ਅੰਡਰ-19 ਇੰਡੀਆ ਟੀਮ ਨੇ ਵਿਸ਼ਵ ਕੱਪ ਜਿੱਤਿਆ,'ਰਾਜ ਬਾਵਾ ਵਰਗੇ ਖਿਡਾਰੀ ਦੀ ਤਲਾਸ਼ ਭਾਰਤ ਸਾਲਾਂ ਤੋਂ ਕਰ ਰਿਹਾ'

ਯਸ਼ ਧੁਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਸ਼ ਧੁਲ ਪੰਜਵੇਂ ਅਜਿਹੇ ਭਾਰਤੀ ਕਪਤਾਨ ਬਣ ਗਏ, ਜਿਨ੍ਹਾਂ ਨੇ ਅੰਡਰ-19 ਵਿਸ਼ਵ ਕੱਪ ਦੀ ਟਰਾਫੀ 'ਤੇ ਭਾਰਤ ਦਾ ਨਾਂ ਦਰਜ ਕਰਵਾਇਆ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਪਹਿਲਾਂ ਰਾਜ ਬਾਵਾ ਅਤੇ ਰਵੀ ਕੁਮਾਰ ਦੀ ਜ਼ਬਰਦਸਤ ਗੇਂਦਬਾਜ਼ੀ ਅਤੇ ਫਿਰ ਉਪ ਕਪਤਾਨ ਸ਼ੇਖ ਰਾਸ਼ਿਦ, ਆਲਰਾਊਂਡਰ ਰਾਜ ਬਾਵਾ ਅਤੇ ਨਿਸ਼ਾਂਤ ਸਿੰਧੂ ਦੀ ਦਮਦਾਰ ਬੱਲੇਬਾਜ਼ੀ ਦੇ ਦਮ 'ਤੇ ਭਾਰਤ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ।

ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 189 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਭਾਰਤੀ ਉਪ ਕਪਤਾਨ ਰਾਸ਼ਿਦ ਅਤੇ ਨਿਸ਼ਾਂਤ ਸਿੰਧੂ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ।

ਇਸਦੇ ਨਾਲ ਹੀ ਇੰਗਲੈਂਡ ਦਾ 24 ਸਾਲਾਂ ਬਾਅਦ ਅੰਡਰ-19 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।

ਹਾਲਾਂਕਿ ਭਾਰਤ ਦੀ ਜਿੱਤ ਤੋਂ ਬਾਅਦ ਇੰਗਲੈਂਡ ਦੇ ਸਾਬਕਾ ਖਿਡਾਰੀ ਮਾਈਕਲ ਵੌਨ ਨੇ ਮੈਨ ਆਫ ਦਿ ਮੈਚ ਰਹੇ ਰਾਜ ਅੰਗਦ ਬਾਵਾ ਦੀ ਤਾਰੀਫ਼ ਵਿੱਚ ਇੱਕ ਟਵੀਟ ਕੀਤਾ।

ਰਾਜ ਬਾਵਾ ਦੀ ਗੇਂਦਬਾਜ਼ੀ ਨੂੰ ਦੇਖਦੇ ਹੋਏ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਈਕਲ ਵੌਨ ਨੇ ਟਵੀਟ ਕੀਤਾ, "ਰਾਜ ਬਾਵਾ ਭਾਰਤ ਦੇ ਅਗਲੇ ਸੀਮ ਆਲਰਾਊਂਡਰ ਹੋ ਸਕਦੇ ਹਨ, ਜਿਸ ਦੀ ਤਲਾਸ਼ ਭਾਰਤ ਸਾਲਾਂ ਤੋਂ ਕਰ ਰਿਹਾ ਹੈ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਯਸ਼ ਧੁਲ ਪੰਜਵੇਂ ਅਜਿਹੇ ਭਾਰਤੀ ਕਪਤਾਨ ਬਣ ਗਏ, ਜਿਨ੍ਹਾਂ ਨੇ ਅੰਡਰ-19 ਵਿਸ਼ਵ ਕੱਪ ਦੀ ਟਰਾਫੀ 'ਤੇ ਭਾਰਤ ਦਾ ਨਾਂ ਦਰਜ ਕਰਵਾਇਆ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਯਸ਼ ਧੁਲ ਤੋਂ ਪਹਿਲਾਂ ਵਿਰਾਟ ਕੋਹਲੀ, ਮੁਹੰਮਦ ਕੈਫ, ਉਨਮੁਕਤ ਚੰਦ ਅਤੇ ਪ੍ਰਿਥਵੀ ਸ਼ਾਅ ਵੀ ਭਾਰਤ ਲਈ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤ ਚੁੱਕੇ ਹਨ।

