ਸੁਸ਼ਮਿਤਾ ਨੇ ਟਰੋਲਜ਼ ਦੇ ਜਵਾਬ ਵਿੱਚ ਕਿਹਾ, ‘ਦੁਨੀਆਂ ਤਰਸਯੋਗ ਤੇ ਨਾਖੁਸ਼ ਹੁੰਦੀ ਜਾ ਰਹੀ ਹੈ’

ਸੁਸ਼ਮਿਤਾ ਸੇਨ

ਤਸਵੀਰ ਸਰੋਤ, CHIRAG WAKASKAR/WIREIMAGE

ਤਸਵੀਰ ਕੈਪਸ਼ਨ, ਲਲਿਤ ਮੋਦੀ ਨੇ ਹਾਲ ਹੀ ਵਿੱਚ ਬਾਲੀਵੁਡ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਲਗਾਉਂਦੇ ਹੋਏ ਇੱਕ ਪੋਸਟ ਸ਼ੋਅਰ ਕੀਤੀ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਅਤੇ ਕਾਰੋਬਾਰੀ ਲਲਿਤ ਮੋਦੀ ਦੇ ਰਿਸ਼ਤੇ ਨੂੰ ਲੈ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

ਕੁਝ ਲੋਕ ਅਦਾਕਾਰਾ 'ਤੇ ਨਿਸ਼ਾਨਾ ਸਾਧ ਰਹੇ ਹਨ ਅਤੇ ਉਨ੍ਹਾਂ ਨੂੰ 'ਗੋਲਡ ਡਿਗਰ' ਕਹਿ ਰਹੇ ਹਨ। ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਅਦਾਕਾਰਾ ਸੋਨੇ ਦੀ ਖਾਨ ਨੂੰ ਹੱਥ ਪਾਉਣ ਵਾਲੀ ਹੈ ਜਾਂ ਪੈਸਿਆਂ ਦੀ ਲਾਲਚੀ ਹੈ।

ਸੁਸ਼ਮਿਤਾ ਨੇ ਲੋਕਾਂ ਦੇ ਅਜਿਹੇ ਵਿਚਾਰਾਂ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ।

ਅਜਿਹੇ ਲੋਕਾਂ ਨੂੰ ਜਵਾਬ ਦੇਣ ਲਈ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਲੰਬੀ ਪੋਸਟ ਲਿਖੀ ਹੈ। ਨਾਲ ਹੀ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ।

ਲਲਿਤ ਮੋਦੀ ਨੇ ਕੀਤੀ ਸੀ ਪੋਸਟ

ਹਾਲ ਹੀ ਵਿੱਚ ਲਲਿਤ ਮੋਦੀ ਨੇ ਇੱਕ ਸੋਸ਼ਲ ਮੀਡੀਆ ਉਪਰ ਇੱਕ ਪੋਸਟ ਕਰਦੇ ਹੋਏ ਸੁਸ਼ਮਿਤਾ ਨਾਲ ਰਿਸ਼ਤੇ ਵਿੱਚ ਹੋਣ ਦੀ ਗੱਲ ਕਹੀ ਹੈ।

ਆਪਣੀ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ, ''ਪਰਿਵਾਰ ਦੇ ਨਾਲ ਮਾਲਦੀਵ, ਸਾਰਡੀਨੀਆ ਦੇ ਵਰਲਡ ਤੂਰ ਤੋਂ ਬਾਅਦ ਲੰਡਨ 'ਚ ਵਾਪਸੀ - ਇਹ ਕਹਿਣ ਦੀ ਜ਼ਰੂਰਤ ਨਹੀਂ, ਮੇਰੀ ਅਰਧਾਂਗਨੀ ਸੁਸ਼ਮਿਤਾ ਸੇਨ - ਆਖ਼ਰਕਾਰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ। ਬਹੁਤ ਖੁਸ਼"

