You’re viewing a text-only version of this website that uses less data. View the main version of the website including all images and videos.
ਸਮ੍ਰਿਤੀ ਇਰਾਨੀ ਤੇ ਉਨ੍ਹਾਂ ਦੀ ਧੀ ਬਾਰੇ ਕਾਂਗਰਸ ਆਗੂਆਂ ਵੱਲੋਂ ਕੀਤੀਆਂ ਸੋਸ਼ਲ ਮੀਡੀਆ ਪੋਸਟ ਡਿਲੀਟ ਕੀਤੀਆਂ ਜਾਣ - ਦਿੱਲੀ ਹਾਈ ਕੋਰਟ
ਦਿੱਲੀ ਹਾਈ ਕੋਰਟ ਨੇ ਆਪਣੇ ਅੰਤਰਿਮ ਹੁਕਮਾਂ ਵਿੱਚ ਕੇਂਦਰ ਮੰਤਰੀ ਸਮ੍ਰਿਤੀ ਇਰਾਨੀ ਤੇ ਉਨ੍ਹਾਂ ਦੀ ਧੀ ਨੂੰ ਵੱਡੀ ਰਾਹਤ ਦਿੱਤੀ ਹੈ।
ਕਾਂਗਰਸ ਦੇ ਕੁਝ ਆਗੂਆਂ ਨੇ ਸਮ੍ਰਿਤੀ ਇਰਾਨੀ ਤੇ ਉਨ੍ਹਾਂ ਦੀ ਧੀ ਉੱਤੇ ਗੋਆ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਬਾਰ ਚਲਾਉਣ ਦੇ ਇਲਜ਼ਾਮ ਲਗਾਏ ਸਨ।
ਇਨ੍ਹਾਂ ਇਲਜ਼ਾਮਾਂ ਨੂੰ ਸਮ੍ਰਿਤੀ ਇਰਾਨੀ ਨੇ ਖਾਰਿਜ਼ ਕੀਤਾ ਸੀ ਤੇ ਕਾਂਗਰਸੀ ਆਗੂਆਂ ਨੂੰ ਲੀਗਲ ਨੋਟਿਸ ਭੇਜਿਆ ਸੀ।
ਹਾਈ ਕੋਰਟ ਨੇ ਉਨ੍ਹਾ ਬਾਰੇ ਕਾਂਗਰਸ ਆਗੂ ਜੈਰਾਮ ਰਮੇਸ਼, ਪਵਨ ਖੇੜਾ, ਤੇ ਨੈਟਾ ਡਿਸੂਜਾ ਵੱਲੋਂ ਕੀਤੇ ਟਵੀਟਸ, ਰੀਟਿਵੀਟਸ, ਪੋਸਟ, ਵੀਡੀਓਜ਼ ਤੇ ਤਸਵੀਰਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਜ਼ ਤੋਂ ਡਿਲੀਟ ਕਰਨ ਦੇ ਹੁਕਮ ਦਿੱਤੇ ਹਨ।
ਅਦਾਲਤ ਨੇ ਕਿਹਾ ਹੈ ਕਿ ਜੇ ਉਹ 24 ਘੰਟੇ ਵਿੱਚ ਆਗੂ ਸੋਸ਼ਲ ਮੀਡੀਆ ਪੋਸਟ ਡਿਲੀਟ ਨਹੀਂ ਕਰਦੇ ਤਾਂ ਸੋਸ਼ਲ ਮੀਡੀਆ ਪਲੇਟਫਾਰਮਜ਼ ਅਜਿਹਾ ਕਰਨ।
ਕਿਸ-ਕਿਸ ਨੂੰ ਭੇਜਿਆ ਸੀ ਲੀਗਲ ਨੋਟਿਸ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਆਪਣੀ ਧੀ ਅਤੇ ਪਰਿਵਾਰ ਖਿਲਾਫ਼ ਲਗਾਏ ਇਲਜਾਮਾਂ ਲਈ ਕਾਂਗਰਸ ਦੇ ਨੇਤਾਵਾਂ ਅਤੇ ਪਾਰਟੀ ਨੂੰ ਲੀਗਲ ਨੋਟਿਸ ਭੇਜਿਆ ਸੀ।
