ਸਬਜ਼ੀਆਂ ਵੇਚਦੇ ਤੇ ਬੂਟ ਪਾਲਿਸ਼ ਕਰਦੇ ਪੜ੍ਹੇ-ਲਿਖੇ ਨੌਜਵਾਨਾਂ ਦੀ ਰੁਜ਼ਗਾਰ ਲਈ ਗੁਹਾਰ

ਵੀਡੀਓ ਕੈਪਸ਼ਨ, ਸਬਜ਼ੀਆਂ ਵੇਚਦੇ ਤੇ ਬੂਟ ਪਾਲਿਸ਼ ਕਰਦੇ ਪੜ੍ਹੇ-ਲਿਖੇ ਨੌਜਵਾਨਾਂ ਦੀ ਰੁਜ਼ਗਾਰ ਲਈ ਗੁਹਾਰ
ਪ੍ਰਕਾਸ਼ਿਤ

ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ, ਜਿਨ੍ਹਾਂ ਨੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ ਹੈ, ਉਹ ਅਣਮਿੱਥੇ ਸਮੇਂ ਲਈ ਧਰਨੇ ਉੱਤੇ ਬੈਠੇ ਹਨ। ਉਨ੍ਹਾਂ ਦੀ ਮੰਗ ਯੂਨੀਵਰਸਿਟੀ ਵਿੱਚ ਖਾਲ੍ਹੀ ਪਈਆਂ ਵੱਖ-ਵੱਖ ਅਸਾਮੀਆਂ ਨੂੰ ਭਰਨ ਦੀ ਹੈ।

ਕਈ ਸਾਲਾਂ ਦੀ ਪੜ੍ਹਾਈ, ਮਿਹਨਤ ਅਤੇ ਮਾਪਿਆਂ ਦੀ ਆਪਣੀ ਔਲਾਦ ਨੂੰ ਕਮਾਈ ਕਰਦਾ ਦੇਖਣ ਦੀ ਖਾਹਿਸ਼ ਇਨ੍ਹਾਂ ਨੌਜਵਾਨਾਂ ਦੀਆਂ ਗੱਲਾਂ ਵਿੱਚ ਸਾਫ਼ ਝਲਕਦੀ ਹੈ।

ਪਿਛਲੇ 10 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਉੱਤੇ ਬੈਠੇ ਇਹ ਨੌਜਵਾਨ 24 ਘੰਟੇ ਸ਼ਿਫਟਾਂ ਵਿੱਚ ਇਹ ਪ੍ਰਦਰਸ਼ਨ ਕਰ ਰਹੇ ਹਨ। ਨੌਜਵਾਨਾਂ ਮੁਤਾਬਕ ਪਿਛਲੇ 2 ਸਾਲਾਂ ਤੋਂ ਅਸਾਮੀਆਂ ਨੂੰ ਭਰਨ ਲਈ ਯੂਨੀਵਰਸਿਟੀ ਤੋਂ ਲੈ ਕੇ ਸਰਕਾਰ ਤੱਕ ਵੱਖ-ਵੱਖ ਪੱਧਰ ਉੱਤੇ ਲਿਖਤੀ ਤੌਰ ਉੱਤੇ ਵੀ ਕਿਹਾ ਗਿਆ ਪਰ ਹਾਲੇ ਤੱਕ ਹੱਲ ਨਹੀਂ ਹੋਇਆ।

ਰਿਪੋਰਟ- ਗੁਰਮਿੰਦਰ ਗਰੇਵਾਲ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)