ਰਾਜੂ ਸ਼੍ਰੀਵਾਸਤਵ ਦਾ ਦੇਹਾਂਤ : ਰਾਜੂ ਜਿਸ 'ਗਜੋਧਰ' ਦੇ ਨਾਂ ਨਾਲ ਮਸ਼ਹੂਰ ਹੋਏ ਉਹ ਕੌਣ ਸੀ

ਤਸਵੀਰ ਸਰੋਤ, Getty Images
ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦੇਹਾਂਤ ਹੋ ਗਿਆ ਹੈ। ਉਹ 58 ਸਾਲਾਂ ਦੇ ਸਨ।
ਖ਼ਬਰ ਏਜੰਸੀ ਏਐੱਨਆਈ ਨੇ ਰਾਜੂ ਦੇ ਪਰਿਵਾਰਕ ਸੂਤਰਾਂ ਨੇ ਰਾਜੂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਹ 10 ਅਗਸਤ ਤੋਂ ਦਿੱਲੀ ਦੇ ਏਮਜ਼ ਹਸਪਤਾਲ ਇਲਾਜ ਲਈ ਭਰਤੀ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਰਾਜੂ ਸ਼੍ਰੀਵਾਸਤਵ 10 ਅਗਸਤ 2022 ਨੂੰ ਜਿਸ ਦਿਨ ਅਚਾਨਕ ਬਿਮਾਰ ਹੋਏ ਉਹ ਦਿੱਲੀ ਦੇ ਇੱਕ ਹੋਟਲ ਵਿੱਚ ਰੁਕੇ ਹੋਏ ਸਨ।
ਉਹ ਹੋਟਲ ਵਿਚ ਜਦੋਂ ਜਿੰਮ ਵਿੱਚ ਵਰਕਆਊਟ ਕਰ ਰਹੇ ਸਨ ਤਾਂ ਉਹ ਬੇਹੋਸ਼ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ।
ਦਿਲ ਦਾ ਦੌਰਾ ਪਿਆ ਸੀ
ਰਾਜੂ ਦੇ ਪੀਆਰਓ ਗਰਵਿਤ ਨਾਰੰਗ ਨੇ ਮੀਡੀਆ ਨੂੰ ਦੱਸਿਆ ਸੀ, "ਰਾਜੂ ਸ਼੍ਰੀਵਾਸਤਵ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਲਈ ਦਿੱਲੀ ਆਏ ਸਨ।
ਉਨ੍ਹਾਂ ਦੀ ਮੁਲਾਕਾਤ ਦਾ ਸਮਾਂ ਨਿਸ਼ਚਿਤ ਕੀਤਾ ਗਿਆ। ਉਹ ਹੋਟਲ ਵਿੱਚ ਠਹਿਰਿਆ। ਕਮਰੇ 'ਚ ਕੁਝ ਦੇਰ ਰੁਕਣ ਤੋਂ ਬਾਅਦ ਬੁੱਧਵਾਰ ਸਵੇਰੇ ਉਹ ਜਿੰਮ ਚਲਾ ਗਿਆ। ਉੱਥੇ ਹੀ ਦਿਲ ਦਾ ਦੌਰਾ ਪੈ ਗਿਆ।
ਉਸੇ ਦਿਨ ਸ਼ਾਮ ਨੂੰ ਡਾਕਟਰਾਂ ਨੇ ਉਸ ਦੀ ਐਂਜੀਓਪਲਾਸਟੀ ਕੀਤੀ, ਪਰ ਉਸ ਦਾ ਦਿਮਾਗ ਜਵਾਬ ਨਹੀਂ ਦੇ ਰਿਹਾ ਸੀ। ਨਬਜ਼ ਵੀ 60-65 ਦੇ ਵਿਚਕਾਰ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜੂ ਦੇ ਦੇਹਾਂਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰੱਖਿਆ ਮੰਤਰੀ ਨੇ ਲਿਖਿਆ ਹੈ ਕਿ ਉਹ ਇੱਕ ਵੱਡੇ ਕਲਾਕਾਰ ਦੇ ਨਾਲ ਨਾਲ ਇੱਕ ਜ਼ਿੰਦਾਦਿਲ ਇਨਸਾਨ ਸਨ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਿਖਿਆ ਹੈ ਕਿ ਰਾਜੂ ਸਮਾਜਿਕ ਖੇਤਰ ਵਿਚ ਵੀ ਉਹ ਕਾਫ਼ੀ ਸਰਗਰਮ ਸਨ।
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਆਖਿਆ,"ਰਾਜੂ ਗਰੀਬ ਪਰਿਵਾਰ 'ਚੋਂ ਆਏ ਸਨ।"
"ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਦੁਨੀਆਂ ਵਿੱਚ ਨਾਮ ਕਮਾਇਆ। ਉਨ੍ਹਾਂ ਵਰਗੀ ਪ੍ਰਤਿਭਾ ਵਾਲੇ ਕਾਮੇਡੀਅਨ ਬਹੁਤ ਘੱਟ ਹਨ।ਉਹ ਸਮਾਜਵਾਦੀ ਪਾਰਟ ਦਾ ਹਿੱਸਾ ਵੀ ਰਹੇ ਹਨ ਅਤੇ ਕਾਨਪੁਰ ਤੋਂ ਚੋਣਾਂ ਲੜਨਾ ਚਾਹੁੰਦੇ ਸਨ।"
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਟਵੀਟ ਵਿੱਚ ਲਿਖਿਆ ਹੈ," ਰਾਜੂ ਜੀ ਦੀ ਮੌਤ ਬਾਰੇ ਜਾਣ ਕੇ ਬੇਹੱਦ ਦੁੱਖ ਹੋਇਆ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਸੰਵੇਦਨਾ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਰਾਜੇ ਸ੍ਰੀਵਾਸਤਵ ਨਾਲ ਕੰਮ ਕਰ ਚੁਕੇ ਦਿਵਿਆ ਦੱਤਾ ਨੇ ਲਿਖਿਆ ਹੈ,"ਮੇਰੀ ਪਹਿਲੀ ਫ਼ਿਲਮ ਵਿੱਚ ਰਾਜੂ ਜੀ ਨੇ ਅਹਿਮ ਭੂਮਿਕਾ ਨਿਭਾਈ ਸੀ। ਦੁਨੀਆਂ ਵਿੱਚ ਜੋ ਮੁਸਕਰਾਹਟ ਰਾਜੂ ਜੀ ਨੇ ਬਿਖੇਰੀ,ਉਸ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ। ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਦੀ ਸਹਾਇਤਾ ਕਰੇ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਗਜੋਧਰ ਭਈਆ ਕੌਣ ਸੀ