ਆਪਣੇ ਵਕੀਲ ਕੀਰਤ ਸਿੰਘ ਨਾਗਰਾ ਰਾਹੀਂ ਭੇਜੇ ਇਸ ਨੋਟਿਸ ਵਿੱਚ ਸਮ੍ਰਿਤੀ ਇਰਾਨੀ ਨੇ ਕਥਿਤ ਇਲਜਾਮਾਂ ਲਈ ਇਹਨਾਂ ਨੇਤਾਵਾਂ ਨੂੰ ਬਿਨ੍ਹਾਂ ਸ਼ਰਤ ਮੁਆਫ਼ੀ ਮੰਗਣ ਅਤੇ ਇਲਜ਼ਾਮਾਂ ਨੂੰ ਵਾਪਿਸ ਲੈਣ ਲਈ ਕਿਹਾ ਸੀ।
ਸਮ੍ਰਿਤੀ ਇਰਾਨੀ ਦੇ ਵਕੀਲ ਵੱਲੋਂ ਕਾਂਗਰਸ ਨੇਤਾ ਪਵਨ ਖੇੜਾ, ਜੈਰਾਮ ਰਮੇਸ਼, ਨੀਤਾ ਡੀਸੂਜਾ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਇਸ ਦੇ ਪ੍ਰਧਾਨ ਰਾਹੀਂ ਲੀਗਲ ਨੋਟਿਸ ਭੇਜਿਆ ਸੀ।
ਨੋਟਿਸ ਵਿੱਚ ਕਿਹਾ ਗਿਆ ਹੀ ਕਿ ਕੇਂਦਰੀ ਮੰਤਰੀ ਦੀ 18 ਸਾਲਾਂ ਦੀ ਧੀ ਕਦੇ ਵੀ ਗੋਆ ਵਿੱਚ ਬਾਰ ਚਲਾਉਣ 'ਚ ਸ਼ਾਮਿਲ ਨਹੀਂ ਸੀ।
ਨੋਟਿਸ 'ਚ ਕੀ ਮੰਗ ਕੀਤੀ ਗਈ ਹੈ?
11 ਪੇਜਾਂ ਦੇ ਇਸ ਨੋਟਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਮ੍ਰਿਤੀ ਇਰਾਨੀ ਦੀ ਧੀ ਵੱਲੋਂ ਕਦੇ ਵੀ ਬਾਰ ਦੇ ਲਾਇਸੈਂਸ ਲਈ ਅਪਲਾਈ ਨਹੀਂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਗੋਆ ਦੇ ਆਬਕਾਰੀ ਵਿਭਾਗ ਵੱਲੋਂ ਹਾਲੇ ਤੱਕ ਉਹਨਾਂ ਦੀ ਧੀ ਨੂੰ ਕਿਸੇ ਕਿਸਮ ਦਾ ਕੋਈ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਹੋਇਆ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ:
- ਲਿਖਤੀ ਰੂਪ ਵਿੱਚ ਬਿਨਾਂ ਸ਼ਰਤ ਨੋਟਿਸ ਮਿਲਣ ਦੇ 24 ਘੰਟਿਆਂ ਵਿੱਚ ਮੁਆਫੀ ਮੰਗੀ ਜਾਵੇ।
- ਬਿਨਾਂ ਸ਼ਰਤ ਤੁਰੰਤ ਲਾਏ ਗਏ 'ਝੂਠੇ' ਇਲਜਾਮਾਂ ਨੂੰ ਵਾਪਿਸ ਲਿਆ ਜਾਵੇ।
- ਸਬੰਧਤ ਪਾਰਟੀ ਅਤੇ ਉਹਨਾਂ ਦੀ ਧੀ ਬਾਰੇ ਇਲਜ਼ਾਮਾਂ ਸਬੰਧੀ ਸਮੱਗਰੀ ਨੂੰ ਛਾਪਣ ਤੋਂ ਰੋਕਿਆ ਜਾਵੇ।
