ਹੋਲੀ ਦੇ ਰੰਗ ਵਿੱਚ ਇੰਝ ਰੰਗਿਆ ਗਿਆ ਪੂਰਾ ਭਾਰਤ
ਪ੍ਰਕਾਸ਼ਿਤ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਿਰ ਵਿੱਚ ਲੋਕਾਂ ਦਾ ਵੱਡਾ ਇਕੱਠ ਨਜ਼ਰ ਆਇਆ।
ਇੱਕ ਪਾਸੇ ਧਾਰਮਿਕ ਸਥਾਨਾਂ ਤੇ ਘਰਾਂ ‘ਚ ਲੋਕ ਹੋਲੀ ਮਨਾ ਰਹੇ ਹਨ ਤਾਂ ਉਧਰ ਦੂਜੇ ਪਾਸੇ ਡਿਊਟੀ ‘ਤੇ ਤੈਨਾਤ ਫੌਜੀ ਵੀ ਹੋਲੀ ਦੇ ਰੰਗ ਵਿੱਚ ਰੰਗੇ ਨਜ਼ਰ ਆਏ। ਇਸ ਮੌਕੇ ਸਿਆਸਤਦਾਨ ਵੀ ਹੋਲੀ ਖੇਡ ਰਹੇ ਹਨ।
ਵੀਡੀਓ- ANI
ਐਡਿਟ- ਅਸਮਾ ਹਾਫਿਜ਼