ਰਾਜੂ ਸ਼੍ਰੀਵਾਸਤਵ ਨੇ ਆਪਣੇ ਕਾਮੇਡੀ ਕਰੀਅਰ ਦੌਰਾਨ ਗਜੋਧਰ ਭਈਆ ਨਾਂ ਦਾ ਇੱਕ ਪਾਤਰ ਸਿਰਜਿਆ, ਜਿਹੜਾ ਅਮਿਤਾਭ ਬੱਚਨ ਦਾ ਬਹੁਤ ਵੱਡਾ ਫੈਨ ਸੀ।
ਰਾਜੂ ਨੇ ਲਾਫਟਰ ਇੰਡਿਆ ਚੈਲਿੰਜ ਪ੍ਰੋਗਰਾਮ ਦੌਰਾਨ ਇਸ ਪਾਤਰ ਨੂੰ ਟੀਵੀ ਰਾਹੀ ਮਸ਼ਹੂਰ ਕਰ ਦਿੱਤਾ।
ਉਹ ਆਮ ਤੌਰ ਉੱਤੇ ਗਜੋਧਰ ਭਈਆ ਦਾ ਨਾਂ ਲੈਂਦੇ ਇਸ ਤਰ੍ਹਾਂ ਇਹ ਪਾਤਰ ਪੱਕਾ ਹੀ ਉਨ੍ਹਾਂ ਦੇ ਨਾਂ ਨਾਲ ਜੁੜ ਗਿਆ।
ਰਾਜੂ ਜਦੋਂ ਵੀ ਕਾਮੇਡੀ ਵਿਚ ਆਪਣੇ ਜਨਮ ਭੂਮੀ ਉੱਤਰ ਪ੍ਰਦੇਸ਼ ਉੱਤੇ ਕੋਈ ਆਇਟਮ ਕਰਦੇ ਤਾਂ ਗਜੋਧਰ ਦਾ ਨਾਂ ਉਨ੍ਹਾਂ ਦੀ ਜੁਬਾਨ ਉੱਤੇ ਆ ਹੀ ਜਾਂਦਾ।
ਉਹ ਹਾਸਰਸ ਤਰੀਕੇ ਨਾਲ ਆਲੇ ਦੁਆਲੇ ਵਾਪਰ ਦੀਆਂ ਘਟਨਾਵਾਂ ਬਾਰੇ 'ਅਵਧੀ' ਡਾਇਲੈਕਟ ਵਿਚ ਗੱਲ ਕਰਦਾ।
ਗਜੋਧਰ ਨਾਂ ਦਾ ਪਾਤਰ ਇੰਨਾ ਮਸ਼ਹੂਰ ਹੋ ਗਿਆ ਕਿ ਦਰਸ਼ਕ ਰਾਜੂ ਨੂੰ ਹੀ ਗਜੋਧਰ ਕਹਿਣ ਲੱਗ ਪਏ।
ਰਾਜੂ ਨੇ ਇੱਕ ਵਾਰ ਮੀਡੀਆ ਇੰਟਰਵਿਊ ਦੌਰਾਨ ਦੱਸਿਆ ਕਿ ਅਸਲ ਵਿਚ ਗਜੋਧਰ ਨਾਂ ਦਾ ਵਿਅਕਤੀ ਉਸਦੇ ਨਾਨਕੇ ਪਿੰਡ ਦਾ ਹਜ਼ਾਮਤ ਕਰਨ ਵਾਲਾ ਸੀ।

ਕਾਮੇਡੀ ਵਿਚ ਗਜੋਧਰ ਦੇ ਨਾਂ ਨਾਲ ਮਸ਼ਹੂਰ ਹੋਏ
- 58 ਸਾਲਾ ਕਾਮੇਡੀਅ ਨਰਾਜੂ ਸ਼੍ਰੀਵਾਸਤਵ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦੇਹਾਂਤ ਹੋ ਗਿਆ
- ਉਹ ਜਿੰਮ ਵਿੱਚ ਕਸਰਤ ਕਰਦੇ ਸਮੇਂ ਬੇਹੋਸ਼ ਹੋਕੇ ਡਿੱਗ ਗਏ ਸਨ ਅਤੇ ਪਿਛਲੇ 42 ਦਿਨਾਂ ਤੋਂ ਹਸਪਤਾਲ ਵਿਚ ਵੈਂਟੀਲੇਟਰ ਉੱਤੇ ਸਨ
- ਰਾਜੂ ਨੇ 1993 ਵਿਚ ਕਾਮੇਡੀ ਦੀ ਦੁਨੀਆਂ ਵਿਚ ਕਦਮ ਰੱਖਿਆ ਸੀ
- ਰਾਜੂ ਦੀ ਸਭ ਤੋਂ ਵੱਧ ਚਰਚਿਤ ਭੂਮਿਕਾ ਗਜੋਧਰ ਦੇ ਨਾਂ ਵਾਲੀ ਸੀ
- ਗਜੋਧਰ ਉਨ੍ਹਾਂ ਦੇ ਨਾਨਕੇ ਪਿੰਡ ਦੇ ਇੱਕ ਹਜ਼ਾਮਤ ਕਰਨ ਵਾਲੇ ਦਾ ਨਾਮ ਸੀ
