ਪੰਜਾਬ ਵਿਧਾਨ ਸਭਾ ਚੋਣਾ: ਪੰਜਾਬ ਮੁੱਖ ਮੰਤਰੀ ਦੇ 6 ਚਿਹਰੇ, ਕਿਸ ਦੀ ਕੀ ਹੈ ਖਾਸੀਅਤ ਤੇ ਕੀ ਹਨ ਖਾਮੀਆਂ

ਵੀਡੀਓ ਕੈਪਸ਼ਨ, ਪੰਜਾਬ CM ਲਈ 6 ਚਿਹਰੇ - ਕੀ ਪੌਜ਼ੀਟਿਵ ਤੇ ਕੀ ਨੈਗੇਟਿਵ
ਪ੍ਰਕਾਸ਼ਿਤ

ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੈਦਾਨ ਵਿੱਚ ਨਿੱਤਰੀਆਂ ਸਿਆਸੀ ਪਾਰਟੀਆਂ ਦੇ ਮੁੱਖ ਮੰਤਰੀ ਅਹੁਦੇ ਲਈ ਚਿਹਰਿਆਂ ਦੀ ਚਰਚਾ ਨੇ ਜ਼ੋਰ ਫੜ੍ਹ ਲਿਆ ਹੈ। ਇਸ ਦਾ ਕਾਰਨ ਆਮ ਆਦਮੀ ਪਾਰਟੀ ਵਲੋਂ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਹੈ।

ਸੱਤਾਧਾਰੀ ਕਾਂਗਰਸ ਵਿੱਚ ਇਸ ਅਹੁਦੇ ਲਈ ਮੁਕਾਬਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਹੈ। ਪਰ ਹਾਲਾਤ ਚਰਨਜੀਤ ਸਿੰਘ ਚੰਨੀ ਦੇ ਪੱਖ਼ ਵਿੱਚ ਜ਼ਿਆਦਾ ਲੱਗ ਰਹੇ ਹਨ।

ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਸੁਖਬੀਰ ਸਿੰਘ ਬਾਦਲ ਹਨ। ਇਸ ਦਾ ਖੁਲਾਸਾ ਖੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰ ਚੁੱਕੇ ਹਨ।

ਕਿਸਾਨਾਂ ਦੀ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਆਪਣਾ ਆਗੂ ਚੁਣਿਆ ਹੋਇਆ ਹੈ। ਜਦਕਿ ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਗਠਜੋੜ ਨੇ ਇਸ ਉੱਤੇ ਕੋਈ ਫੈਸਲਾ ਨਹੀਂ ਲਿਆ ਹੈ।

ਇਸ ਰਿਪੋਰਟ ਵਿੱਚ ਅਸੀਂ ਮੁੱਖ ਮੰਤਰੀ ਲਈ ਪਾਰਟੀਆਂ ਦੇ ਸੰਭਾਵੀਂ ਉਮੀਦਵਾਰਾਂ ਦੇ ਹਾਂ ਤੇ ਨਾਂਹ ਪੱਖਾਂ ਦਾ ਵੇਰਵਾ ਦੇ ਰਹੇ ਹਾਂ।

(ਰਿਪੋਰਟ - ਖ਼ੁਸ਼ਹਾਲ ਲਾਲੀ, ਆਵਾਜ਼ - ਸੁਮਨਦੀਪ ਕੌਰ, ਐਡਿਟ - ਜਮਸ਼ੇਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)