵਾਇਆ ਸੀ। ਉੱਥੇ ਬਾਅਦ ਵਿੱਚ ਕੇਰਲ ਹਾਊਸ ਬਣ ਗਿਆ।

ਰਾਜਪਥ ਦੇ ਆਸ-ਪਾਸ ਦੀ ਹਰੀ-ਹਰੀ ਮਖਮਲੀ ਘਾਹ 'ਤੇ ਬੈਠ ਕੇ ਦਿੱਲੀ ਦੀਆਂ ਕਿੰਨੀਆਂ ਹੀ ਪੀੜ੍ਹੀਆਂ ਨੇ ਸਰਦੀਆਂ ਦੀ ਧੁੱਪ ਦਾ ਆਨੰਦ ਲਿਆ ਹੈ।

ਇੱਥੇ ਸ਼ਾਸਤਰੀ ਭਵਨ, ਨਿਰਮਾਣ ਭਵਨ, ਰੇਲ ਭਵਨ ਵਗੈਰਾ ਵਿੱਚ ਕੰਮ ਕਰਨ ਵਾਲੇ ਸਰਕਾਰੀ ਬਾਬੂ ਲੰਚ ਦੇ ਸਮੇਂ ਤਾਸ਼ ਖੇਡ ਕੇ ਜਾਂ ਲੇਟ ਕੇ ਸੂਰਜ ਦੀ ਗੁਣਗੁਣੀ ਧੁੱਪ ਦਾ ਸੁੱਖ ਪ੍ਰਾਪਤ ਕਰਦੇ ਹਨ।

ਇੱਥੋਂ ਦੇ ਕਿਸੇ ਬਜ਼ੁਰਗ ਦਰੱਖਤਾਂ ਦੇ ਪਿੱਛੇ ਅਣਗਿਣਤ ਪ੍ਰੇਮੀ-ਪ੍ਰੇਮਿਕਾਵਾਂ ਇੱਕ ਦੂਜੇ ਨਾਲ ਕਸਮਾਂ-ਵਾਅਦੇ ਕਰਦੇ ਰਹੇ ਹਨ।

ਰਾਜਪਥ ਜਿਸ ਨੂੰ ਕਰਤੱਵ ਪਥ ਬਣਾਉਣ ਦੀ ਚਰਚਾ ਹੈ, ਉਸ 'ਤੇ ਲੱਗੇ ਦਰਜਨਾਂ ਜਾਮਣ ਅਤੇ ਦੂਜੀਆਂ ਪ੍ਰਜਾਤੀਆਂ ਦੇ ਦਰੱਖਤ ਕੱਟ ਦਿੱਤੇ ਗਏ ਹਨ।

ਰਾਜਪਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਬਲਯੂ ਆਰ. ਮੁਸਟੋ ਨੇ ਹੀ ਤੈਅ ਕੀਤਾ ਸੀ ਕਿ ਇੱਥੇ ਪਤਝੜੀ ਦਰੱਖਤਾਂ ਨੂੰ ਲਗਾਉਣ ਤੋਂ ਬਚਿਆ ਜਾਵੇ। ਇਹ ਸਿਲਸਿਲਾ ਹੁਣ ਵੀ ਕਾਇਮ ਹੈ।

ਇਹ ਲਗਭਗ 90 ਸਾਲ ਪੁਰਾਣੇ ਦਰੱਖਤ ਸਨ। ਇੱਥੋਂ ਦੀਆਂ ਜਾਮਣਾਂ ਖਾਣ ਦਾ ਸੁੱਖ ਲਾਜਵਾਬ ਹੁੰਦਾ ਸੀ।

ਜਦੋਂ ਰਾਜਪਥ ਬਣ ਰਿਹਾ ਸੀ, ਉਦੋਂ ਇਸ ਦੇ ਆਸ ਪਾਸ ਐਡਵਿਨ ਲੁਟੀਅਨਜ਼ ਅਤੇ ਉਨ੍ਹਾਂ ਦੇ ਬਾਗਵਾਨੀ ਮਾਮਲਿਆਂ ਦੇ ਮੁੱਖ ਸਲਾਹਕਾਰ ਡਬਲਯੂ ਆਰ. ਮੁਸਟੋ ਦਰੱਖਤ ਲਗਵਾ ਰਹੇ ਸਨ।

ਡਬਲਯੂ ਆਰ. ਮੁਸਟੋ ਨੇ ਹੀ ਤੈਅ ਕੀਤਾ ਸੀ ਕਿ ਇੱਥੇ ਪਤਝੜੀ ਦਰੱਖਤਾਂ ਨੂੰ ਲਗਾਉਣ ਤੋਂ ਬਚਿਆ ਜਾਵੇ। ਇਹ ਸਿਲਸਿਲਾ ਹੁਣ ਵੀ ਕਾਇਮ ਹੈ।

ਇੱਥੋਂ ਦੇ ਦਰੱਖਤ ਅਤੇ ਸੁਗੰਧ ਨਾਲ ਮਹਿਕਦੇ ਫੁੱਲਾਂ ਦੀਆਂ ਕਿਆਰੀਆਂ ਨੂੰ ਮੁੱਖ ਰੂਪ ਨਾਲ ਰਾਜਸਥਾਨ ਦੇ ਮਾਲੀਆਂ ਨੇ ਤਿਆਰ ਕੀਤਾ ਸੀ।

ਉਨ੍ਹਾਂ ਮਾਲੀਆਂ ਦੀਆਂ ਅਗਲੀਆਂ ਪੀੜ੍ਹੀਆਂ ਹੁਣ ਵੀ ਸਰਗਰਮ ਹਨ। ਗੁਜ਼ਰੇ ਕੁਝ ਦਹਾਕਿਆਂ ਤੋਂ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੇ ਵੀ ਮਾਲੀ ਇੱਥੇ ਆਉਣ ਲੱਗੇ ਹਨ।