ਸੁਸ਼ਮਿਤਾ ਸੇਨ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਲਿਤ ਮੋਦੀ ਨੇ ਵੀਰਵਾਰ ਨੂੰ ਇਹ ਟਵੀਟ ਕੀਤਾ ਹੈ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਇਸ ਤੋਂ ਬਾਅਦ ਲਲਿਤ ਮੋਦੀ ਨੇ ਇੱਕ ਹੋਰ ਟਵੀਟ ਕੀਤਾ, ਜਿਸ 'ਚ ਲਿਖਿਆ, "ਸ਼ਪਸ਼ਟ ਕਰ ਦਿਆਂ, ਵਿਆਹ ਨਹੀਂ ਹੋਇਆ ਹੈ - ਸਿਰਫ ਇੱਕ ਦੂਜੇ ਨੂੰ ਡੇਟ ਕਰ ਰਹੇ ਹਾਂ। ਉਹ ਵੀ ਇੱਕ ਦਿਨ ਹੋਵੇਗਾ।''

‘ਦੁਨੀਆਂ ਤਰਸਯੋਗ ਤੇ ਨਾਖੁਸ਼ ਹੁੰਦੀ ਜਾ ਰਹੀ ਹੈ’

ਸੁਸ਼ਮੀਤ ਸੇਨ ਨੇ ਪੋਸਟ 'ਚ ਉਨ੍ਹਾਂ ਲਿਖਿਆ, ''ਇਹ ਦੇਖਣਾ ਦੁੱਖਦਾਈ ਹੈ ਕਿ ਕਿਵੇਂ ਆਲੇ-ਦੁਆਲੇ ਦੀ ਦੁਨੀਆ ਤਰਸਯੋਗ ਅਤੇ ਨਾਖੁਸ਼ ਹੁੰਦੀ ਜਾ ਰਹੀ ਹੈ...''

ਉਨ੍ਹਾਂ ਅੱਗੇ ਲਿਖਿਆ, ''ਤਥਾਕਥਿਤ ਬੁੱਧੀਜੀਵੀ ਆਪਣੀਆਂ ਆਦਤਾਂ ਨਾਲ... ਅਣਗੌਲੇ ਵਿਅਕਤੀ ਆਪਣੀ ਬਕਵਾਸ ਅਤੇ ਕਦੇ-ਕਦੇ ਗਾਸਿਪ (ਚੁਗਲੀਆਂ) ਨਾਲ...ਜੋ ਕਦੇ ਮੇਰੇ ਦੋਸਤ ਨਹੀਂ ਰਹੇ ਅਤੇ ਜਿਨ੍ਹਾਂ ਨੂੰ ਮੈਂ ਕਦੇ ਨਹੀਂ ਮਿਲੀ...ਉਹ ਸਾਰੇ ਮੇਰੀ ਜ਼ਿੰਦਗੀ ਅਤੇ ਚਰਿੱਤਰ ਨੂੰ ਲੈ ਕੇ ਵੱਡੇ-ਵੱਡੇ ਵਿਚਾਰ ਅਤੇ ਜਾਣਕਾਰੀਆਂ ਸ਼ੇਅਰ ਕਰ ਰਹੇ ਹਨ...''

''ਉਹ ਆਪ 'ਗੋਲਡ ਡਿਗਰ' ਤੋਂ ਫ਼ਾਇਦਾ ਚੁੱਕ ਰਹੇ ਹਨ!! ਇਹ ਬੁੱਧੀਮਾਨ!!''