ਸਰ ਵਿਵੀਅਨ ਰਿਚਰਡਸ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਇੰਗਲੈਂਡ ਦੀ ਪਾਰੀ ਵਾਂਗ ਹੀ ਭਾਰਤੀ ਪਾਰੀ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਪਹਿਲੀ ਵਿਕਟ ਜ਼ੀਰੋ 'ਤੇ ਹੀ ਡਿੱਗ ਗਈ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਇੱਕ ਪਾਸਿਓਂ ਉਪ-ਕਪਤਾਨ ਰਾਸ਼ਿਦ ਕ੍ਰੀਜ਼ 'ਤੇ ਡਟ ਗਏ ਅਤੇ ਸੈਮੀਫਾਈਨਲ ਵਾਂਗ ਹੀ ਇੱਥੇ ਵੀ ਉਨ੍ਹਾਂ ਨੇ ਅਰਧ ਸੈਂਕੜਾ (50 ਦੌੜਾਂ) ਬਣਾਇਆ।

ਦੂਜੀ ਵਿਕਟ ਲਈ ਉਨ੍ਹਾਂ ਨੇ ਹਰਨੂਰ ਸਿੰਘ ਨਾਲ 49 ਦੌੜਾਂ ਬਣਾਈਆਂ ਅਤੇ ਫਿਰ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਤੀਜੀ ਵਿਕਟ ਦੇ ਤੌਰ 'ਤੇ ਆਊਟ ਹੋ ਗਏ। ਦੂਜੇ ਸਲਾਮੀ ਬੱਲੇਬਾਜ਼ ਹਰਨੂਰ ਸਿੰਘ ਨੇ 21 ਦੌੜਾਂ ਦੀ ਅਹਿਮ ਪਾਰੀ ਖੇਡੀ।

ਰਾਜ ਬਾਵਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ ਰਾਜ ਅੰਗਦ ਬਾਵਾ ਦੇ ਪ੍ਰਦਰਸ਼ਨ ਦੇ ਹਰ ਪਾਸੇ ਚਰਚੇ ਹੋ ਰਹੇ ਹਨ

ਉਪ ਕਪਤਾਨ ਸ਼ੇਖ ਰਾਸ਼ਿਦ ਦੇ ਆਊਟ ਹੋਣ ਤੋਂ ਬਾਅਦ ਵੀ ਅਜੇ ਦੋ ਦੌੜਾਂ ਹੀ ਬਣੀਆਂ ਸਨ ਕਿ ਕਪਤਾਨ ਯਸ਼ ਧੁਲ ਵੀ ਆਊਟ ਹੋ ਗਏ। ਆਸਟ੍ਰੇਲੀਆ ਦੇ ਖਿਲਾਫ ਸੈਮੀਫਾਈਨਲ 'ਚ ਸੈਂਕੜਾ ਜੜਨ ਵਾਲੇ ਕਪਤਾਨ ਧੁਲ ਨੇ ਫਾਈਨਲ 'ਚ 17 ਦੌੜਾਂ ਬਣਾਈਆਂ।

ਉਹ ਚੌਥੇ ਖਿਡਾਰੀ ਵਜੋਂ ਆਊਟ ਹੋਏ ਅਤੇ ਉਸ ਵੇਲੇ ਤੱਕ ਭਾਰਤੀ ਟੀਮ ਨੇ 97 ਦੌੜਾਂ ਬਣਾਈਆਂ ਸਨ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਕਪਤਾਨ ਅਤੇ ਉਪ-ਕਪਤਾਨ ਦੋਵਾਂ ਦੇ ਪੈਵੇਲੀਅਨ ਪਰਤਣ ਮਗਰੋਂ ਫਾਈਨਲ ਮੈਚ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਰਾਜ ਬਾਵਾ ਅਤੇ ਨਿਸ਼ਾਂਤ ਸਿੰਧੂ ਨੇ ਪੰਜਵੀਂ ਵਿਕਟ (67 ਦੌੜਾਂ) ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਵਾਲੀ ਪਾਰੀ ਖੇਡੀ। ਜਿਸ 'ਚ ਰਾਜ ਬਾਵਾ ਨੇ ਅਹਿਮ 35 ਦੌੜਾਂ ਬਣਾਈਆਂ।