- ਇਲਜ਼ਾਮਾਂ ਵਾਲੀ ਸਮੱਗਰੀ ਨੂੰ ਡਿਲੀਟ ਕੀਤਾ ਜਾਵੇ ਅਤੇ ਇਸ ਨੂੰ ਭਵਿੱਖ ਵਿੱਚ ਫੈਲਾਇਆ ਨਾ ਜਾਵੇ।
ਇਹ ਵੀ ਪੜ੍ਹੋ:
ਕਾਂਗਰਸ ਨੇ ਬਾਰ ਦੇ ਮਾਮਲੇ 'ਚ ਘੇਰਿਆ ਸੀ ਇਰਾਨੀ ਨੂੰ
ਕਾਂਗਰਸ ਨੇਤਾ ਪਵਨ ਖੇੜਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਇਲਜ਼ਾਮ ਲਗਾਇਆ ਸੀ ਕਿ ਸਮ੍ਰਿਤੀ ਇਰਾਨੀ ਦੀ ਧੀ ਦੇ ਨਾਂ ਉੱਤੇ ਗੋਆ ਵਿੱਚ ਫਰਜ਼ੀ ਲਾਈਸੈਂਸ ਉੱਤੇ ਬਾਰ ਚੱਲ ਰਿਹਾ ਹੈ।
ਕਾਂਗਰਸ ਦੇ ਨੇਤਾ ਪਵਨ ਖੇੜਾ ਨੇ ਕਿਹਾ ਸੀ, "ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਵੱਲੋਂ ਚਲਾਏ ਜਾ ਰਹੇ ਰੈਸਟੋਰੈਂਟ ਲਈ ਲਾਇਸੈਂਸ ਉਸ ਵਿਅਕਤੀ ਦੇ ਨਾਂ ਉੱਤੇ ਲਿਆ ਗਿਆ ਹੈ ਜਿਸ ਦੀ ਮੌਤ ਹੋ ਚੁੱਕੀ ਹੈ।"
ਸਮ੍ਰਿਤੀ ਇਰਾਨੀ ਦਾ ਪਲਟ ਵਾਰ
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਮੀਡੀਆਂ ਨੂੰ ਸੰਬੋਧਨ ਕਰਦਿਆ ਕਿਹਾ ਸੀ ਕਿ, "ਮੈਂ ਪਵਨ ਖੇੜਾ ਨੂੰ ਕਹਿਣਾ ਚਹੁੰਦੀ ਹਾਂ ਕਿ ਮੇਰੀ 18 ਸਾਲ ਦੀ ਧੀ ਪੜ੍ਹਦੀ ਹੈ। ਉਹ ਕੋਈ ਬਾਰ ਨਹੀਂ ਚਲਾਉਂਦੀ।"
"ਪਵਨ ਖੇੜਾ ਨੇ ਕਾਗਜ ਦਿਖਾ ਕੇ ਕਿਹਾ ਸੀ ਕਿ ਮੇਰੀ ਧੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਮੈਂ ਪੁੱਛਣਾ ਚਹੁੰਦੀ ਹਾਂ ਕਿ ਇਹਨਾਂ ਕਾਗਜਾਂ ਵਿੱਚ ਮੇਰੀ ਧੀ ਦਾ ਨਾਮ ਕਿੱਥੇ ਹੈ?," ਉਹਨਾਂ ਦੋ ਕਾਗਜ ਦਿਖਾਉਂਦੇ ਹੋਏ ਸਮ੍ਰਿਤੀ ਇਰਾਨੀ ਨੇ ਪੁੱਛਿਆ।
ਉਸ ਵੇਲੇ ਉਨ੍ਹਾਂ ਕਿਹਾ ਸੀ, "ਹੁਣ ਮੈਂ ਇਹਨਾਂ ਤੋਂ ਕਾਨੂੰਨ ਅਤੇ ਲੋਕਾਂ ਦੀ ਅਦਾਲਤ ਵਿੱਚ ਜਵਾਬ ਮੰਗਾਂਗੀ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: