ਲਖੀਮਪੁਰ ਖੀਰੀ ਪਹੁੰਚੇ ਨਵਜੋਤ ਸਿੰਘ ਸਿੱਧੂ ਭੁੱਖ-ਹੜਤਾਲ 'ਤੇ ਬੈਠੇ
ਪ੍ਰਕਾਸ਼ਿਤ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਯੂਪੀ ਦੇ ਲਖੀਮਪੁਰ ਖੀਰੀ ਦੇ ਨਿਘਾਸਨ ਪਹੁੰਚੇ ਸਨ। ਸਿੱਧੂ ਆਪਣੇ ਸਾਥੀਆਂ ਨਾਲ ਪੱਤਰਕਾਰ ਰਮਨ ਕਸ਼ਿਅਪ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ।
ਪੱਤਰਕਾਰ ਰਮਨ ਕਸ਼ਿਅਪ ਦੀ ਵੀ ਤਿੰਨ ਅਕਤੂਬਰ ਦੀ ਹਿੰਸਾ ਵਿੱਚ ਮੌਤ ਹੋ ਗਈ ਸੀ। ਸਿੱਧੂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਦੇ ਜਾਂਚ ਵਿੱਚ ਸ਼ਾਮਲ ਹੋਣ ਅਤੇ ਉਸ ’ਤੇ ਕਾਰਵਾਈ ਹੋਣ ਤੱਕ ਭੁੱਖ ਹੜਤਾਲ ’ਤੇ ਬੈਠ ਗਏ।
ਆਸ਼ੀਸ਼ ਮਿਸ਼ਰਾ ਨੂੰ 8 ਅਕਤੂਬਰ ਲਈ ਸੰਮਨ ਭੇਜਿਆ ਗਿਆ ਸੀ ਪਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਪੁਲਿਸ ਨੇ ਹੁਣ 9 ਅਕਤੂਬਰ ਤੱਕ ਜਾਂਚ ਵਿੱਚ ਸ਼ਾਮਲ ਹੋਣ ਦਾ ਸਮਾਂ ਦਿੱਤਾ ਹੈ।
ਐਡਿਟ- ਰਾਜਨ ਪਪਨੇਜਾ