‘ਪੈਟਰੋਲ ਇੰਨਾ ਮਹਿੰਗਾ ਹੋ ਗਿਆ ਕਿ ਪੇਕੇ ਜਾਣ ਵੇਲੇ 4 ਵਾਰ ਸੋਚਦੀ ਹਾਂ’
ਪ੍ਰਕਾਸ਼ਿਤ
ਬਟਾਲਾ ਦੀ ਰਹਿਣ ਵਾਲੀ ਮੀਤੂ ਸਾਨਨ ਘਰ ਵਿੱਚ ਹੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੇ ਹਨ। ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ 'ਤੇ ਵੀ ਪੈ ਰਿਹਾ ਹੈ। ਮੀਤੂ ਦੇ ਪਤੀ ਪ੍ਰਾਪਰਟੀ ਡੀਲਰ ਹਨ, ਦੋ ਧੀਆਂ ਤੇ ਇੱਕ ਪੁੱਤ ਹੈ।
ਪੰਜਾਬ ਵਿੱਚ ਪੈਟਰੋਲ ਦੀ ਕੀਮਤ 100 ਤੋਂ ਵੱਧ ਹੋ ਚੁੱਕੀ ਹੈ। ਮਹਿੰਗਾਈ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ ਉਹ ਬਜਟ ਦਾ ਕਿਵੇਂ ਪ੍ਰਬੰਧ ਕਰਦੇ ਹਨ?
ਰਿਪੋਰਟ- ਗੁਰਪ੍ਰੀਤ ਚਾਵਲਾ
ਐਡਿਟ- ਰਾਜਨ ਪਪਨੇਜਾ