ਕੇਜਰੀਵਾਲ ਦਾ ਕਤਲ ਕਰਨ ਚਾਹੁੰਦੀ ਹੈ ਭਾਜਪਾ, 'ਆਪ' ਨੇ ਭਾਜਪਾ 'ਤੇ ਮੁਜ਼ਾਹਰੇ ਮਗਰੋਂ ਲਾਇਆ ਇਲਜ਼ਾਮ

ਵੀਡੀਓ ਕੈਪਸ਼ਨ, ਕੇਜਰੀਵਾਲ ਦਾ ਕਤਲ ਕਰਨ ਚਾਹੁੰਦੀ ਹੈ ਭਾਜਪਾ, ਆਪ ਨੇ ਲਾਇਆ ਇਲਜ਼ਾਮ
ਪ੍ਰਕਾਸ਼ਿਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਭੰਨਤੋੜ ਹੋਈ। ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਭਾਜਪਾ ’ਤੇ ਹਮਲੇ ਦਾ ਇਲਜ਼ਾਮ ਲਾਇਆ। ਸੀਸੀਟੀਵੀ ਤਸਵੀਰਾਂ ਵਿੱਚ ਕੁਝ ਲੋਕ ਬੈਰੀਅਰ ਤੋੜਦੇ ਦੇਖੇ ਜਾ ਸਕਦੇ ਹਨ।

ਇਸ ਘਟਨਾ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਹੋਰ ਆਗੂਆਂ ਵੱਲੋਂ ਨਿਖੇਧੀ ਕੀਤੀ ਗਈ ਹੈ। ਭਾਰਤੀ ਜਨਤਾ ਯੂਵਾ ਮੋਰਚਾ ਦੇ ਪ੍ਰਧਾਨ ਤੇਜਸਵੀ ਸੂਰਿਆ ਅਤੇ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਕੇਜਰੀਵਾਲ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਸਨ।

ਇਹ ਪ੍ਰਦਰਸ਼ਨ ਕੇਜਰੀਵਾਲ ਵੱਲੋਂ ਕਸ਼ਮੀਰੀ ਪੰਡਿਤਾਂ ’ਤੇ ਬਣੀ ਫਿਲਮ ਨੂੰ ਟੈਕਸ ਫ੍ਰੀ ਕੀਤੇ ਜਾਣ ਵਾਲੇ ਬਿਆਨ ਮਗਰੋਂ ਕੀਤਾ ਜਾ ਰਿਹਾ ਸੀ। ਤੇਜਸਵੀ ਸੂਰਿਆ ਨੇ ਟਵੀਟ ਕਰਕੇ ਕਿਹਾ ਹੈ ਕੇਜਰੀਵਾਲ ਦੇ ਮੁਆਫ਼ੀ ਮੰਗਣ ਤੱਕ ਵਿਰੋਧ ਜਾਰੀ ਰਹੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)