ਨਗਰ ਪਾਲਿਕਾ ਤੋਂ ਰਿਟਾਇਰ ਹੋਈ ਇਸ ਔਰਤ ਨੂੰ ਭੀਖ ਕਿਉਂ ਮੰਗਣੀ ਪੈ ਰਹੀ
ਪੂਣੇ ਦੇ ਅਨਾਸੁਆ ਪਾਟੋਲੇ ਨੇ ਇੱਕ ਨਿੱਜੀ ਸਾਹੂਕਾਰ ਕੋਲ ਆਪਣਾ ਸਭ ਕੁਝ ਗੁਆ ਲਿਆ ਅਤੇ ਹੁਣ ਉਹ ਪੂਣੇ ਦੇ ਸਾਰਸ ਬਾਗ ਦੇ ਬਾਹਰ ਭੀਖ ਮੰਗਣ ਨੂੰ ਮਜਬੂਰ ਹਨ। ਪੋਤੇ ਦੇ ਇਲਾਜ ਲਈ ਉਨ੍ਹਾਂ ਨੇ 60 ਹਜ਼ਾਰ ਰੁਪਏ ਉਧਾਰ ਲਏ। ਉਹ ਪੈਸੇ ਵਾਪਸ ਨਾ ਦੇ ਸਕੇ, ਇਸ ਲਈ ਨਿੱਜੀ ਸਾਹੂਕਾਰ ਨੇ ਉਨ੍ਹਾਂ ਦੀ ਅਨਪੜ੍ਹਤਾ ਦਾ ਫ਼ਾਇਦਾ ਚੁੱਕਿਆ ਅਤੇ 8 ਲੱਖ ਰੁਪਏ ਠੱਗ ਲਏ।
ਅਨਾਸੁਆ ਪਾਟੋਲੇ ਨੇ ਪੂਣੇ ਨਗਰ ਪਾਲਿਕਾ ਲਈ ਕੰਮ ਕੀਤਾ ਹੈ। ਉਸ ਵੇਲੇ ਮੁਲਜ਼ਮ ਦਿਲੀਪ ਮਾਘਮਾੜੇ ਨੇ ਉਨ੍ਹਾਂ ਦੇ ਪਤੀ ਦੀ ਪੈਨਸ਼ਨ ਵਿੱਚੋਂ ਕੁਝ ਹਿੱਸਾ ਲਿਆ। ਜਦੋਂ ਅਨਾਸੁਆ ਰਿਟਾਇਰ ਹੋਏ ਤਾਂ ਮੁਲਜ਼ਮ ਨੇ ਉਨ੍ਹਾਂ ਦੀ ਪੈਨਸ਼ਨ ਵਿੱਚੋਂ ਵੀ ਕੁਝ ਹਿੱਸਾ ਜ਼ਬਰਦਸਤੀ ਲੈ ਲਿਆ। ਜਦੋਂ ਅਨਾਸੁਆ ਆਪਣੀ ਪੈਨਸ਼ਨ ਵਾਪਸ ਮੰਗਣ ਦਿਲੀਪ ਕੋਲ ਗਏ ਤਾਂ ਉਹ ਉਨ੍ਹਾਂ ਨੂੰ ਹਰ ਮਹੀਨੇ ਹਜ਼ਾਰ ਜਾਂ ਦੋ ਹਜ਼ਾਰ ਰੁਪਏ ਹੀ ਦਿੰਦਾ ਸੀ ਤੇ ਉਸ ਰਾਸ਼ੀ ਉੱਤੇ ਵੀ ਵਿਆਜ਼ ਲਗਾਉਂਦਾ ਸੀ।
ਪੁਲਿਸ ਨੇ ਹੁਣ ਮੁਲਜ਼ਮ ਦਿਲੀਪ ਵਾਘਮਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਦੀ ਪੜਤਾਲ ਦੱਸਦੀ ਹੈ ਕਿ ਮੁਲਜ਼ਮ ਨੇ ਅਨਾਸੁਆ ਤੋਂ 8 ਲੱਖ ਰੁਪਏ ਠੱਗੇ ਹਨ। ਦਿਲੀਪ ਦੇ ਘਰੋਂ ਪੁਲਿਸ ਨੂੰ ਕਈ ATM ਕਾਰਡ ਮਿਲੇ ਹਨ। ਪੂਣੇ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਹੋਰ ਧੋਖਾਧੜੀ ਦੇ ਕੇਸਾਂ ਵਿੱਚ ਤਾਂ ਸ਼ਰੀਕ ਨਹੀਂ ਹੈ।
(ਰਿਪੋਰਟ - ਬੀਬੀਸੀ ਮਰਾਠੀ)