- 2014 ਵਿਚ ਉਨ੍ਹਾਂ ਨੂੰ ਸਮਾਜਵਾਦੀ ਪਾਰਟੀ ਨੇ ਕਾਨਪੁਰ ਤੋਂ ਟਿਕਟ ਦਿੱਤੀ ਪਰ ਉਨ੍ਹਾਂ ਵਾਪਸ ਕਰ ਦਿੱਤੀ
- 19 ਮਾਰਚ 2014 ਵਿਚ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਸਨ

ਕੈਸਟਾਂ ਦੇ ਦਿਨਾਂ ਤੋਂ ਹੋਈ ਸ਼ੁਰੂਆਤ
ਸਾਲ 1963 ਵਿੱਚ ਕਾਨਪੁਰ ਵਿੱਚ ਕਵੀ ਰਮੇਸ਼ ਸ਼੍ਰੀਵਾਸਤਵ ਉਰਫ਼ ਬਲਈ ਕਾਕਾ ਦੇ ਘਰ ਜਨਮ ਲੈਣ ਵਾਲੇ ਰਾਜੂ ਸ਼੍ਰੀਵਾਸਤਵ ਨੂੰ ਬਚਪਨ ਤੋਂ ਹੀ ਫ਼ਿਲਮੀ ਸਿਤਾਰਿਆਂ ਦੀ ਨਕਲ (ਮਿਮਿੱਕਰੀ) ਕਰਨ ਦਾ ਸ਼ੌਂਕ ਸੀ।
ਕਾਮੇਡੀ ਦੀ ਦੁਨੀਆਂ ਵਿੱਚ ਸ਼ਾਇਦ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਨਾਮ ਅਮਿਤਾਭ ਬੱਚਨ ਦੀ ਮਿਮਿੱਕਰੀ ਕਰਕੇ ਹੀ ਮਿਲਿਆ।
ਹਾਲਾਂਕਿ ਉਨ੍ਹਾਂ ਨੇ ਕਾਮੇਡੀ ਕਰਨਾ ਉਸ ਦੌਰ ਵਿੱਚ ਸ਼ੁਰੂ ਕੀਤਾ ਸੀ ਜਦੋਂ ਯੂਟਿਊਬ, ਟੀਵੀ, ਸੀਡੀ ਅਤੇ ਡੀਵੀਡੀ ਨਹੀਂ ਹੋਇਆ ਕਰਦੀ ਸੀ।
ਉਨ੍ਹਾਂ ਦਾ ਪਹਿਲਾ ਕਾਮੇਡੀ ਸਕੈੱਚ 'ਹਸਨਾ ਮਨਾ ਹੈ' ਵੀ ਇੱਕ ਆਡਿਓ ਕੈਸੇਟ ਦੀ ਸ਼ਕਲ ਵਿੱਚ ਸ਼ਾਹਮਣੇ ਆਇਆ ਸੀ।

ਤਸਵੀਰ ਸਰੋਤ, Hindustan Times
ਰਾਜੂ ਸ਼੍ਰੀਵਾਸਤਵ ਆਪਣੇ ਇੱਕ ਇੰਟਰਵਿਊ ਵਿੱਚ ਇਸ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ,''ਇਹ 1980 ਦੇ ਦਹਾਕੇ ਦੀ ਗੱਲ ਹੈ, ਉਨ੍ਹਾਂ ਦਿਨਾਂ ਵਿੱਚ ਇੰਨੇ ਸਾਰੇ ਚੈਨਲ ਨਹੀਂ ਹੁੰਦੇ ਸਨ, ਸਿਰਫ਼ ਦੂਰਦਰਸ਼ਨ ਸੀ।
''ਮੈਂ ਉਸ ਜ਼ਮਾਨੇ ਦਾ ਆਦਮੀ ਹਾਂ। ਉਸ ਸਮੇਂ ਡੀਵੀਡੀ, ਸੀਡੀ ਇਹ ਸਭ ਨਹੀਂ ਸਨ। ਪੈੱਨ ਡਰਾਈਵ ਤਾਂ ਨਹੀਂ ਸੀ ਵਿਚਾਰਾ...ਉਸ ਸਮੇਂ ਸਾਡੇ ਆਡਿਓ ਕੈਸੇਟ ਰਿਲੀਜ਼ ਹੁੰਦੇ ਸਨ ਜੋ ਫਸ ਜਾਂਦੇ ਸਨ ਤਾਂ ਉਨ੍ਹਾਂ ਵਿੱਚ ਪੈਨਸਿਲ ਪਾ ਕੇ ਠੀਕ ਕਰਨਾ ਹੁੰਦਾ ਸੀ। ਟੀ-ਸੀਰੀਜ਼ ਵਿੱਚ ਮੇਰੀ ਕੈਸੇਟ ਆਈ ਸੀ।