ਸੁਸ਼ਮਿਤਾ ਨੇ ਹੋਰ ਲਿਖਿਆ, ''ਮੈਂ ਗੋਲਡ (ਸੋਨੇ) ਤੋਂ ਅੱਗੇ ਦੀ ਗੱਲ ਕਰਦੀ ਹਾਂ... ਅਤੇ ਮੈਂ ਹਮੇਸ਼ਾ ਤੋਂ ਡਾਇਮੰਡ (ਹੀਰੇ) ਪਸੰਦ ਕਰਦੀ ਹਾਂ (ਸਭ ਨੂੰ ਪਤਾ ਹੈ)... ਅਤੇ ਹਾਂ, ਮੈਂ ਹੁਣ ਵੀ ਉਹ ਆਪ ਖਰੀਦਦੀ ਹਾਂ।''

Skip Instagram post
Instagram ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of Instagram post

ਇਸ ਪੋਸਟ ਰਾਹੀਂ ਸੁਸ਼ਮਿਤਾ ਨੇ ਆਪਣੇ ਸ਼ੁਭਚਿੰਤਕਾਂ ਅਤੇ ਸਮਰਥਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ''ਮੇਰੇ ਸਾਰੇ ਸ਼ੁਭਚਿੰਤਕਾਂ ਅਤੇ ਕਰੀਬੀਆਂ ਦਾ ਸਮਰਥਨ ਮਿਲਣਾ ਬਹੁਤ ਵਧੀਆ ਲੱਗਿਆ।''

''ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਸੁਸ਼ ਪੂਰੀ ਤਰ੍ਹਾਂ ਠੀਕ ਹੈ ਕਿਉਂਕਿ ਮੈਂ ਕਦੇ ਦੂਜਿਆਂ ਦੀ ਸਵੀਕ੍ਰਿਤੀ ਅਤੇ ਪ੍ਰਸ਼ੰਸਾ ਦੀ ਰੌਸ਼ਨੀ ਹੇਠ ਨਹੀਂ ਜਿਉਂਦੀ। ਮੈਂ ਆਪ ਇੱਕ ਸੂਰਜ ਹਾਂ। ਆਪਣੇ ਆਪ 'ਚ ਅਤੇ ਆਪਣੀ ਅੰਤਰਆਤਮਾ 'ਚ ਪੂਰੀ ਤਰ੍ਹਾਂ ਕੇਂਦਰਿਤ!!''

ਲਲਿਤ ਮੋਦੀ ਦੁਆਰਾ ਸੁਸ਼ਮਿਤਾ ਨਾਲ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਕਈ ਵਾਰ ਉਨ੍ਹਾਂ ਦੀ ਆਲੋਚਨਾ ਕੀਤੀ ਗਈ।

ਇਹ ਵੀ ਕਿਹਾ ਗਿਆ ਕਿ ਲਲਿਤ ਮੋਦੀ ਅਮੀਰ ਹਨ ਅਤੇ ਇਸੇ ਕਾਰਨ ਸੁਸ਼ਮਿਤਾ ਸੇਨ ਨੇ ਆਪਣੀ ਤੋਂ ਵੱਡੀ ਉਮਰ ਦੇ ਵਿਅਕਤੀ ਨਾਲ ਰਿਸ਼ਤਾ ਬਣਾਇਆ।

ਇਹ ਵੀ ਪੜ੍ਹੋ:

ਅਦਾਕਾਰਾ ਰਾਖੀ ਸਾਵੰਤ ਦਾ ਵੀ ਇੱਕ ਅਜਿਹਾ ਬਿਆਨ ਵਾਇਰਲ ਹੋਇਆ ਸੀ।

ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਲਲਿਤ ਮੋਦੀ ਆਈਪੀਐੱਲ ਦੇ ਕਮਿਸ਼ਨਰ ਰਹੇ ਹਨ ਅਤੇ ਉਨ੍ਹਾਂ 'ਤੇ ਪੈਸੇ ਲੈ ਕੇ ਭੱਜਣ ਦਾ ਇਲਜ਼ਾਮ ਹੈ, ਤਾਂ ਰਾਖੀ ਨੇ ਕਿਹਾ ਸੀ, ''ਪੈਸਾ ਲੈ ਕੇ ਭੱਜਣਗੇ ਤਾਂ ਵੱਡੀਆਂ-ਵੱਡੀਆਂ ਹੀਰੋਇਨਾਂ ਤਾਂ ਮਿਲਣਗੀਆਂ ਹੀ।''

