ਸੰਦੀਪ ਨੰਗਲ ਅੰਬੀਆਂ ਦਾ ਸਸਕਾਰ, ਕਬੱਡੀ ਦੇ ਮੈਦਾਨ ਤੋਂ ਨਿਕਲੀ ਆਖ਼ਰੀ ਯਾਤਰਾ

ਵੀਡੀਓ ਕੈਪਸ਼ਨ, ਸੰਦੀਪ ਦਾ ਸਸਕਾਰ : ਕਬੱਡੀ ਮੈਦਾਨ ਤੋਂ ਆਖ਼ਰੀ ਯਾਤਰਾ
ਪ੍ਰਕਾਸ਼ਿਤ

ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਉਰਫ਼ ਸੰਦੀਪ ਨੰਗਲ ਅੰਬੀਆਂ ਦਾ ਉਸ ਦੇ ਪਿੰਡ ਨੰਗਲ ਅੰਬੀਆਂ ’ਚ ਸਸਕਾਰ ਕਰ ਦਿੱਤਾ ਗਿਆ।

ਸਸਕਾਰ ਤੋਂ ਪਹਿਲਾਂ ਸੰਦੀਪ ਨੂੰ ਦੇਖਣ ਲਈ ਉਨ੍ਹਾਂ ਦੇ ਚਾਹੁਣ ਵਾਲੇ ਪਹੁੰਚੇ ਸਨ। ਪਿੰਡ ਦੇ ਖੇਡ ਮੈਦਾਨ ’ਚ ਸੰਦੀਪ ਦੀ ਦੇਹ ਨਾਲ ਯਾਤਰਾ ਕੱਢੀ ਗਈ।

ਸੰਦੀਪ ਸਿੰਘ ਸੰਧੂ ਦਾ 14 ਮਾਰਚ ਦੀ ਸ਼ਾਮ ਜਲੰਧਰ ਦੇ ਪਿੰਡ ਮੱਲੀਆਂ ਕਲਾਂ ’ਚ ਚਾਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਪੰਜਾਬ ਪੁਲਿਸ ਨੇ ਅੱਜ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।

(ਰਿਪੋਰਟ - ਪ੍ਰਦੀਪ ਪੰਡਿਤ, ਐਡਿਟ - ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)