ਰਾਜ ਬਾਵਾ ਦੇ ਆਊਟ ਹੋਣ ਤੋਂ ਬਾਅਦ ਨਿਸ਼ਾਂਤ ਸਿੰਧੂ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ।

ਰਵੀ ਦਾ ਸ਼ੁਰੂਆਤੀ ਕਹਿਰ, ਬਾਵਾ ਦੀ ਦਮਦਾਰ ਖੇਡ

ਇਸ ਤੋਂ ਪਹਿਲਾਂ, ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਟੀਮ 'ਤੇ ਭਾਰਤੀ ਗੇਂਦਬਾਜ਼ਾਂ ਰਾਜ ਬਾਵਾ ਅਤੇ ਰਵੀ ਕੁਮਾਰ ਨੇ ਸ਼ਿਕੰਜਾ ਕੱਸਿਆ ਅਤੇ ਦੋਵਾਂ ਨੇ 9 ਵਿਕਟਾਂ ਲੈ ਕੇ ਇੰਗਲੈਂਡ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਹਾਲਾਂਕਿ, ਸ਼ੁਰੂਆਤੀ ਝਟਕਿਆਂ ਤੋਂ ਉੱਭਰਦੇ ਹੋਏ, ਮੱਧਕ੍ਰਮ ਦੇ ਬੱਲੇਬਾਜ਼ ਜੇਮਸ ਰੀਵ ਦੀਆਂ ਸ਼ਾਨਦਾਰ 95 ਦੌੜਾਂ ਦੀ ਬਦੌਲਤ ਇੰਗਲੈਂਡ ਨੇ ਆਪਣੀ ਪਾਰੀ ਵਿੱਚ ਕੁੱਲ 189 ਦੌੜਾਂ ਬਣਾਈਆਂ।

ਇੰਗਲੈਂਡ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ, ਪਰ ਉਨ੍ਹਾਂ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਰਵੀ ਕੁਮਾਰ ਨੇ ਦੂਜੇ ਓਵਰ ਵਿੱਚ ਹੀ ਇੰਗਲੈਂਡ ਨੂੰ ਪਹਿਲਾ ਝਟਕਾ ਦੇ ਦਿੱਤਾ।

ਉਨ੍ਹਾਂ ਨੇ ਇੰਗਲੈਂਡ ਟੀਮ ਦੇ ਓਪਨਰ ਬੱਲੇਬਾਜ਼ ਜੈਕਬ ਬੇਥਲ ਨੂੰ ਐੱਲਬੀਡਬਲਿਊ ਆਊਟ ਕੀਤਾ। ਦੂਜੇ ਸਿਰੇ ਤੋਂ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜਾਰਜ ਥਾਮਸ ਨੇ ਮੈਚ ਦੇ ਤੀਜੇ ਓਵਰ ਵਿੱਚ ਇੱਕ ਛੱਕਾ, ਦੋ ਚੌਕੇ ਜੜ ਕੇ 14 ਦੌੜਾਂ ਆਪਣੇ ਖਾਤੇ ਕੀਤੀਆਂ।

ਇੰਗਲੈਂਡ ਦੇ ਕਪਤਾਨ ਦਾ ਅਨੋਖਾ ਰਿਕਾਰਡ

ਰਵੀ ਕੁਮਾਰ ਨੇ ਇੰਗਲੈਂਡ ਨੂੰ ਵੱਡ ਝਟਕਾ ਉਦੋਂ ਦਿੱਤਾ ਜਦੋਂ ਉਨ੍ਹਾਂ ਨੇ ਆਪਣੇ ਦੂਜੇ ਓਵਰ ਵਿੱਚ ਕਪਤਾਨ ਪਰੇਸਟ ਨੂੰ ਜ਼ੀਰੋ 'ਤੇ ਆਊਟ ਕੀਤਾ। ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ ਜ਼ੀਰੋ 'ਤੇ ਆਊਟ ਹੋਣ ਵਾਲੇ ਪਰੇਸਟ ਪਹਿਲੇ ਕਪਤਾਨ ਬਣੇ।