''ਪੈਸਾ ਨਹੀਂ ਹੈ ਤਾਂ ਫਿਰ ਕੌਣ ਪੁੱਛਦਾ ਹੈ. ਅੱਜ ਕੱਲ ਸ਼ਕਲ-ਅਕਲ ਕੌਣ ਦੇਖਦਾ ਹੈ।''

ਸੋਸ਼ਲ ਮੀਡੀਆ 'ਤੇ ਆਈਆਂ ਅਜਿਹੀਆਂ ਪ੍ਰਤੀਕਿਰਿਆਵਾਂ

ਗੋਪਾਲ ਦਾਸ ਨੀਰਜ ਨਾਮ ਦੇ ਇੱਕ ਉਪਭੋਗਤਾ ਨੇ ਟਵੀਟ ਕੀਤਾ ਸੀ, ''ਪਿਆਰ ਇੱਕ ਪੂੰਜੀਵਾਦੀ ਵਿਚਾਰ ਹੈ, ਕੁੜੀਆਂ ਦੇ ਸੁਪਨਿਆਂ 'ਚ ਰਾਜਕੁਮਾਰ ਆਉਂਦੇ ਹਨ, ਮਜ਼ਦੂਰ ਨਹੀਂ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇੱਕ ਹੋਰ ਉਪਭੋਗਤਾ ਕਰੁਣਾਨਿਧੀ ਨੇ ਲਿਖਾਇਆ, ''ਜੇ ਤੁਸੀਂ ਗੋਲਡ ਡਿਗਰ ਨਹੀਂ ਹੋ ਤਾਂ ਉਨ੍ਹਾਂ (ਲਲਿਤ ਮੋਦੀ) ਨੂੰ ਭਾਰਤ ਲੈ ਕੇ ਆਓ। ਲੁਕਣਾ ਕਿਉਂ?''

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਲੋਕਾਂ ਨੇ ਸਮਰਥਨ ਵੀ ਕੀਤਾ

ਜਿੱਥੇ ਕੁਝ ਲੋਕ ਸੁਸ਼ਮਿਤਾ ਨੂੰ ਲਾਲਚੀ ਕਹਿ ਰਹੇ ਹਨ, ਉੱਥੇ ਹੀ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਵੀ ਬਹੁਤ ਹਨ।

ਸੋਸ਼ਮਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਦਾ ਸਾਥ ਦੇ ਰਹੇ ਹਨ।

ਸੁਸ਼ਮਿਤਾ ਸੇਨ

ਤਸਵੀਰ ਸਰੋਤ, INSTAGRAM/SUSHMITASEN47

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਉਪਰ ਲੋਕ ਸੁਸ਼ਮਿਤਾ ਨੂੰ ਲਾਲਚੀ ਕਹਿ ਰਹੇ ਹਨ ਅਤੇ ਸੁਸ਼ਮਿਤਾ ਨੇ ਲੋਕਾਂ ਦੇ ਅਜਿਹੇ ਵਿਚਾਰਾਂ 'ਤੇ ਦੁੱਖ ਪ੍ਰਗਟ ਕੀਤਾ ਹੈ

ਇੱਕ ਮਹਿਲਾ ਯੂਜ਼ਰ ਨੇ ਟਵੀਟ ਕਰਦੇ ਹੋਏ ਲਿਖਿਆ, ''ਜੋ ਲੋਕ ਸੁਸ਼ਮਿਤਾ ਸੇਨ ਦਾ ਇੱਕ ਵੱਡੀ ਉਮਰ ਦੇ ਵਿਅਕਤੀ ਨਾਲ ਰਿਸ਼ਤੇ ਵਿੱਚ ਹੋਣ ਲਈ ਮਜ਼ਾਕ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਗੋਲਡ ਡਿਗਰ ਕਹਿ ਰਹੇ ਹਨ, ਕੀ ਉਹ ਜਾਣਦੇ ਹਨ ਕਿ ਇਸ ਤੋਂ ਪਹਿਲਾਂ ਸੁਸ਼ਮਿਤਾ ਆਪਣੇ ਤੋਂ 15 ਸਾਲ ਛੋਟੇ ਮੁੰਡੇ ਨਾਲ ਰਿਸ਼ਤੇ 'ਚ ਸਨ।''