ਇਹ ਸਭ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂ) ਦੇ ਮੁਲਾਜ਼ਮ ਹਨ। ਇਹ ਜ਼ਿਆਦਾਤਰ ਰਾਸ਼ਟਰਪਤੀ ਭਵਨ ਕੰਪਲੈਕਸ ਵਿੱਚ ਜਾਂ ਫਿਰ ਨਵੀਂ ਦਿੱਲੀ ਦੇ ਕਿਸੇ ਇਲਾਕੇ ਵਿੱਚ ਹੀ ਰਹਿੰਦੇ ਹਨ। ਕੁਝ ਦੇ ਪਿਤਾ ਅਤੇ ਦਾਦਾ ਵੀ ਇੱਥੇ ਹੀ ਕੰਮ ਕਰਦੇ ਰਹੇ ਹਨ।

ਕਦੋਂ ਲੱਗਣਗੇ ਨਵੇਂ ਦਰੱਖਤ

ਹੁਣ ਰਾਜਪਥ ਤੋਂ 'ਕਰਤੱਵਪਥ' 'ਤੇ ਨਵੇਂ ਸਿਰੇ ਤੋਂ ਕਦੋਂ ਦਰੱਖਣ ਲੱਗਣਗੇ ਅਤੇ ਉਨ੍ਹਾਂ 'ਤੇ ਕਦੋਂ ਰਸ ਭਰੀਆਂ ਜਾਮਣਾਂ ਲੱਗਣਗੀਆਂ। ਇਸ ਸਵਾਲ ਦਾ ਉੱਤਰ ਕੌਣ ਦੇ ਸਕਦਾ ਹੈ।

ਰਾਜਪਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਪਥ ਨੂੰ ਨਵੀਂ ਸ਼ਕਲ ਮਿਲ ਰਹੀ ਹੈ। ਰਾਜਪਥ ਨਾਲ ਲੱਗੇ ਸ਼ਾਸਤਰੀ ਭਵਨ, ਉਦਯੋਗ ਭਵਨ, ਰੇਲ ਭਵਨ, ਵਿਗਿਆਨ ਭਵਨ ਵੀ ਹੁਣ ਯਾਦਾਂ ਅਤੇ ਤਸਵੀਰਾਂ ਵਿੱਚ ਹੀ ਰਹਿ ਜਾਣਗੇ।

ਇੱਥੋਂ ਦੇ ਜਾਮਣ ਦੇ ਦਰੱਖਤਾਂ ਨਾਲ ਦਿੱਲੀ ਦੇ ਇਨਸਾਨਾਂ ਅਤੇ ਬਾਂਦਰਾਂ ਦਾ ਮੂੰਹ ਮਿੱਠਾ ਹੁੰਦਾ ਸੀ। ਬਾਂਦਰ ਵੀ ਇਨ੍ਹਾਂ 'ਤੇ ਹੱਥ ਸਾਫ਼ ਕਰਦੇ ਰਹੇ ਹਨ।

ਸਭ ਨੂੰ ਪਤਾ ਹੈ ਕਿ ਰਾਜਪਥ ਦੇ ਆਸ-ਪਾਸ ਦੀਆਂ ਸਰਕਾਰੀ ਇਮਾਰਤਾਂ ਸੈਂਕੜੇ ਬਾਂਦਰਾਂ ਦਾ ਆਸ਼ੀਆਨਾ ਹਨ।

ਰਾਜਪਥ ਨੂੰ ਨਵੀਂ ਸ਼ਕਲ ਮਿਲ ਰਹੀ ਹੈ। ਰਾਜਪਥ ਨਾਲ ਲੱਗੇ ਸ਼ਾਸਤਰੀ ਭਵਨ, ਉਦਯੋਗ ਭਵਨ, ਰੇਲ ਭਵਨ, ਵਿਗਿਆਨ ਭਵਨ ਵੀ ਹੁਣ ਯਾਦਾਂ ਅਤੇ ਤਸਵੀਰਾਂ ਵਿੱਚ ਹੀ ਰਹਿ ਜਾਣਗੇ।

ਇਨ੍ਹਾਂ ਭਵਨਾਂ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਬਾਬੂ ਹਰ ਰੋਜ਼ ਲੰਚ ਦੇ ਸਮੇਂ ਰਾਜਪਥ ਦੇ ਇੱਕ ਕੋਨੇ 'ਤੇ ਰਾਮ ਕਥਾ ਕਰਦੇ ਹਨ।

ਕੀ ਨਵੇਂ ਬਣੇ 'ਕਰਤੱਵਪਥ' 'ਤੇ ਫਿਰ ਤੋਂ ਰਾਮ ਕਥਾ ਲਈ ਥਾਂ ਬਚੇਗੀ? ਕੀ ਅੱਗੇ ਜਾ ਕੇ ਇੱਥੋਂ ਦੇ ਸੰਘਣੇ ਦਰੱਖਤਾਂ ਦੇ ਪਿੱਛੇ ਛੁਪ ਕੇ ਆਪਣੇ ਉੱਜਲ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਵਾਲੇ ਨੌਜਵਾਨ ਜੋੜਿਆਂ ਨੂੰ ਵੀ ਕੋਈ ਜਗ੍ਹਾ ਮਿਲੇਗੀ? ਇਹ ਦੇਖਣਾ ਅਜੇ ਬਾਕੀ ਹੈ।

ਇਹ ਵੀ ਪੜ੍ਹੋ :

ਇਹ ਵੀਡੀਓ ਵੀ ਦੇਖੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)