ਦੋ ਵਿਕਟਾਂ ਡਿੱਗਣ ਤੱਕ ਇੰਗਲੈਂਡ ਦਾ ਸਕੋਰ 18 ਸੀ। ਟੀਮ ਇੰਗਲੈਂਡ ਤਿੰਨ ਓਵਰਾਂ ਵਿੱਚ ਛੇ ਦੀ ਔਸਤ ਨਾਲ ਦੌੜਾਂ ਬਣਾ ਰਹੀ ਸੀ, ਪਰ ਆਪਣੇ ਕਪਤਾਨ ਦੇ ਆਊਟ ਹੋਣ ਤੋਂ ਬਾਅਦ ਟੀਮ ਦਬਾਅ 'ਚ ਆ ਗਈ ਅਤੇ ਉਨ੍ਹਾਂ ਦੀ ਰਨ-ਰੇਟ ਹੌਲੀ ਹੋ ਗਈ।

ਭਾਰਤੀ ਅੰਡਰ-19 ਦੇ ਖਿਡਾਰੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਰਤ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ

ਅਗਲੇ ਛੇ ਓਵਰ ਇੰਗਲੈਂਡ ਟੀਮ ਨੇ ਬੜੀ ਸਾਵਧਾਨੀ ਨਾਲ ਖੇਡੇ ਅਤੇ ਜਦੋਂ ਜਾਰਜ ਥਾਮਸ 30 ਗੇਂਦਾਂ 'ਤੇ 27 ਦੌੜਾਂ ਬਣਾ ਕੇ ਕ੍ਰੀਜ਼ 'ਤੇ ਟਿਕਦੇ ਹੋਏ ਨਜ਼ਰ ਆਏ ਤਾਂ ਰਾਜ ਬਾਵਾ ਨੇ ਉਨ੍ਹਾਂ ਨੂੰ ਭਾਰਤੀ ਕਪਤਾਨ ਯਸ਼ ਧੁਲ ਹੱਥੋਂ ਕੈਚ ਆਊਟ ਕਰਵਾ ਦਿੱਤਾ।

ਰਾਜ ਬਾਵਾ ਦਾ ਰਿਕਾਰਡ

ਆਪਣੇ ਅਗਲੇ ਹੀ ਓਵਰ ਵਿੱਚ ਬਾਵਾ ਨੇ ਲਗਾਤਾਰ ਦੋ ਗੇਂਦਾਂ 'ਤੇ ਵਿਲੀਅਮ ਲਕਸਟਨ ਅਤੇ ਜਾਰਜ ਬੇਲ ਨੂੰ ਵਿਕਟਕੀਪਰ ਦਿਨੇਸ਼ ਬਾਨਾ ਹੱਥੋਂ ਕੈਚ ਆਊਟ ਕਰਵਾਇਆ।

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 5

13ਵੇਂ ਓਵਰ ਵਿੱਚ 47 ਦੌੜਾਂ ਬਣਾਉਣ ਤੱਕ ਇੰਗਲੈਂਡ ਦੀ ਅੱਧੀ ਟੀਮ ਪੈਵੇਲੀਅਨ ਪਰਤ ਚੁੱਕੀ ਸੀ।

ਬਾਵਾ ਨੇ ਆਪਣੇ ਛੇਵੇਂ ਓਵਰ 'ਚ ਇੰਗਲੈਂਡ ਨੂੰ ਛੇਵਾਂ ਝਟਕਾ ਦਿੱਤਾ ਅਤੇ ਸੱਤਵੀਂ ਵਿਕਟ ਵੀ ਬਾਵਾ ਨੇ ਆਪਣੇ ਨਾਮ ਹੀ ਕੀਤੀ।

ਹਾਲਾਂਕਿ ਇਸ ਤੋਂ ਬਾਅਦ ਜੇਮਸ ਸੇਲਸ ਅਤੇ ਜੇਮਸ ਰੀਵ ਨੇ ਅੱਠਵੀਂ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦੇ ਸਕੋਰ ਨੂੰ 189 ਤੱਕ ਪਹੁੰਚ ਦਿੱਤਾ।