''ਕੀ ਉਹ ਵੀ ਪੈਸਿਆਂ ਲਈ ਸੀ? ਨਹੀਂ।''

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਇੱਕ ਹੋਰ ਮਹਿਲਾ ਯੂਜ਼ਰ ਨੇ ਲਿਖਿਆ, ''ਭਾਰਤੀ ਮਾਪੇ ਜੋ ਆਪਣੇ ਪੁੱਤਰਾਂ ਨੂੰ ਦਹੇਜ ਬਿਨਾਂ ਵਿਆਹ ਨਹੀਂ ਕਰਨ ਦਿੰਦੇ- ਉਹ ਲੋਕ ਸੁਸ਼ਮੀਤਾ ਸੇਨ ਨੂੰ ਗੋਲਡ ਡਿਗਰ ਕਹਿ ਰਹੇ ਹਨ।''

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 5

ਟਵਿੱਟਰ 'ਤੇ ਹੀ ਇੱਕ ਯੂਜ਼ਰ ਨੇ ਕਿਹਾ, ''ਜੇ ਸੁਸ਼ਮਿਤਾ ਸੇਨ ਗੋਲਡ ਡਿਗਰ ਹਨ ਤਾਂ ਤੁਸੀਂ ਉਨ੍ਹਾਂ ਪੁਰਸ਼ਾਂ ਨੂੰ ਕੀ ਕਹੋਗੇ ਜੋ ਦਹੇਜ ਦੀ ਮੰਗ ਕਰਦੇ ਹਨ ਅਤੇ ਵਿਆਹ ਤੋਂ ਬਾਅਦ ਸਹੁਰਿਆਂ ਤੋਂ ਤੋਹਫ਼ੇ ਅਤੇ ਪੈਸੇ ਮੰਗਦੇ ਜਾਂ ਲੈਂਦੇ ਹਨ।''

Skip X post, 6
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 6

ਸੁਸ਼ਮਿਤਾ ਸੇਨ - ਮਿਸ ਯੂਨੀਵਰਸ

ਸਾਲ 1994 ਵਿੱਚ ਸੁਸ਼ਮਿਤਾ ਸੇਨ ਉਹ ਪਹਿਲੀ ਭਾਰਤੀ ਬਣੀ ਜਿਸ ਨੇ ਮਿਸ ਯੂਨੀਵਰਸ ਦਾ ਤਾਜ ਆਪਣੇ ਸਿਰ ਪਹਿਨਿਆ।

ਸੁਸ਼ਮਿਤਾ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ ਜਿਨ੍ਹਾਂ ਵਿੱਚ- ਮੈਂ ਹੂੰ ਨਾ, ਸਿਰਫ਼ ਤੁਮ, ਬੀਵੀ ਨੰਬਰ ਵਨ, ਵਾਸਤੂ ਸ਼ਾਸਤਰ, ਆਂਖੇਂ ਆਦਿ ਸ਼ਾਮਿਲ ਹਨ। ਹਾਲ ਹੀ ਵਿੱਚ ਉਹ ''ਆਰਿਆ'' ਵੈੱਬ ਸੀਰੀਜ਼ ਵਿੱਚ ਨਜ਼ਰ ਆਏ ਸਨ।