ਇਹ ਵੀ ਪੜ੍ਹੋ-

''ਇੱਕ ਸ਼੍ਰੀਵਾਸਤਵ ਦੀ ਕੈਸੇਟ ਨਿਕਲੀ ਹੈ, ਉਸ ਤੋਂ ਆਈਡੀਆ ਲਓ।''
ਰਾਜੂ ਸ਼੍ਰੀਵਾਸਤਵ ਨੇ ਕਿਹ ਸੀ, ''ਉਸ ਜ਼ਮਾਨੇ ਦੀ ਖਾਸੀਅਤ ਇਹ ਸੀ ਕਿ ਉਹ ਵੀ ਹਿੱਟ ਹੋ ਗਈ ਸੀ। ਪਰ ਬਹੁਤ ਹੈਰਾਨੀ ਹੁੰਦੀ ਸੀ ਕਿ ਅਸੀਂ ਜਿਸ ਰਿਕਸ਼ੇ ਵਿੱਚ ਬੈਠੇ ਹਾਂ, ਉਸ ਰਿਕਸ਼ੇ ਵਿੱਚ ਮੇਰੀ ਕੈਸੇਟ ਵੱਜ ਰਹੀ ਹੈ, ਪਰ ਉਹ ਸੁਣਨ ਵਾਲਾ ਮੈਨੂੰ ਜਾਣਦਾ ਹੀ ਨਹੀਂ।''
''ਕਦੇ ਕਦੇ ਮੈਂ ਉਸ ਨੂੰ ਛੇੜਨ ਲਈ ਕਹਿ ਵੀ ਦਿੰਦਾ ਸੀ, ਇਹ ਕੀ ਸੁਣ ਰਹੇ ਹੋ ਯਾਰ, ਬੰਦ ਕਰੋ, ਕੁਝ ਚੰਗਾ ਲਗਾਓ। ਇਸ 'ਤੇ ਰਿਕਸੇ਼ ਵਾਲਾ ਕਹਿੰਦਾ ਸੀ ਕਿ ਅਰੇ ਨਹੀਂ, ਭਈਆ, ਕੋਈ ਸ਼੍ਰੀਵਾਸਤਵ ਹੈ। ਬਹੁਤ ਹਸਾਉਂਦਾ ਹੈ।''
ਰਾਜੂ ਨੇ ਇੱਕ ਵਾਰ ਕਿੱਸਾ ਦੱਸਿਆ ਸੀ, ''ਇੱਕ ਵਾਰਰ ਦੀ ਗੱਲ ਹੈ ਕਿ ਮੈਂ ਟਰੇਨ ਵਿੱਚ ਆਪਣੇ ਇੱਕ ਕਿਰਦਾਰ ਮਨੋਹਰ ਦੇ ਅੰਦਾਜ਼ ਵਿੱਚ ਕਿਸੇ ਨੂੰ 'ਸ਼ੋਅਲੇ' ਦੀ ਕਹਾਣੀ ਸੁਣਾ ਰਿਹਾ ਸੀ...ਉੱਪਰਲੀ ਬਰਥ 'ਤੇ ਇੱਕ ਚਾਚਾ ਸੌਂ ਰਹੇ ਸਨ, ਮੈਨੂੰ ਸੁਣ ਕੇ ਉਹ ਹੇਠ ਉਤਰੇ ਅਤੇ ਬੋਲੇ ਕਿ ਅਜਿਹਾ ਹੈ, ਤੁਸੀਂ ਜੋ ਕਰ ਰਹੇ ਹੋ ਇਸ ਨੂੰ ਹੋਰ ਢੰਗ ਨਾਲ ਕਰੋ। ਇਸ ਵਿੱਚ ਥੋੜ੍ਹੀ ਹੋਰ ਮਿਹਨਤ ਕਰਕੇ ਇਸ ਨੂੰ ਜੋ ਹੈ..(ਕੈਸੇਟ ਬਣਵਾਓ) ਬੰਬਈ ਵਿੱਚ ਜਾਓ, ਗੁਲਸ਼ਨ ਕੁਮਾਰ ਦਾ ਉੱਥੇ ਸਟੂਡੀਓ ਹੋਵੇਗਾ, ਤੁਸੀਂ ਉੱਥੇ ਸੁਣਾਓ ਆਪਣਾ ਇਹ...ਤੁਹਾਡੀ ਵੀ ਕੈਸੇਟ ਆਵੇਗੀ। ਇੱਕ ਸ਼੍ਰੀਵਾਸਤਵ ਦੀ ਕੈਸੇਟ ਨਿਕਲੀ ਹੈ, ਉਸ ਤੋਂ ਆਈਡੀਆ ਲਓ।''
ਗ੍ਰੇਟ ਲਾਫਟਰ ਚੈਲੰਜ ਤੋਂ ਮਿਲੀ ਪ੍ਰਸਿੱਧੀ
