ਯੂਪੀ ਬਾਰਡਰ ’ਤੇ ਸਾਥੀਆਂ ਸਣੇ ਸਿੱਧੂ ਹਿਰਾਸਤ ਵਿੱਚ
ਪ੍ਰਕਾਸ਼ਿਤ
ਲਖੀਮਪੁਰ ਖੀਰੀ ਜਾ ਰਹੇ ਪੰਜਾਬ ਕਾਂਗਰਸ ਦੇ ਕਾਫਲੇ ਨੂੰ ਯਮੁਨਾਨਗਰ-ਸਹਾਰਨਪੁਰ ਬਾਰਡਰ 'ਤੇ ਪੁਲਿਸ ਨੇ ਰੋਕਿਆ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਕਾਫਲੇ ਦੀ ਅਗਵਾਈ ਕਰ ਰਹੇ ਸਨ। ਸਿੱਧੂ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸ ਵਰਕਰ ਅਤੇ ਕਈ ਵਿਧਾਇਕ ਹਨ।
ਸਿੱਧੂ ਸਣੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
(ਵੀਡੀਓ - ANI ਐਡਿਟ - ਸਦਫ਼ ਖ਼ਾਨ)