ਫ਼ਿਲਮਾਂ ਦੇ ਨਾਲ-ਨਾਲ ਸੁਸ਼ਮਿਤਾ ਮਾਡਲਿੰਗ ਦੀ ਦੁਨੀਆ ਦਾ ਵੀ ਹਿੱਸਾ ਹਨ।

ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੂੰ ਬਾਲੀਵੁੱਡ ਦੀਆਂ ਦਮਦਾਰ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਹੈ ਅਤੇ ਉਨ੍ਹਾਂ ਨੇ ਦੋ ਧੀਆਂ ਗੋਦ ਲਈਆਂ ਹਨ।

ਸੁਸ਼ਮਿਤਾ ਸੇਨ

ਤਸਵੀਰ ਸਰੋਤ, INSTAGRAM/ROHMAN/BBC

ਤਸਵੀਰ ਕੈਪਸ਼ਨ, ਆਪਣੀ ਪੋਸਟ ਰਾਹੀਂ ਸੁਸ਼ਮਿਤਾ ਨੇ ਆਪਣੇ ਸ਼ੁਭਚਿੰਤਕਾਂ ਅਤੇ ਸਮਰਥਕਾਂ ਦਾ ਵੀ ਧੰਨਵਾਦ ਕੀਤਾ ਹੈ

ਸੁਸ਼ਮਿਤਾ ਦਾ ਕੁਝ ਮਹੀਨੇ ਪਹਿਲਾਂ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਹੋਇਆ ਸੀ। ਸੁਸ਼ਮਿਤਾ ਨੇ ਇੰਸਟਾਗ੍ਰਾਮ 'ਤੇ ਦੋਵਾਂ ਦੀ ਤਸਵੀਰ ਸ਼ੇਅਰ ਕਰਕੇ ਬ੍ਰੇਕਅੱਪ ਦੀ ਜਾਣਕਾਰੀ ਦਿੱਤੀ ਸੀ।

ਰੋਹਮਨ ਸੁਸ਼ਮਿਤਾ ਤੋਂ 15 ਸਾਲ ਛੋਟੇ ਸਨ ਅਤੇ ਉਨ੍ਹਾਂ ਦਾ ਅਫੇਅਰ ਕੁਝ ਸਾਲਾਂ ਤੱਕ ਚੱਲਿਆ।

ਨਿਰਦੇਸ਼ਕ ਮੁਦੱਸਰ ਅਜ਼ੀਜ਼, ਅਭਿਨੇਤਾ ਰਣਦੀਪ ਹੁੱਡਾ, ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ, ਕਾਰੋਬਾਰੀ ਸੰਜੇ ਨਾਰੰਗ ਅਤੇ ਫ਼ਿਲਮ ਨਿਰਦੇਸ਼ਕ ਵਿਕਰਮ ਭੱਟ ਨਾਲ ਵੀ ਸੁਸ਼ਮਿਤਾ ਸੇਨ ਦੇ ਰਿਸ਼ਤੇ ਦੀ ਚਰਚਾ ਰਹੀ ਹੈ।

ਸੁਸ਼ਮਿਤਾ ਸੇਨ ਨੂੰ ਪਹਿਲਾਂ ਵੀ ਆਈਪੀਐੱਲ ਮੈਚਾਂ ਦੌਰਾਨ ਲਲਿਤ ਨਾਲ ਦੇਖਿਆ ਜਾ ਚੁੱਕਾ ਹੈ। ਆਈਪੀਐੱਲ ਵਿੱਚ ਲਲਿਤ ਮੋਦੀ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ਹਾਲਾਂਕਿ ਉਸ ਸਮੇਂ ਵੀ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਪਰ ਸੁਸ਼ਮਿਤਾ ਸੇਨ ਨੇ ਕਦੇ ਵੀ ਦੋਵਾਂ ਦੇ ਰਿਸ਼ਤੇ ਨੂੰ ਖੁੱਲ੍ਹ ਕੇ ਸਵੀਕਾਰ ਨਹੀਂ ਕੀਤਾ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)