ਇੰਗਲੈਂਡ ਦੀ ਪੂਰੀ ਟੀਮ 44.5 ਓਵਰਾਂ ਵਿੱਚ ਆਊਟ ਹੋ ਗਈ। ਰਾਜ ਬਾਵਾ ਨੇ 9.5 ਓਵਰਾਂ ਵਿੱਚ 31 ਦੌੜਾਂ ਦੇ ਕੇ 5 ਅਤੇ ਰਵੀ ਕੁਮਾਰ ਨੇ 9 ਓਵਰਾਂ ਵਿੱਚ 34 ਦੌੜਾਂ ਦੇ ਕੇ 4 ਵਿਕਟਾਂ ਝਟਕੀਆਂ, ਜਦਕਿ ਕੁਸ਼ਲ ਤਾਂਬੇ ਨੇ ਇੱਕ ਵਿਕਟ ਲਈ।

ਇੰਗਲੈਂਡ ਦੀ ਪਾਰੀ 'ਚ ਭਾਰਤੀ ਕਪਤਾਨ ਯਸ਼ ਧੁਲ ਨੇ ਆਪਣੇ ਸੱਤ ਗੇਂਦਬਾਜ਼ ਉਤਾਰੇ।

ਰਵੀ ਕੁਮਾਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਵੀ ਕੁਮਾਰ ਨੇ ਸ਼ੁਰੂਆਤ ਵਿੱਚ ਕਾਫ਼ੀ ਚੰਗੀ ਗੇਂਦਬਾਜ਼ੀ ਕੀਤੀ

ਰਾਜ ਬਾਵਾ ਨੇ ਅੰਡਰ-19 ਵਿਸ਼ਵ ਕੱਪ ਫਾਈਨਲ ਵਿੱਚ ਪੰਜ ਵਿਕਟਾਂ ਲੈ ਕੇ ਸਭ ਤੋਂ ਵਧੀਆ ਗੇਂਦਬਾਜ਼ੀ ਦਾ ਰਿਕਾਰਡ ਵੀ ਆਪਣੇ ਨਾਂਅ ਕੀਤਾ। ਉਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਹੀ ਅਨਵਰ ਅਲੀ ਦੇ ਨਾਂਅ ਸੀ, ਜਿਨ੍ਹਾਂ ਨੇ 2006 'ਚ 35 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ।

ਰਾਜ ਬਾਵਾ ਨੇ ਇਸ ਪੂਰੇ ਟੂਰਨਾਮੈਂਟ 'ਚ ਆਪਣੀ ਸਧੀ ਹੋਈ ਗੇਂਦਬਾਜ਼ੀ ਅਤੇ ਸ਼ਾਨਦਾਰ ਬੱਲੇਬਾਜ਼ੀ ਦੋਵਾਂ ਨਾਲ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਇਸੇ ਤਰ੍ਹਾਂ ਰਵੀ ਕੁਮਾਰ ਨੇ ਵੀ ਆਸਟਰੇਲੀਆ ਖ਼ਿਲਾਫ਼ ਸੈਮੀਫਾਈਨਲ ਵਿੱਚ ਦੋ ਵਿਕਟਾਂ ਅਤੇ ਕੁਆਰਟਰ ਫਾਈਨਲ ਵਿੱਚ ਤਿੰਨ ਵਿਕਟਾਂ ਲਈਆਂ ਸਨ।

ਫਾਈਨਲ ਦੀ ਤਰ੍ਹਾਂ ਹੀ ਰਵੀ ਕੁਮਾਰ ਨੇ ਕੁਆਰਟਰ ਫਾਈਨਲ ਵਿੱਚ ਪਹਿਲੀਆਂ ਤਿੰਨ ਵਿਕਟਾਂ ਲੈ ਕੇ ਬੰਗਲਾਦੇਸ਼ੀ ਟੀਮ ਨੂੰ ਵੱਡਾ ਝਟਕਾ ਦਿੱਤਾ ਸੀ, ਜਿਸ ਤੋਂ ਉਹ ਅੰਤ ਤੱਕ ਨਹੀਂ ਉੱਭਰ ਸਕੇ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)