ਲਖੀਮਪੁਰ ਖੀਰੀ ਵਿੱਚ ਲਾਸ਼ਾਂ ਰੱਖ ਕੇ ਪ੍ਰਦਰਸ਼ਨ, ਬੀਬੀਸੀ ਦੀ ਗਰਾਊਂਡ ਰਿਪੋਰਟ
ਪ੍ਰਕਾਸ਼ਿਤ
ਯੂਪੀ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੀ ਘਟਨਾ ਦਾ ਮਾਮਲਾ ਭਖ ਗਿਆ ਹੈ। ਯੂਪੀ ਦੇ ਲਖੀਮਪੁਰ ਖੀਰੀ ਵਿਚ ਭਾਰਤ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਣ ਆਏ ਕਿਸਾਨਾਂ ਉੱਤੇ ਗੱਡੀਆਂ ਚੜ੍ਹਨ ਨਾਲ ਹੁਣ ਤੱਕ ਅੱਠ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ।
ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਲਖੀਮਪੁਰ ਖੀਰੀ ਦੇ ਡੀਐਮ ਅਰਵਿੰਦ ਕੁਮਾਰ ਚੌਰਸੀਆ ਨੇ ਕਿਹਾ ਹੈ ਕਿ ਚਾਰ ਕਿਸਾਨਾਂ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋਈ ਹੈ।
ਮ੍ਰਿਤਕ ਕਿਸਾਨਾਂ ਦੀਆਂ ਲਾਸ਼ਾਂ ਰੱਖ ਕੇ ਪਰਿਵਾਰ ਵਾਲੇ ਅਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।
ਬੀਬੀਸੀ ਸਹਿਯੋਗੀ ਅਨੰਤ ਝਣਾਣੇ ਮੌਕੇ ਤੋਂ ਰਿਪੋਰਟ ਕਰ ਰਹੇ ਹਨ।