ਲੋਕਾਂ ਦੇ ਤਾਅਨਿਆਂ ਨੂੰ ਟਿੱਚ ਜਾਣਦੀ ਬਾਊਂਸਰ ਨੂੰ ਮਿਲੋ
ਪ੍ਰਕਾਸ਼ਿਤ
ਕੋਮਲ ਕਾਲੇ ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਰਹਿੰਦੇ ਹਨ ਅਤੇ ਇੱਕ ਬਾਊਂਸਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਇਹ ਕੰਮ ਪੰਜ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਕੋਮਲ, ਅਹਿਮਦਨਗਰ ਸ਼ਹਿਰ ਦੀ ਪਹਿਲੀ ਮਹਿਲਾ ਬਾਊਂਸਰ ਹਨ।
ਕੋਮਲ ਪੁਲਿਸ ਫੋਰਸ ਜੁਆਇਨ ਕਰਨਾ ਚਾਹੁੰਦੇ ਸਨ, ਪਰ ਉਹ ਆਪਣਾ ਇਹ ਸੁਪਨਾ ਪੂਰਾ ਨਾ ਕਰ ਸਕੇ। ਹੁਣ ਬਤੌਰ ਬਾਊਂਸਰ ਕੰਮ ਕਰਕੇ ਉਨ੍ਹਾਂ ਦਾ ਇਹ ਸੁਪਨਾ ਅੱਧਾ ਹੀ ਸਹੀ ਪਰ ਪੂਰਾ ਹੋ ਰਿਹਾ ਹੈ। ਕੋਮਲ ਬਚਪਨ ਤੋਂ ਹੀ ਹਿੰਮਤ ਵਾਲੇ ਸੁਭਾਅ ਦੇ ਹਨ ਅਤੇ ਇਸ ਦਾ ਫ਼ਾਇਦਾ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਮਿਲ
ਰਿਹਾ ਹੈ। ਕਈ ਮਾੜੇ ਅਨਸਰਾਂ ਨੂੰ ਕੋਮਲ ਨੇ ਕੁੱਟਿਆ ਹੈ।
ਉਹ ਆਮਦਨੀ ਲਈ ਹੋਰ ਕੰਮ ਵੀ ਕਰਦੇ ਹਨ। ਆਪਣੇ ਪੁੱਥਰ ਦੀ ਪੜ੍ਹਾਈ ਦਾ ਵੀ ਖ਼ਿਆਲ ਰੱਖਦੇ ਹਨ।
(ਰਿਪੋਰਟ – ਬੀਬੀਸੀ ਮਰਾਠੀ)