ਅੰਬਾਲਾ ਸਟੇਸ਼ਨ 'ਤੇ ਬਿੱਲਾ ਨੰਬਰ 14 ਵਾਲੀ ਕੁਲੀ ਸ਼ਸ਼ੀਬਾਲਾ ਦਾ ਸੰਘਰਸ਼ ਦੇਖੋ

ਵੀਡੀਓ ਕੈਪਸ਼ਨ, ਅੰਬਾਲਾ ਸਟੇਸ਼ਨ 'ਤੇ ਬਿੱਲਾ ਨੰਬਰ 14 ਵਾਲੀ ਕੁਲੀ ਦਾ ਸੰਘਰਸ਼ ਦੇਖੋ
ਪ੍ਰਕਾਸ਼ਿਤ

ਅੰਬਾਲਾ ਰੇਲਵੇ ਸਟੇਸ਼ਨ ’ਤੇ ਸ਼ਸ਼ੀਬਾਲਾ ਕੁਲੀ ਵਜੋਂ ਕੰਮ ਕਰਦੇ ਹਨ। ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਥਾਂ ’ਤੇ ਸ਼ਸ਼ੀਬਾਲਾ ਨੇ ਇਹ ਕੰਮ ਕਰਨਾ ਸ਼ੁਰੂ ਕੀਤਾ।

ਤਿੰਨ ਕੁੜੀਆਂ ਦੀ ਮਾਂ ਸ਼ਸ਼ੀਬਾਲਾ ਪਰਿਵਾਰ ਪਾਲਣ ਲਈ ਸੰਘਰਸ਼ ਕਰ ਰਹੇ ਹਨ। ਸਟੇਸ਼ਨ ਆਉਂਦੇ ਜਾਂਦੇ ਯਾਤਰੀ ਵੀ ਸ਼ਸ਼ੀਬਾਲਾ ਦੇ ਹੌਸਲੇ ਦੀ ਤਾਰੀਫ਼ ਕਰਦੇ ਹਨ।

ਤਕਰੀਬਨ 6 ਸਾਲ ਪਹਿਲਾਂ ਪਤੀ ਦੀ ਮੌਤ ਮਗਰੋਂ ਉਨ੍ਹਾਂ ਦਾ ਹੀ ਬਿੱਲਾ ਨੰਬਰ 14 ਸ਼ਸੀਬਾਲਾ ਨੂੰ ਮਿਲਿਆ। ਸ਼ਸ਼ੀਬਾਲਾ ਬਰਾੜਾ ਕਸਬੇ ਤੋਂ 30 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਬਾਲਾ ਸਟੇਸ਼ਨ ਆਉਂਦੇ ਹਨ।

ਉਨ੍ਹਾਂ ਦੇ ਪਿੰਡ ਥੰਬਰ ਸਿੱਧੇ ਵਾਹਨ ਨਹੀਂ ਜਾਂਦੇ ਤਾਂ ਕਈ ਵਾਰ ਪੈਦਲ ਵੀ ਤੁਰਨਾ ਪੈਂਦਾ ਹੈ।

(ਰਿਪੋਰਟ- ਕਮਲ ਸੈਣੀ, ਐਡਿਟ- ਸਦਫ਼ ਖਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)