ਸਾਲ 1982 ਵਿੱਚ ਮੁ਼ੰਬਈ ਪਹੁੰਚਣ ਵਾਲੇ ਰਾਜੂ ਸ਼੍ਰੀਵਾਸਤਵ ਨੇ ਸ਼ੁਰੂਆਤੀ ਦੌਰ ਵਿੱਚ ਆਕੈਸਟਰਾ ਨਾਲ ਕੰਮ ਕੀਤਾ ਅਤੇ ਪਹਿਲੀ ਵਾਰ ਫ਼ੀਸ ਦੇ ਰੂਪ ਵਿੱਚ ਉਨ੍ਹਾਂ ਨੂੰ ਸਿਰਫ਼ 100 ਰੁਪਏ ਮਿਲੇ।

ਫਿਲਮਾਂ ਵਿੱਚ ਉਨ੍ਹਾਂ ਦਾ ਸਫ਼ਰ ਸਲਮਾਨ ਖਾਨ ਦੀ ਪਹਿਲੀ ਫਿਲਮ 'ਮੈਨੇ ਪਿਆਰ ਕੀਆ' ਤੋਂ ਹੋਇਆ।
ਇਸ ਦੇ ਬਾਅਦ ਉਨ੍ਹਾਂ ਨੇ 'ਬਾਜ਼ੀਗਰ' ਤੋਂ ਲੈ ਕੇ 'ਬੰਬੇ ਟੂ ਗੋਆ' ਅਤੇ 'ਆਮਦਨੀ ਅਠੱਨੀ ਔਰ ਖਰਚ ਰੁਪਇਆ' ਵਰਗੀਆਂ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ।
ਪਰ ਉਨ੍ਹਾਂ ਨੂੰ ਦੇਸ਼ ਵਿਆਪੀ ਪ੍ਰਸਿੱਧੀ ਦਿ ਗ੍ਰੇਟ ਇੰਡੀਅਨ ਲਾਫਟਰ ਚੈਲੰਜ ਤੋਂ ਮਿਲੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਸ਼ਾਨਦਾਰ ਕਾਮੇਡੀ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ।
ਰਾਜੂ ਸ਼੍ਰੀਵਾਸਤਵ ਨੂੰ ਅਜਿਹੇ ਕਾਮੇਡੀਅਨ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਜੋ ਬਿਨਾਂ ਤਿਆਰੀ ਅਚਾਨਕ ਗੱਲਾਂ-ਗੱਲਾਂ ਵਿੱਚ ਚੁਟਕਲੇ ਸੁਣਾ ਸਕਦੇ ਹਨ।
ਇੱਕ ਇੰਟਰਵਿਊ ਵਿੱਚ ਜਦੋਂ ਉਨ੍ਹਾਂ ਦੇ ਖਾਸ ਅਤਰੰਗੀ ਕੱਪੜਿਆਂ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਸੀ , ''ਮੇਰੇ ਸ਼ੋਅ ਲਖਨਊ, ਪਟਨਾ ਵਰਗੇ ਸ਼ਹਿਰਾਂ ਵਿੱਚ ਲੱਗਣ ਵਾਲੇ ਮੇਲਿਆਂ ਵਿੱਚ ਹੁੰਦੇ ਹਨ ਜਿੱਥੇ ਭਾਰੀ ਭੀੜ ਇਕੱਠੀ ਹੁੰਦੀ ਹੈ ਤਾਂ ਅੰਤਰੰਗੀ ਪਹਿਰਾਵਾ ਤਾਂ ਲੋਕਾਂ ਨੂੰ ਦੂਰ ਤੋਂ ਦਿਖ ਜਾਂਦਾ ਹਾਂ ਕਿ ਉਹ ਦੇਖੋ ਉਹ ਜਾ ਰਿਹਾ ਹੈ ਅਤੇ ਉਹ ਖੜ੍ਹਾ ਹੈ ਅਤੇ ਮੈਂ ਚੋਟੀ ਇਸ ਲਈ ਰੱਖੀ ਹੈ ਤਾਂ ਕਿ ਲੋਕ ਮੈਨੂੰ ਚੋਟੀ ਦਾ ਕਲਾਕਾਰ ਸਮਝਣ।''

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












